ਅਫਗਾਨਿਸਤਾਨ ਵੱਲੋਂ ਵੀ ਵਿਸ਼ਵ ਕੱਪ ’ਚ ਸੈਂਕੜਾ ਜੜਨ ਵਾਲੇ ਪਹਿਲੇ ਬੱਲੇਬਾਜ਼
ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 39ਵਾਂ ਮੁਕਾਬਲਾ ਅੱਜ ਅਸਟਰੇਲੀਆ ਅਤੇ ਅਫਗਾਨਿਸਤਾਨ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ ਆਪਣੇ ਓਪਨਰ ਬੱਲੇਬਾਜ਼ ਇਬ੍ਰਾਹਿਮ ਜਾਦਰਾਨ ਦੇ ਸ਼ਾਨਦਾਰ ਸੈਂਕੜੇ ਦੀ ਮੱਦਦ ਨਾਲ 50 ਓਵਰਾਂ ’ਚ 129 ਦੌੜਾਂ ਬਣਾਈਆਂ। ਜਾਦਰਾਨ ਨੇ 292 ਦੌੜਾਂ ਦੀ ਪਾਰੀ ਖੇਡੀ। ਅਫਗਾਨਿਸਤਾਨ ਵੱਲੋਂ ਜਾਦਰਾਨ ਦਾ ਵਿਸ਼ਵ ਕੱਪ ’ਚ ਇਹ ਪਹਿਲਾ ਸੈਂਕੜਾ ਸੀ। ਊਹ ਪਹਿਲੇ ਅਫਗਾਨੀ ਬੱਲੇਬਾਜ਼ ਹਨ ਜਿਨ੍ਹਾਂ ਨੇ ਵਿਸ਼ਵ ਕੱਪ ’ਚ ਸੈਂਕੜਾ ਜੜਿਆ ਹੈ। (AUS Vs AFG)
ਉਨ੍ਹਾਂ ਤੋਂ ਇਲਾਵਾ ਗੁਰਬਾਜ਼ ਨੇ 21 ਦੌੜਾਂ, ਰਹਿਮਤ ਸ਼ਾਹ ਨੇ 30, ਅਤੇ ਸ਼ਾਹਿਦੀ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਜਾਦਰਾਨ ਨੇ 131 ਗੇਂਦਾਂ ਦਾ ਸਾਹਮਣਾ ਕਰਕੇ ਆਪਣਾ ਸੈਂਕੜਾ ਜੜਿਆ, ਉਨ੍ਹਾਂ ਆਪਣੇ ਪਾਰੀ ’ਚ 7 ਚੌਕੇ ਅਤੇ 3 ਛੱਕਾ ਲਾਇਆ। ਹੁਣ ਤੱਕ ਵਿਸ਼ਵ ਕੱਪ ’ਚ ਅਫਗਾਨਿਸਤਾਨ ਦਾ ਕੋਈ ਵੀ ਬੱਲੇਬਾਜ਼ ਸੈਂਕੜਾ ਜੜਨ ’ਚ ਕਾਮਯਾਬ ਨਹੀਂ ਹੋਇਆ ਹੈ। ਅਸਟਰੇਲੀਆ ਵੱਲੋਂ ਜੋਸ਼ ਹੈਜਲਵੁੱਡ ਨੇ ਸਭ ਤੋਂ ਜ਼ਿਆਦਾ 2 ਵਿਕਟਾਂ ਹਾਸਲ ਕੀਤੀਆਂ। ਅਫਗਾਨਿਸਤਾਨ ਵੱਲੋਂ ਰਾਸ਼ਿਦ ਖਾਨ ਨੇ ਵੀ ਤੇਜ਼ੀ ਨਾਲ ਦੌੜਾਂ ਬਣਾਈਆਂ। ਉਨ੍ਹਾਂ ਨੇ ਸੱਤ ਗੇਂਦਾਂ ’ਚ 2 ਚੌਕੇ ਅਤੇ 3 ਛੱਕੇ ਦੀ ਮੱਦਦ ਨਾਲ 35 ਦੌੜਾਂ ਬਣਾਈਆਂ। (AUS Vs AFG)
ਇਬਰਾਹਿਮ ਜ਼ਦਰਾਨ ਦਾ ਇੱਕਰੋਜ਼ਾ ’ਚ ਪੰਜਵਾਂ ਸੈਂਕੜਾ | AUS Vs AFG
ਇਸ ਦੇ ਨਾਲ ਹੀ ਇਬਰਾਹਿਮ ਜ਼ਦਰਾਨ ਦੇ ਇੱਕਰੋਜ਼ਾ ਕਰੀਅਰ ਦਾ ਇਹ ਪੰਜਵਾਂ ਸੈਂਕੜਾ ਜੜਿਆ ਹੈ। ਇਬਰਾਹਿਮ ਜ਼ਦਰਾਨ ਨੇ 27 ਇੱਕਰੋਜ਼ਾ ਮੈਚਾਂ ’ਚ ਅਫਗਾਨਿਸਤਾਨ ਦੀ ਨੁਮਾਇੰਦਗੀ ਕਰਦਿਆਂ 52.08 ਦੀ ਔਸਤ ਨਾਲ 1250 ਦੌੜਾਂ ਬਣਾਈਆਂ ਹਨ। 5 ਸੈਂਕੜੇ ਲਾਉਣ ਤੋਂ ਇਲਾਵਾ ਇਬਰਾਹਿਮ ਜ਼ਦਰਾਨ ਨੇ ਆਪਣੇ ਇੱਕਰੋਜ਼ਾ ਕਰੀਅਰ ’ਚ 5 ਵਾਰ 50 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।