ਦਹਾਕਿਆਂ ਤੋਂ ਪਾਣੀ ਡੁੱਬਿਆ ਸੀ ਇਹ ਪਿੰਡ
ਏਜੰਸੀ, ਨਵੀਂ ਦਿੱਲੀ। ਇਟਲੀ ਦੇ ਉੱਤਰ ’ਚ ਸਥਿਤ ‘ਰੇਸੀਆ ਝੀਲ’ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ ਉਂਜ ਤਾਂ ਇਹ ਝੀਲ ਆਪਣੇ ਬਰਫ਼ੀਲੇ ਪਾਣੀ ਵਿਚਕਾਰ ਮੌਜੂਦ 14ਵੀਂ ਸ਼ਤਾਬਦੀ ਦੇ ਚਰਚ ਦੀ ਮਿਨਾਰ ਲਈ ਮਸ਼ਹੁੂਰ ਹੈ ਪਰ ਝੀਲ ’ਚ ਇੱਕ ਗੁਆਚੇ ਹੋਏ ਪਿੰਡ ਦੇ ਨਿਸ਼ਾਨ ਮਿਲਣ ਤੋਂ ਬਾਅਦ ਮਾਮਲਾ ਚਰਚਾ ’ਚ ਆ ਗਿਆ ਹੈ।
ਜਦੋਂ ਕਈ ਸਾਲਾਂ ਬਾਅਦ ਝੀਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਤਾਂ ਉਸ ਦੇ ਪਾਣੀ ਨੂੰ ਅਸਥਾਈ ਤੌਰ’ਤੇ ਸੁਕਾਇਆ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਸਾਹਮਣੇ ਦਹਾਕਿਆਂ ਤੋਂ ਡੁੱਬੇ ਪਿੰਡ ਦੀ ਤਸਵੀਰ ਆਈ ਜਿਕਰਯੋਗ ਹੈ ਕਿ ਲੇਕ ਰੇਸੀਆ ਨੂੰ ਜਰਮਨ ’ਚ ਰੇਸਚੇਨਸੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਹ ਦੱਖਣੀ ਟਾਇਰਾਲ ਦੇ ਅਪਲਾਇਨ ਖੇਤਰ ’ਚ ਸਥਿਤ ਹੈ, ਜੋ ਆਸਟਰ੍ਰੀਆ ਅਤੇ ਸਵਿਟਜਰਲੈਂਡ ਦੀ ਹੱਦ ’ਚ ਹੈ।
ਦੋ ਝੀਲਾਂ ਨੂੰ ਕੀਤਾ ਗਿਆ ਸੀ ਇੱਕ
ਮੀਡੀਆ ਦੀ ਰਿਪੋਰਟ ਅਨੁਸਾਰ, ਸਾਲ 1950 ’ਚ ਪਾਣੀ ’ਚ ਸਮਾਉਣ ਤੋਂ ਪਹਿਲਾਂ ਕਿਊਰਾਨ ਨਾਂਅ ਦਾ ਇਹ ਪਿੰਡ ਸੈਂਕੜੇ ਲੋਕਾਂ ਦਾ ਘਰ ਹੋਇਆ ਕਰਦਾ ਸੀ ਪਰ ਇੱਕ ਹਾਈਡ੍ਰੋਇਲੈਕਟ੍ਰਿਕ ਪਲਾਂਟ ਬਣਾਉਣ ਲਈ 71 ਸਾਲ ਪਹਿਲਾਂ ਸਰਕਾਰ ਨੇ ਇੱਕ ਬੰਨ੍ਹ ਦਾ ਨਿਰਮਾਣ ਕਰਵਾਇਆ ਇਸ ਲਈ ਦੋ ਝੀਲਾਂ ਨੂੰ ਆਪਸ ’ਚ ਮਿਲਾਇਆ ਗਿਆ ਅਤੇ ਕਿਊਰਾਨ ਪਿੰਡ ਦਾ ਵਜੂਦ ਹੀ
ਮਿਟ ਗਿਆ।
ਡੁੱਬ ਗਏ ਸਨ 160 ਤੋਂ ਜ਼ਿਆਦਾ ਘਰ
ਜਦੋਂ 1950 ’ਚ ਪਿੰਡ ਦੇ ਨਿਵਾਸੀਆਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਇੱਕ ਬੰਨ੍ਹ ਬਣਾਉਣ ਅਤੇ ਨੇੜੇ ਦੀਆਂ ਦੋ ਝੀਲਾਂ ਨੂੰ ਮਿਲਾਉਣ ਦਾ ਫੈਸਲਾ ਕੀਤਾ ਤਾਂ ਇਹ ਪਿੰਡ ਪਾਣੀ ਦੀ ਡੂੰਘਾਈ ’ਚ ਗੁਆਚ ਗਿਆ ਇਸ ਕਾਰਨ 160 ਤੋਂ ਜ਼ਿਆਦਾ ਘਰ ਡੁੱਬ ਗਏ, ਅਤੇ ਕਿਊਰਾਨ ਦੀ ਆਬਾਦੀ ਉੱਜੜ ਗਈ ਹਾਲਾਂਕਿ, ਕੁਝ ਲੋਕ ਲੋਕ ਨੇੜੇ-ਤੇੜੇ ਨਵੇਂ ਪਿੰਡ ਵਸਾ ਕੇ ਰਹਿਣ ਲੱਗੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।