Jagjit Singh Dallewal ਦਾ ਬਲੱਡ ਪ੍ਰੈਸ਼ਰ ਤੇ ਸਰੀਰ ਦਾ ਤਾਪਮਾਨ ਡਿੱਗਿਆ, ਡਾਕਟਰਾਂ ਨੂੰ ਭਾਜੜਾਂ

Jagjit Singh Dallewal
Jagjit Singh Dallewal ਦਾ ਬਲੱਡ ਪ੍ਰੈਸ਼ਰ ਤੇ ਸਰੀਰ ਦਾ ਤਾਪਮਾਨ ਡਿੱਗਿਆ, ਡਾਕਟਰਾਂ ਨੂੰ ਭਾਜੜਾਂ

ਦਿਲ, ਗੁਰਦੇ ਤੇ ਲੀਵਰ ਨੂੰ ਲਗਾਤਾਰ ਹੋ ਰਿਹੈ ਨੁਕਸਾਨ | Jagjit Singh Dallewal 

Jagjit Singh Dallewal: (ਗੁਰਪ੍ਰੀਤ ਸਿੰਘ) ਖਨੌਰੀ (ਸੰਗਰੂਰ)। ਭਾਰਤੀ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਸਬੰਧੀ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ 19ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਪਿਛਲੇ 18 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅੱਜ ਅਚਾਨਕ ਖਰਾਬ ਹੋ ਗਈ।  ਉਨ੍ਹਾਂ ਦੇ ਬਲੱਡ ਪ੍ਰੈਸ਼ਰ ਤੇ ਤਾਪਮਾਨ ਕਾਫ਼ੀ ਜ਼ਿਆਦਾ ਘੱਟ ਗਿਆ ਜਿਸ ਕਾਰਨ ਉਨ੍ਹਾਂ ਦੀ ਸਿਹਤ ਜਾਂਚ ਕਰਨ ਵਾਲੀ ਡਾਕਟਰਾਂ ਦੀ ਟੀਮ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਇਹ ਵੀ ਪੜ੍ਹੋ: Bank Holidays: ਜਲਦੀ ਨਿਬੇੜ ਲਵੋ ਆਪਣੇ ਸਾਰੇ ਕੰਮ, ਦਸੰਬਰ ਮਹੀਨੇ ‘ਚ ਐਨੇ ਦਿਨ ਬੰਦ ਰਹਿਣਗੇ ਸਾਰੇ ਬੈਂਕ, ਪੜ੍ਹ…

ਅੱਜ ਪ੍ਰੈਸ ਕਾਨਫਰੰਸ ਦੌਰਾਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਡੱਲੇਵਾਲ ਦੀ ਹਾਲਤ ਕਾਫ਼ੀ ਖਰਾਬ ਹੋ ਚੁੱਕੀ ਹੈ ਅੱਜ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇ ਸਰੀਰਕ ਤਾਪਮਾਨ ਘਟ ਗਿਆ ਜਿਸ ਕਾਰਨ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਡੱਲੇਵਾਲ ਹਸਪਤਾਲ ਵਿੱਚ ਵੀ ਦਾਖ਼ਲ ਹੁੰਦੇ ਤਾਂ ਉਥੇ ਵੀ ਡਾਕਟਰਾਂ ਨੂੰ ਕੁਝ ਸੁੱਝਣਾ ਨਹੀਂ ਸੀ। ਉਨ੍ਹਾਂ ਆਖਿਆ ਕਿ ਮਰਨ ਵਰਤ ’ਤੇ ਬੈਠੇ ਡੱਲੇਵਾਲ ਕਿਸੇ ਵੀ ਮੈਡੀਕਲੀ ਮੱਦਦ ਲਈ ਤਿਆਰ ਨਹੀਂ ਹਨ।

ਜਗਜੀਤ ਸਿੰਘ ਡੱਲੇਵਾਲ ਵੱਲੋਂ ਆਰੰਭੇ ਮਰਨ ਵਰਤ ਦਾ 19ਵਾਂ ਦਿਨ

ਉਨ੍ਹਾਂ ਦਾ ਸਰੀਰ ਏਨਾ ਕਮਜ਼ੋਰ ਹੋ ਚੁੱਕਿਆ ਹੈ ਕਿ ਉਹ ਜੇਕਰ ਥੋੜ੍ਹਾ ਸਿਰ ਉੱਪਰ ਨੂੰ ਚੁੱਕਦੇ ਹਨ ਤਾਂ ਅਚਾਨਕ ਚੱਕਰ ਆ ਜਾਂਦਾ ਹੈ, ਉਹ ਗੰਭੀਰ ਹਾਲਤ ਵਿੱਚ ਹਨ ਅਤੇ ਕਦੇ ਵੀ ਕੁਝ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਏਨਾ ਕਮਜ਼ੋਰ ਹੋ ਚੁੱਕਿਆ ਹੈ ਵੀ ਕੋਈ ਵੀ ਛੋਟੀ ਜਿਹੀ ਇਨਫੈਕਸ਼ਨ ਵੀ ਉਨ੍ਹਾਂ ਦੇ ਜੀਵਨ ਲਈ ਖ਼ਤਰਾ ਸਾਬਤ ਹੋ ਸਕਦੀ ਹੈ। ਇਸ ਕਾਰਨ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਦਾ ਫੌਰੀ ਤੌਰ ’ਤੇ ਉੱਚ ਪੱਧਰੀ ਇਲਾਜ ਆਰੰਭ ਕਰਵਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੀਨੀਅਰ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਬੇਹੱਦ ਕਮਜ਼ੋਰ ਹਾਲਤ ਦੇ ਬਾਵਜੂਦ ਆਪਣੀ ਸਿਹਤ ਬਾਰੇ ਫਿਕਰਮੰਦੀ ਕਰਨ ’ਤੇ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਨਾਲੋਂ ਕਿਸਾਨਾਂ ਦੀ ਜ਼ਿੰਦਗੀ ਕਾਫ਼ੀ ਕੀਮਤੀ ਹੈ।