ਸਾਡੇ ਨਾਲ ਸ਼ਾਮਲ

Follow us

14.4 C
Chandigarh
Saturday, February 21, 2026
More
    Home Breaking News ਜਡੇਜਾ ਨੇ IPL ...

    ਜਡੇਜਾ ਨੇ IPL ਸੀਜ਼ਨ ਦੇ ਅੱਧ ਵਿਚਾਲੇ ਛੱਡੀ ਕਪਤਾਨੀ, ਮੁੜ ਧੋਨੀ ਸੰਭਾਲਣਗੇ ਕਮਾਨ

    dhoni

    ਚੇਨਈ ਨੇ 8 ਮੈਚ ’ਚੋਂ ਸਿਰਫ 2 ਮੈਚ ਹੀ ਜਿੱਤੇ

    ਮੁੰਬਈ। IPL 2022 ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਰਵਿੰਦਰ ਜਡੇਜਾ ਨੇ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਕਪਤਾਨ ਕੂਲ ਮਹਿੰਦਰ ਸਿੰਘ ਧੋਨੀ ਨੂੰ ਟੀਮ ਦੀ ਕਮਾਨ ਸੌਂਪ ਦਿੱਤੀ ਹੈ। ਚੇਨਈ 8 ਮੈਚ ਖੇਡਣ ਤੋਂ ਬਾਅਦ ਸਿਰਫ 2 ਮੈਚ ਹੀ ਜਿੱਤ ਸਕੀ। ਹੁਣ ਬਾਕੀ ਬਚੇ ਮੈਚਾਂ ਵਿੱਚ ਇੱਕ ਵਾਰ ਫਿਰ ਐਮਐਸ ਧੋਨੀ ਕਪਤਾਨੀ ਕਰਦੇ ਨਜ਼ਰ ਆਉਣਗੇ।

    ਰਵਿੰਦਰ ਜਡੇਜਾ ਨੇ ਆਪਣੀ ਖੇਡ ‘ਤੇ ਜ਼ਿਆਦਾ ਧਿਆਨ ਦੇਣ ਲਈ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ ਅਤੇ ਧੋਨੀ ਨੂੰ ਚੇਨਈ ਟੀਮ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ ਹੈ। ਧੋਨੀ ਨੇ ਟੀਮ ਦੇ ਹਿੱਤ ‘ਚ ਇਸ ਅਪੀਲ ਨੂੰ ਸਵੀਕਾਰ ਕਰ ਲਿਆ ਹੈ ਅਤੇ ਖੁਦ ਕਪਤਾਨੀ ਸੰਭਾਲਣ ਦਾ ਫੈਸਲਾ ਕੀਤਾ ਹੈ।

    ਚੇਨਈ ਸੁਪਰ ਕਿੰਗਜ਼ ਦਾ ਅਗਲਾ ਮੈਚ ਐਤਵਾਰ ਯਾਨੀ 1 ਮਈ ਨੂੰ ਹੈ। ਜਦੋਂ ਚੇਨਈ ਸੁਪਰ ਕਿੰਗਜ਼ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਮੈਦਾਨ ‘ਚ ਉਤਰੇਗੀ ਤਾਂ ਮਹਿੰਦਰ ਸਿੰਘ ਧੋਨੀ ਟੀਮ ਦੀ ਕਮਾਨ ਸੰਭਾਲਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here