ਡਕੈਤੀ ਦੀ ਯੋਜਨਾ ਬਣਾਉਂਦੇ ਜਗਰਾਓਂ ਪੁਲਿਸ ਵੱਲੋਂ 5 ਵਿਅਕਤੀ ਕਾਬੂ

Robbery
 ਜਗਰਾਓਂ : ਕਾਬੂ ਕੀਤੇ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਤਸਵੀਰ : ਜਸਵੰਤ ਰਾਏ

 ਇੱਕ ਪਿਸਤੌਲ, ਕਾਰਤੂਸ ਸਮੇਤ ਹੋਰ ਮਾਰੂ ਹਥਿਆਰ ਬਰਾਮਦ  (Robbery)

(ਜਸਵੰਤ ਰਾਏ) ਜਗਰਾਓਂ। ਲੁਧਿਆਣਾ ਦਿਹਾਤੀ ਦੀ ਜਗਰਾਓਂ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਚੋਰੀ ਸਮੇਤ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਡਕੈਤੀ ਦੀ ਯੋਜਨਾ ਬਣਾਉਂਦੇ ਪੰਜ ਵਿਅਕਤੀਆਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁਲਿਸ ਵੱਲੋਂ ਚੋਰੀ ਦੇ ਦੋ ਮੋਟਰਸਾਈਕਲ, ਤਿੰਨ ਮੋਬਾਇਲ, ਇੱਕ ਪਿਸਤੌਲ ਸਮੇਤ ਕਾਰਤੂਸ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। (Robbery)

ਇਸ ਸਬੰਧੀ ਸਥਾਨਕ ਦਫ਼ਤਰ ਵਿਖੇ ਪੱਤਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਮਨਵਿੰਦਰ ਬੀਰ ਸਿੰਘ, ਡੀਐੱਸਪੀ ਸਤਵਿੰਦਰ ਸਿੰਘ ਵਿਰਕ, ਥਾਣਾ ਸਦਰ ਦੇ ਮੁੱਖ ਅਫਸਰ ਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਨਵਨੀਤ ਸਿੰਘ ਬੈਂਸ ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਪਿੰਡ ਗਾਲਿਬ ਕਲਾਂ ਦੇ ਚੌਂਕੀ ਇੰਚਾਰਜ ਐੱਸਆਈ ਹਰਦੇਵ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ, ਗੁਰਸੇਵਕ ਸਿੰਘ ਉਰਫ ਸੇਵਕ, ਜਸਵੀਰ ਸਿੰਘ ਉਰਫ ਜੱਸ, ਸੁਰਿੰਦਰ ਸਿੰਘ ਉਰਫ ਸੋਨੂ ਅਤੇ ਲਖਵੀਰ ਸਿੰਘ ਉਰਫ ਲੱਕੀ ਵਾਸੀ ਮੋਗਾ ਜੋ ਕਿ ਪਿੰਡ ਗਾਲਿਬ ਕਲਾਂ ਤੋਂ ਪਿੰਡ ਨਵਾਂ ਚੂਹੜਚੱਕ ਨੂੰ ਜਾਂਦੀ ਸੜਕ ’ਤੇ ਬੰਦ ਪਈ ਲੁੱਕ ਬੱਜਰੀ ਵਾਲੀ ਫੈਕਟਰੀ ’ਚ ਬੈਠੇ ਮੋਗਾ ਸ਼ਹਿਰ ਅਤੇ ਆਸ-ਪਾਸ ਦੇ ਜੋ ਵੱਡੇ ਵਪਾਰੀਆਂ ਪੈਸੇ ਦੀ ਉਗਰਾਹੀ ਕਰਕੇ ਲੁਧਿਆਣਾ ਨੂੰ ਜਾਂਦੇ ਹਨ,

ਉਨ੍ਹਾਂ ਪਾਸੋਂ ਲੁੱਟ-ਖੋਹ ਤੇ ਡਕੈਤੀ ਕਰਨ ਲਈ ਨਜਾਇਜ਼ ਅਸਲਾ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸਲਾਹ ਮਸ਼ਵਰਾ ਕਰ ਰਹੇ ਹਨ। ਜੇਕਰ ਹੁਣੇ ਹੀ ਮੌਕੇ ’ਤੇ ਰੇਡ ਕੀਤੀ ਜਾਵੇ ਤਾਂ ਉਕਤਾਨ ਵਿਅਕਤੀ ਮਾਰੂ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ।

Robbery
ਜਗਰਾਓਂ : ਕਾਬੂ ਕੀਤੇ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਤਸਵੀਰ : ਜਸਵੰਤ ਰਾਏ

ਇਹ ਵੀ ਪੜ੍ਹੋ : ਗੁਰੂਹਰਸਹਾਏ ’ਚ 29 ਲੱਖ ਰੁਪਏ ਦੀ ਲੁੱਟ

ਪੁਲਿਸ ਵੱਲੋਂ ਕਾਰਵਾਈ ਕਰਦਿਆਂ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਐੱਸਆਈ ਹਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ’ਤੇ ਰੇਡ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਦੇਸੀ ਕੱਟਾ 12 ਬੋਰ ਸਮੇਤ 2 ਜਿੰਦਾ ਕਾਰਤੂਸ, ਖੰਡਾ ਟਾਇਪ ਲੰਬੀ ਰਾਡ, 03 ਖੋਹ ਕੀਤੇ ਮੋਬਾਇਲ ਫੋਨ ਅਤੇ 02 ਚੋਰੀ ਕੀਤੇ ਮੋਟਰਸਾਇਕਲ ਬਰਾਮਦ ਕੀਤੇ ਹਨ। Robbery

ਪੁਲਿਸ ਅਨੁਸਾਰ ਇਸ ਗਿਰੋਹ ਨੇ ਮੋਗਾ ਜ਼ਿਲ੍ਹੇ ਦੀ ਹੱਦ ਅੰਦਰ, ਲੁਧਿਆਣਾ ਦਿਹਾਤੀ ਅਤੇ ਸ਼ਹਿਰੀ ਹੱਦ ਵਿੱਚ ਪਹਿਲਾਂ ਵੀ ਵਾਰਦਾਤਾਂ ਕੀਤੀਆਂ ਹਨ। ਜਿਸ ਦੀ ਜਾਂਚ ਹਾਲੇ ਕੀਤੀ ਜਾ ਰਹੀ ਹੈ। ਜਗਦੀਪ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਥਾਣਾ ਸਿਟੀ ਜਗਰਾਓਂ ਦੀ ਹਦੂਦ ਅੰਦਰੋ ਇੱਕ ਮੋਟਰਸਾਇਕਲ ਵੀ ਚੋਰੀ ਕੀਤਾ ਸੀ, ਜਿਸ ਦਾ ਮੁਕੱਦਮਾ ਵੀ ਥਾਣਾ ਸਿਟੀ ਵਿਖੇ ਦਰਜ ਹੈ ਜੋ ਇਨ੍ਹਾਂ ਪਾਸੋਂ ਬਰਾਮਦ ਕੀਤਾ ਗਿਆ ਹੈ