ਸੰਬੋਧਨ ਕਰ ਰਹੇ Farmers Jagjit Dallewal ਨੂੰ ਡਾਕਟਰਾਂ ਨੇ ਅੱਧ ਵਿਚਾਲਿਓਂ ਬੋਲਣ ਤੋਂ ਰੋਕਿਆ
- ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 21ਵੇਂ ਦਿਨ ਵਿੱਚ ਸ਼ਾਮਿਲ
Farmers Jagjit Dallewal: (ਗੁਰਪ੍ਰੀਤ ਸਿੰਘ) ਖਨੌਰੀ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਮੋਹਰੀ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਵਿਖੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਆਰੰਭ ਕੀਤਾ ਗਿਆ ਮਰਨ ਵਰਤ ਅੱਜ 21 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਅੱਜ ਡੱਲੇਵਾਲ ਦੀ ਸਿਹਤ ਕਾਫ਼ੀ ਡਾਵਾਂਡੋਲ ਰਹੀ ਅਤੇ ਡੱਲੇਵਾਲ ਨੇ ਅੱਜ ਕਿਸਾਨਾਂ ਨੂੰ ਸੰਬੋਧਨ ਕੀਤਾ ਲਗਭਗ 10 ਮਿੰਟ ਲਗਾਤਾਰ ਬੋਲਣ ਤੋਂ ਬਾਅਦ ਡਾਕਟਰਾਂ ਨੇ ਡੱਲੇਵਾਲ ਨੂੰ ਅੱਧ ਵਿਚਾਲਿਓਂ ਰੋਕ ਦਿੱਤਾ। ਡਾਕਟਰਾਂ ਅਨੁਸਾਰ ਡੱਲੇਵਾਲ ਲਗਾਤਾਰ ਏਨਾਂ ਚਿਰ ਬੋਲਣ ਤੋਂ ਫਿਲਹਾਲ ਅਸਮਰਥ ਹਨ।
ਅੱਜ ਖਨੌਰੀ ਬਾਰਡਰ ’ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਇੱਕ ਸੰਵਿਧਾਨਿਕ ਅਹੁਦੇ ’ਤੇ ਰਹਿਣ ਵਾਲਾ ਵਿਅਕਤੀ ਦੇਸ਼ ਦੇ ਕਿਸਾਨਾਂ ਨਾਲ ਝੂਠ ਬੋਲੇ ਅਤੇ ਝੂਠੇ ਅੰਕੜੇ ਪੇਸ਼ ਕਰੇ। ਡੱਲੇਵਾਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਐਮਐਸਪੀ ਨਾਲੋਂ ਜ਼ਿਆਦਾ ਦੇ ਰਹੀ ਹੈ ਤਾਂ ਐਮਐਸਪੀ ਨੂੰ ਕਾਨੂੰਨੀ ਗਰੰਟੀ ਕਿਉਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ 2014 ਤੋਂ 2024 ਤੱਕ 10 ਸਾਲਾਂ ਵਿੱਚ ਕਣਕ ਦੇ ਭਾਅ ਵਿੱਚ 825 ਰੁਪਏ ਵਾਧਾ ਹੋਇਆ ਹੈ ਜਿਹੜਾ ਕੇਵਲ 56 ਫੀਸਦੀ ਬਣਦਾ ਹੈ ਪਰ ਇਸ ਦੇ ਉਲਟ ਕਣਕ ਦੀ ਫਸਲ ਨੂੰ ਪਾਲਣ ’ਤੇ ਜਿੰਨਾਂ ਖਰਚਾ ਹੁੰਦਾ ਉਹ ਪਿਛਲੇ ਦਸ ਸਾਲਾਂ ਵਿੱਚ 56. 5 ਫੀਸਦੀ ਹੈ। Farmers Jagjit Dallewal
ਇਹ ਵੀ ਪੜ੍ਹੋ: ਧੱਕੇਸ਼ਾਹੀਆਂ ਕਰਨ ਵਾਲੇ ਅਧਿਕਾਰੀਆਂ ਨੂੰ ਸਰਕਾਰ ਆਉਣ ’ਤੇ ਸਬਕ ਸਿਖਾਇਆ ਜਾਵੇਗਾ: Raja Warring
ਦੂਜੇ ਪਾਸੇ ਅੱਜ ਵੀ ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਜ਼ਾਹਰ ਕੀਤੀ ਹੈ। ਸਵੈਮਾਨ ਸੰਸਥਾ ਦੇ ਡਾਕਟਰਾਂ ਵੱਲੋਂ ਕਿਹਾ ਕਿ ਦਿਨੋਂ ਦਿਨ ਡੱਲੇਵਾਲ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਡੱਲੇਵਾਲ ਨੇ ਕਰੀਬ 10 ਕੁ ਮਿੰਟ ਹੀ ਸੰਬੋਧਨ ਕੀਤਾ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਅੱਧ ਵਾਟਿਓਂ ਰੋਕ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਡੱਲੇਵਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਹਨ ਅਤੇ ਲਗਾਤਾਰ ਮਾਇਕ ’ਤੇ ਬੋਲਦੇ ਰਹਿਣ ਨਾਲ ਉਨ੍ਹਾਂ ਦੀ ਸਥਿਤੀ ਹੋਰ ਖਰਾਬ ਹੋ ਸਕਦੀ ਹੈ। ਇਸ ਕਾਰਨ ਬਾਕੀ ਭਾਸ਼ਣ ਕਿਸਾਨ ਕਿਸਾਨ ਅਭਿਮੰਨਿਊ ਕੋਹਾੜ ਵੱਲੋਂ ਦਿੱਤਾ ਗਿਆ।
ਅੱਜ ਪੰਜਾਬ ਨੂੰ ਛੱਡ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਫੋਟੋ ਲਾ ਕੇ ਟਰੈਕਟਰ ਮਾਰਚ ਕੱਢੇ ਅਤੇ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਸਬੰਧਿਤ ਐਸ.ਡੀ.ਐਮ. ਤੇ ਜ਼ਿਲ੍ਹਾ ਅਧਿਕਾਰੀ ਨੂੰ ਦਿੱਤੇ ਗਏ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ ਜਾਵੇਗੀ। ਅੱਜ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਖਨੌਰੀ ਬਾਰਡਰ ਤੇ ਪੁੱਜੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫ਼ੀ ਚਿੰਤਾ ਜ਼ਾਹਰ ਕੀਤੀ।