
ਜੇਕਰ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ 200% ਇਸ ਮੀਟਿੰਗ ’ਚ ਜਾਵਾਂਗੇ : ਡੱਲੇਵਾਲਾ
Punjab Farmers News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਦੋ ਦਿਨ ਪਹਿਲਾਂ ਹਸਪਤਾਲ ਤੋਂ ਜਗਜੀਤ ਸਿੰਘ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਵਿਖੇ ਆਪਣੇ ਪਿੰਡ ਡੱਲੇਵਾਲਾ ਪਹੁੰਚੇ ਨੇ ਸਾਡੀ ਟੀਮ ਵੱਲੋਂ ਉਨ੍ਹਾਂ ਦੇ ਪਿੰਡ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਹੜੀ ਸਾਨੂੰ ਅਗਲੀ ਮੀਟਿੰਗ ਦਿੱਤੀ ਹੈ ਉਹ 4 ਮਈ ਦੀ ਹੈ,ਪਰ ਉਸ ਮੀਟਿੰਗ ਬਾਰੇ ਮੌਕੇ ’ਤੇ ਜਦੋਂ ਲੈਟਰ ਆਏਗਾ ਉਸ ਵਿੱਚ ਕਿ ਲਿਖਿਆ ਹੋਵੇਗਾ, ਕਿਹੋ ਜਿਹਾ ਲੈਟਰ ਆਉਂਦਾ ਕਿਵੇਂ ਦੀ ਗੱਲ ਆਉਂਦੀ ਹੈ ਫੇਰ ਸੋਚਿਆ ਜਾਵੇਗਾ ਲੇਕਿਨ ਜੇਕਰ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ 200% ਇਸ ਮੀਟਿੰਗ ’ਚ ਜਾਵਾਂਗੇ।
ਉਨ੍ਹਾਂ ਕਿਹਾ ਕਿ ਕਈ ਵਾਰੀ ਹੋ ਸਕਦਾ ਕਿਸੇ ਆਦਮੀ ਦੇ ਮਨ ਦੇ ਵਿੱਚ ਜਾਂ ਸਾਡੇ ਕਿਸੇ ਫੋਰਮ ਦੇ ਲੀਡਰ ਦੇ ਮਨ ’ਚ ਹੀ ਆਵੇ ਕਿ ਏਡਾ ਵੱਡਾ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਤੇ ਹੁਣ ਅਸੀਂ ਮੀਟਿੰਗ ਦੇ ਵਿੱਚ ਕੀ ਲੈਣ ਜਾਣਾ ਤਾਂ ਮੈਨੂੰ ਲੱਗਦਾ ਇਹ ਸਰਕਾਰ ਨੂੰ ਅਸੀਂ ਇੱਕ ਮੌਕਾ ਦੇਵਾਂਗੇ ਅਸੀਂ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਤਾਂ ਮੀਟਿੰਗਾਂ ਕਰਕੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਸੋ ਇਸ ਕਰਕੇ ਮੀਟਿੰਗ ਦੇ ਵਿੱਚ ਪੂਰੇ ਜ਼ੋਰਦਾਰ ਤਰੀਕੇ ਨਾਲ ਜਾਵਾਂਗੇ। ਐਮਐਸਪੀ ਗਾਰੰਟੀ ਕਾਨੂੰਨ ਸਾਡੀ ਮੁੱਖ ਮੰਗ ਹੈ ,ਕਿਸਾਨਾਂ ਦੀ ਕਰਜ਼ਾ ਮੁਕਤੀ ਤੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਹਰ ਵਾਰ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਨੂੰ ਜਵਾਬ ਕੀਤਾ। ਇਸ ਮੁੱਦੇ ’ਤੇ ਸਰਕਾਰ ਕੋਲ ਜਵਾਬ ਕੋਈ ਨਹੀਂ ਹੁੰਦਾ।
ਇਹ ਵੀ ਪੜ੍ਹੋ: Happy Ambedkar Jayanti: ਪੰਜਾਬ ਸਰਕਾਰ ਨੇ ਐੱਸਸੀ ਭਾਈਚਾਰੇ ਦੇ ਹੱਕ ’ਚ ਕੀਤਾ ਇਤਿਹਾਸਕ ਫੈਸਲਾ : ਵਿਧਾਇਕ ਰਾਏ
