ਜੁਲਾਈ 2015 ‘ਚ ਕੱਥੂਨੰਗਲ ਦੀ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
ਅੰਮ੍ਰਿਤਸਰ। ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ (Jaggu Bhagwanpuria) ਨੂੰ ਹਥਿਆਰਾਂ ਤੇ ਹੈਰੋਇਨ ਦੇ ਕੇਸ ਅੰਮ੍ਰਿਤਸਰ ਅਦਾਲਤ ਨੇ 12 ਸਾਲ ਦੀ ਕੈਦ ਦੀ ਸਜ਼ਾ ਤੇ ਡੇਢ ਲੱਖ ਰੁਪਏ ਜੁਰਮਾਨਾ ਕੀਤਾ ਹੈ। ਜਾਣਕਾਰੀ ਮੁਤਾਬਕ ਸਬੂਤਾਂ ਦੀ ਘਾਟ ਕਾਰਨ ਜੱਗੂ ਭਗਵਾਨਪੁਰੀਆ ਦੇ ਕੁਝ ਸਾਥੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਦੱ
ਸ ਦਈਏ ਕਿ ਜੁਲਾਈ 2015 ਵਿੱਚ ਕੱਥੂਨੰਗਲ ਥਾਣੇ ਦੀ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਗੈਂਗਸਟਰ ਤੋਂ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਸੀ। ਇਸ ਦੌਰਾਨ ਮਜੀਠਾ ਨੇੜੇ ਹੋਈ ਮੁਠਭੇੜ ਵਿੱਚ ਦੋ ਪੁਲਿਸ ਕਾਂਸਟੇਬਲ ਜ਼ਖਮੀ ਵੀ ਹੋਏ ਸਨ। ਸਾਢੇ ਚਾਰ ਸਾਲ ਤੋਂ ਅੰਮ੍ਰਿਤਸਰ ਦੀ ਕੋਰਟ ‘ਚ ਕੇਸ ਚੱਲ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Jaggu Bhagwanpuria