ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਦੀ ਜਾਇਦਾਦ ਬਾਰੇ ਕੀਤਾ ਵੱਡਾ ਖੁਲਾਸਾ

ਜਲੰਧਰ। ਕਾਂਗਰਸ ਦੇ ਸਾਬਕਾ ਆਗੂ ਜਗਮੀਤ ਬਰਾੜ ਨੇ ਕਾਂਗਰਸ ਖਿਲਾਫ਼ ਹੀ ਵੱਡਾ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾ ਅੱਜ ਜਲੰਧਰ ‘ਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਦੀ ਜਾਇਦਾਦ ਵਿਦੇਸ਼ਾਂ ‘ਚ ਹੋਣ ਬਾਰੇ ਖੁਲਾਸਾ ਕਰਦਿਆਂ ਇਹ ਦਾਅਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੈਪਨਟ ਅਮਰਿੰਦਰ ਸਿੰਘ ਦਾ ਸਾਰਾ ਧਨ ਐਚਐਸਬੀਸੀ ਬੈਂਕ ‘ਚ ਹੈ। ਸ੍ਰੀ ਬਰਾੜ ਨੇ ਦਾਅਵਾ ਕੀਤਾ ਕਿ ਅਮਰਿੰਦਰ ਸਿੰਘ ਨੇ ਇਹ ਸਾਰੀ ਜਾਇਦਾਦ 2007 ਤੋਂ ਬਾਅਦ ਖ਼ਰੀਦੀ ਹੈ। ਇਸ ਤੋਂ ਇਲਾਵਾ ਸ੍ਰੀ ਬਰਾੜ ਨੇ ਯੂਕੇ ਅਤੇ ਦੁਬਈ ‘ਚ ਵੀ ਅਮਰਿੰਦਰ ਦੀ ਪ੍ਰਾਪਰਟੀ ਹੋਣ ਬਾਰੇ ਦੱਸਿਆ।
ਇਸ ਮੌਕੇ ਜਗਮੀਤ ਬਰਾੜ ਨੂੰ ਆਪਣੀ ਪਾਰਟੀ ਬਣਾਉਣ ਬਾਰੇ ਪੁੱਛੇ ਗਏ ਸਵਾਲਾਂ ‘ਤੇ ਉਨ੍ਹਾਂ ਕਿਹਾ ਕਿ ਉਹ ਸਾਰੇ ਹਲਕਿਆਂ ਦਾ ਦੌਰਾ ਕਰਨ ਤੋਂ ਬਾਅਦ ਇਸ ਬਾਰੇ ਫ਼ੈਸਲਾ ਲੈਣਗੇ। ਇਸ ਮੌਕੇ ਉਨ੍ਹਾਂ ਨੇ ਕਿਸੇ ਪਾਰਟੀ ਨਾਲ ਗਠਜੋੜ ਕਰਨ ਦੀ ਵੀ ਗੱਲ ਆਖੀ।