ਜੱਗੂ ਭਗਵਾਨਪੁਰੀਆ ਅੰਮ੍ਰਿਤਸਰ ਕੋਰਟ ‘ਚ ਪੇਸ਼

Gangster Jaggu Bhagwanpuria
ਜੱਗੂ ਭਗਵਾਨਪੁਰੀਆਂ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲਿਜਾਂਦੀ ਹੋਈ ਪੁਲਿਸ । ਫਾਈਲ ਫੋਟੋ ।

ਨਸ਼ਾ ਤਸਕਰੀ ਮਾਮਲੇ ’ਚ ਕੀਤੀ ਗਈ ਹੈ ਗ੍ਰਿਫਤਾਰੀ | Gangster Jaggu Bhagwanpuria

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਜੱਗੂ ਭਗਵਾਨਪੁਰੀਆ ਨੂੰ ਸੋਮਵਾਰ ਨੂੰ ਪੰਜਾਬ ਦੀ ਅੰਮਿ੍ਰਤਸਰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ’ਚ ਪੇਸੀ ਤੋਂ ਬਾਅਦ ਗੈਂਗਸਟਰ ਜੱਗੂ ਨੂੰ 7 ਦਿਨਾਂ ਲਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹੁਣ ਅਗਲੇ ਸੱਤ ਦਿਨਾਂ ਤੱਕ ਪੁਲਿਸ ਜੱਗੂ ਤੋਂ ਨਸ਼ਾ ਤਸਕਰੀ ਦੇ ਮਾਮਲੇ ’ਚ ਪੁੱਛਗਿੱਛ ਕਰੇਗੀ। ਦਰਅਸਲ, ਕੁਝ ਦਿਨ ਪਹਿਲਾਂ 17 ਮਈ ਨੂੰ ਐਸਐਸਓਸੀ ਨੇ ਜੱਗੂ ਦੇ ਦੋ ਸਾਥੀਆਂ ਰੋਬਿਨ ਸਿੰਘ ਵਾਸੀ ਤਰਨਤਾਰਨ ਦੇ ਪਲਾਸੌਰ ਅਤੇ ਹਰਪਾਲ ਸਿੰਘ ਵਾਸੀ ਝੰਡਾ ਕਲਾਂ ਸਰਦੂਰਗੜ੍ਹ ਮਾਨਸਾ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਸੀ। ਮੁਲਜਮਾਂ ਕੋਲੋਂ ਪੀ.ਬੀ.02-ਈ.ਐਲ-1905 ਫਾਰਚੂਨਰ ਕਾਰ ਵੀ ਜਬਤ ਕੀਤੀ ਗਈ ਹੈ। ਮੁਲਜ਼ਮ ਇੱਥੇ ਹੈਰੋਇਨ ਦਾ ਸੌਦਾ ਕਰਨ ਆਏ ਸਨ। ਸੂਚਨਾ ਦੇ ਆਧਾਰ ’ਤੇ ਟੀਮ ਨੇ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ :ਲਾਰੇਂਸ ਬਿਸ਼ਨੋਈ ਨੇ ਕਬੂਲਿਆ ਮੂਸੇਵਾਲਾ ਦਾ ਕਤਲ

ਪੁੱਛਗਿੱਛ ‘ਚ ਆਇਆ ਜੱਗੂ ਦਾ ਨਾਂਅ | Gangster Jaggu Bhagwanpuria

ਜਦੋਂ ਟੀਮ ਨੇ ਹਰਪਾਲ ਅਤੇ ਰੌਬਿਨ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਜੱਗੂ ਦਾ ਨਾਂ ਸਾਹਮਣੇ ਆਇਆ। ਹਾਸਲ ਹੋਈ ਜਾਣਕਾਰੀ ਮੁਤਾਬਿਕ ਦੋਵੇਂ ਮੁਲਜ਼ਮ ਜੱਗੂ ਕੋਲ ਕੰਮ ਕਰਦੇ ਸਨ ਅਤੇ ਉਸ ਦੇ ਕਹਿਣ ’ਤੇ ਡਲਿਵਰੀ ਅਤੇ ਪੈਸੇ ਵਸੂਲਣ ਦਾ ਕੰਮ ਕਰਦੇ ਸਨ।

29 ਮਈ ਤੱਕ ਮਿਲਿਆ ਰਿਮਾਂਡ | Gangster Jaggu Bhagwanpuria

ਐੱਸਓਸੀ ਨੇ ਜੱਗੂ ਨੂੰ ਅਦਾਲਤ ’ਚ ਪੇਸ਼ ਕਰਕੇ 14 ਦਿਨ ਦਾ ਰਿਮਾਂਡ ਮੰਗਿਆ ਪਰ ਦੋਵਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਜੱਗੂ ਨੂੰ 29 ਮਈ ਤੱਕ ਪੁਿਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਜੱਗੂ ਤੋਂ ਇਸ ਮਾਮਲੇ ’ਚ ਪੁੱਛਗਿੱਛ ਕਰਨ ਤੋਂ ਇਲਾਵਾ ਉਸ ਕੋਲੋਂ ਜਬਰੀ ਵਸੂਲੀ ਦੇ ਮਾਮਲਿਆਂ ’ਚ ਵੀ ਪੁੱਛਗਿੱਛ ਕੀਤੀ ਜਾਵੇਗੀ