ਅਸੀਂ ਸਰਕਾਰ ਦੇ ਨਾਲ ਮੁੜ ਤੱਥਾਂ ਨਾਲ ਗੱਲ ਕਰਾਂਗੇ, ਸ਼ਿਵਰਾਜ ਚੌਹਾਨ ਨੇ ਪਿਛਲੀ ਮੀਟਿੰਗ ’ਚ ਸਾਨੂੰ ਇਹ ਕਿਹਾ ਸੀ ਕਿ ਸੱਤ ਅੱਠ ਮੁੱਦੇ ਨੇ ਜੇ ਅਸੀਂ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਤੇ ਆਹ ਮੁਸ਼ਕਿਲਾਂ ਆ ਸਕਦੀਆਂ ਨੇ, ਅਸੀਂ ਉਹਦੇ ਹੱਲ ਬਾਰੇ ਆਪਸ ਵਿੱਚ ਬੈਠ ਕੇ ਮੀਟਿੰਗ ਕਰਕੇ ਉਹਦਾ ਹੱਲ ਲੱਭ ਕੇ ਤੇ ਉਹਦੇ ’ਤੇ ਅਸੀਂ ਸਾਰੇ ਤੱਥਾਂ ਸਹਿਤ ਗੱਲ ਫਿਰ ਰੱਖਾਂਗੇ ਫਿਰ ਦੇਖਦੇ ਆ ਅਗਲੀ ਮੀਟਿੰਗ ਦੇ ਵਿੱਚ ਸਰਕਾਰ ਕੀ ਜਵਾਬ ਦਿੰਦੀ ਹੈ ਅਤੇ ਫਿਰ ਅਗਲਾ ਪ੍ਰੋਗਰਾਮ ਰੱਖਾਂਗੇ ਨਾਲ ਹੀ ਉਹਨਾਂ ਕਿਹਾ ਕਿਸਾਨ ਮਹਾ ਪੰਚਾਇਤਾਂ ਅਸੀਂ ਪੂਰੇ ਭਾਰਤ ਵਿਚ ਕਰਾਂਗੇ। ਕਰਨਾਟਕਾ ,ਆਂਧਰਾ ਪ੍ਰਦੇਸ਼, ਮਹਾਰਾਸ਼ਟਰ ,ਉੜੀਸਾ, ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਉੱਥੇ ਜਾ ਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਇਸ ਮੂਵਮੈਂਟ ਦੇ ਨਾਲ ਜੋੜਾਂਗੇ ਅਤੇ ਜੋੜ ਕੇ ਅੰਦੋਲਨ ਨੂੰ ਮਜ਼ਬੂਤ ਕਰਨਾ ਹੈ।
ਉਹਨਾਂ ਅੱਗੇ ਕਿਹਾ ਕਿ ਇਹ ਲੋਕਾਂ ਦੀਆਂ ਮੰਗਾਂ ਨੇ ਸਾਡੀਆਂ ਇਕੱਲਿਆਂ ਦੀਆਂ ਨਹੀਂ ਹਨ ਤੇ ਸਰਕਾਰ ਉਹਨਾਂ ਮੰਗਾਂ ਤੋਂ ਆਨ-ਕਾਨੀ ਨਾ ਕਰੇ। ਭਾਵੇਂ ਸਰਕਾਰ ਨੇ ਕਣਕ, ਝੋਨੇ ਦੇ ਨਾਲ ਪੈਰਲਲਰ ਹੋਰ ਸੱਤ-ਅੱਠ ਫਸਲਾਂ ਐਮਐਸਪੀ ਦੇ ਉੱਤੇ ਖਰੀਦਣ ਦਾ ਵਾਅਦਾ ਕੀਤਾ ਹੈ ਪਰ ਅਸੀਂ ਸਾਰੀਆਂ ਦੀਆਂ ਸਾਰੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਮੰਗ ਕਰ ਰਹੇ ਹਾਂ। Punjab Farmers News
ਉਨ੍ਹਾਂ ਅੱਗੇ ਕਿਹਾ ਕਿ ਜੋ ਹੁਣ ਕਿਸਾਨ ਮਹਾਂ ਪੰਚਾਇਤਾਂ ਚੱਲ ਰਹੀਆਂ ਜਿਵੇਂ ਸਾਡੇ ਪਿੰਡ, ਫਿਰੋਜ਼ਪੁਰ ਤੇ ਫਿਰ ਪਟਿਆਲਾ ਹੋਈ ਉੱਥੋਂ ਵਾਰ-ਵਾਰ ਇਹ ਮੰਗ ਉੱਠ ਰਹੀ ਸੀ ਕਿ ਤੁਸੀਂ ਮਾਰਨ ਵਰਤ ਵਾਲੀ ਜਿੱਦ ਛੱਡੋ। ਫਤਿਹਗੜ੍ਹ ਸਾਹਿਬ ਦੀ ਸੰਗਤ ਨੇ ਇਹ ਫੈਸਲਾ ਲੈ ਲਿਆ ਸੀ ਕਿ ਨਹੀਂ ਤਾਂ ਅਸੀਂ ਅੱਜ ਤੋਂ ਸਾਰੇ ਰੋਟੀ ਛੱਡਾਂਗੇ ਅਤੇ ਅਸੀਂ ਪਾਣੀ ਵੀ ਨਹੀਂ ਪੀਵਾਂਗੇ ਜੇਕਰ ਤੁਸੀਂ ਮਰਨ ਵਰਤ ਨਹੀਂ ਛੱਡੋਗੇ। ਇਸ ਕਰਕੇ ਸੰਗਤ ਦਾ ਪ੍ਰੈਸ਼ਰ ਜਿਆਦਾ ਸੀ। ਇਸ ਲਈ ਮਰਨ ਵਰਤ ਖਤਮ ਕੀਤਾ।