ਭਾਰਤ-ਸ਼੍ਰੀਲੰਕਾ ਫਾਈਨਲ ਤੋਂ ਪਹਿਲਾਂ ਮੀਂਹ ਪੈਣਾ ਸ਼ੁਰੂ, ਫੀਲਡ ਕਵਰ, ਸ੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਕਰਨ ਦਾ ਫੈਸਲਾ 

India Vs Sri Lanka Final

ਕੋਲੰਬੋ। ਏਸ਼ੀਆ ਕੱਪ-2023 ਦਾ ਫਾਈਨਲ ਮੈਚ ਜਲਦ ਹੀ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਜ਼ਮੀਨ ‘ਤੇ ਬੂੰਦਾਬਾਂਦੀ ਸ਼ੁਰੂ ਹੋ ਗਈ ਹੈ ਅਤੇ ਜ਼ਮੀਨ ਨੂੰ ਢੱਕ ਦਿੱਤਾ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੋਲੰਬੋ ’ਚ ਅੱਜ 90 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਏਸ਼ੀਆ ਕੱਪ ਫਾਈਨਲ ਦਾ ਮੁਕਾਬਲਾ ਰੱਦ ਹੋ ਜਾਂਦਾ ਹੈ ਤਾਂ ਇਸ ਲਈ ਏਸ਼ੀਅਨ ਕ੍ਰਿਕਟ ਕਾਂਉਸਲ ਨੇ ਇਸ ਲਈ ਰਿਜਰਵ ਦਿਨ ਰੱਖਿਆ ਹੈ। ( India Vs Sri Lanka Final)

ਫਿਰ ਇਹ ਮੁਕਾਬਲਾ (ਸੋਮਵਾਰ 18 ਸਤੰਬਰ) ਨੂੰ ਖੇਡਿਆ ਜਾਵੇਗਾ। ਜੇਕਰ ਰਿਜਰਵ ਦਿਨ ਵਾਲੇ ਮੈਚ ’ਚ ਵੀ ਮੀਂਹ ਆ ਜਾਂਦਾ ਹੈ ਤਾਂ ਭਾਰਤ ਅਤੇ ਸ੍ਰੀਲੰਕਾ ਦੋਵਾਂ ਨੂੰ ਸੰਯੁਕਤ ਜੇਤੂ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਕੋਲ 5 ਸਾਲਾਂ ਬਾਅਦ ਖਿਤਾਬ ਜਿੱਤਣ ਦਾ ਮੌਕਾ ਹੈ, ਜਦਕਿ ਪਿਛਲਾ ਚੈਂਪੀਅਨ ਸ੍ਰੀਲੰਕਾ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗੀ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਇੱਕਰੋਜਾ ਫਾਰਮੈਟ ਦੇ ਫਾਈਨਲ ’ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ’ਚ 7 ਵਾਰ ਫਾਈਨਲ ਖੇਡਿਆ ਗਿਆ ਜਿਸ ਵਿੱਚੋਂ ਭਾਰਤ ਨੇ 4 ਜਿੱਤੇ ਅਤੇ ਸ੍ਰੀਲੰਕਾ ਨੂੰ 3 ’ਚ ਜਿੱਤ ਹਾਸਲ ਹੋਈ। (Asia Cup 2023)

ਸ਼ੁਭਮਨ ਗਿੱਲ ’ਤੇ ਫਿਰ ਹੋਣਗੀਆਂ ਨਜ਼ਰਾਂ | India Vs Sri Lanka Final

ਭਾਰਤ ਵੱਲੋਂ ਓਪਨਰ ਸ਼ੁਭਮਨ ਗਿੱਲ ਇਸ ਟੂਰਨਾਮੈਂਟ ’ਤੇ ਟਾਪ ਸਕੋਰਰ ਬੱਲੇਬਾਜ਼ ਹਨ। ਪਿਛਲੇ ਮੈਚ ’ਚ ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਖਿਲਾਫ ਸੈਂਕੜੇ ਵਾਲੀ ਪਾਰੀ ਖੇਡੀ ਸੀ। ਅੱਜ ਫਿਰ ਉਨ੍ਹਾਂ ’ਤੇ ਨਿਗ੍ਹਾ ਹੋਵੇਗੀ। ਗੇਂਦਬਾਜ਼ੀ ਵੱਲ ਵਾਸ਼ਿੰਗਟਨ ਸੰੁਦਰ ਨੂੰ ਅੱਜ ਫਾਈਨਲ ਲਈ ਕੋਲੰਬੋ ਬੁਲਾਇਆ ਗਿਆ ਹੈ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਲਈ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਜੇਕਰ ਅੱਜ ਸੁੰਦਰ ਨੂੰ ਮੌਕਾ ਮਿਲਦਾ ਹੈ ਤਾਂ ਫਿਰ ਅਕਸ਼ਰ ਪਟੇਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਕੁਲਦੀਪ ਯਾਦਵ ਨੇ ਵੀ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। (Asia Cup 2023)

ਦੋਵੇਂ ਟੀਮਾਂ ਇਸ ਪ੍ਰਕਾਰ ਹਨ

ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ (ਵਿਕੇਟੀਆ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨੀਥ ਵੇਲਾਲਾਘੇ, ਦੁਸ਼ਨ ਹੇਮੰਥ, ਮੈਥਿਸ਼ ਪਥੀਰਾਨਾ ਅਤੇ ਕਸੁਨ ਰਜਿਥਾ।

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।