ਅਖਿਲੇਸ਼ ਯਾਦਵ ਨੇ ਗੱਲਬਾਤ ਦੌਰਾਨ ਕੀਤਾ ਪ੍ਰਗਟਾਵਾ
ਲਖਨਊ, (ਏਜੰਸੀ)। ਮਹਾਂ ਗਠਜੋੜ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ 2019 ‘ਚ ਹਰਾਉਣ ਦੀ ਤਿਆਰੀ ‘ਚ ਲੱਗੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਵੱਡੀ ਗੱਲ ਕਹਿ ਦਿੱਤੀ। ਸੂਬੇ ਦੀ ਰਾਜਧਾਨੀ ‘ਚ ਇੱਕ ਚੈਨਲ ਦੇ ਪ੍ਰੋਗਰਾਮ ‘ਚ ਉਹਨਾਂ ਕਿਹਾ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣਨਾ, ਮੈਂ ਤਾਂ ਸਿਰਫ਼ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੀ ਬਣਨਾ ਹੈ। ਦੇਸ਼ ਅਤੇ ਪ੍ਰਦੇਸ਼ ‘ਚ ਮਿਸ਼ਨ 2019 ਨੂੰ ਤੇਜ਼ ਕਰਨ ‘ਚ ਵੱਖ-ਵੱਖ ਪਾਰਟੀਆਂ ਲੱਗੀਆਂ ਹੋਈਆਂ ਹਨ। ਇੱਕ ਪਾਸੇ ਭਾਜਪਾ ਨੂੰ ਹਰਾਉਣ ਲਈ ਮਹਾਂ ਗਠਜੋੜ ਤਿਆਰ ਹੋ ਰਿਹਾ ਹੈ ਤਾਂ ਦੂਜੇ ਪਾਸੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚੋਂ ਵੀ ਭਾਜਪਾ ਨੂੰ ਬਾਹਰ ਕਰਨ ਦੀ ਤਿਆਰੀ ਜ਼ੋਰ ਫੜ ਚੁੱਕੀ ਹੈ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਹੋਸਟਲ ’ਚ ਗੋਲੀਬਾਰੀ, ਸੱਤ ਦੀ ਮੌਤ
ਭਾਜਪਾ ਖਿਲਾਫ਼ ਗਠਜੋੜ ‘ਚ ਸਮਾਜਵਾਦੀ ਪਾਰਟੀ ਇੱਕ ਵੱਡੀ ਭੂਮਿਕਾ ‘ਚ ਰਹੇਗੀ। ਸਮਾਜਵਾਦੀ ਪਾਰਟੀ ਖਾਸ ਤੌਰ ‘ਤੇ ਇਸ ਲਈ ਬਸਪਾ ਦੇ ਨਾਲ ਮਿਲ ਕੇ ਤਿਆਰੀਆਂ ਕਰ ਰਹੀ ਹੈ। ਇਸ ਨੂੰ ਲੈ ਕੇ ਸਮਾਜ ਵਾਦੀ ਪਾਰਟੀ ਦੇ ਪ੍ਰਘਾਨ ਅਖਿਲੇਸ਼ ਯਾਦਵ ਪਾਰਟੀ ਅਧਿਕਾਰੀਆਂ ਨਾਲ ਰਣਨੀਤੀ ‘ਤੇ ਕੰਮ ਕਰ ਰਹੇ ਹਨ। ਇਸ ਦੇ ਬਾਅਦ ਵੀ ਉਹਨਾਂ ਦੀ ਇੱਛਾ ਪ੍ਰਧਾਨ ਮੰਤਰੀ ਬਣਨ ਦੀ ਨਹੀਂ ਹੈ। ਅਖਿਲੇਸ਼ ਅਨੁਸਾਰ ਬਸਪਾ ਨਾਲ ਮਿਲਕੇ ਸਮਾਜਵਾਦੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਲੜੇਗੀ। ਉਹਨਾ ਕਿਹਾ ਕਿ ਇਸ ਸਮਝੌਤੇ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਪਿੱਛੇ ਨਹੀਂ ਹਟਾਂਗੇ। ਉਹਨਾ ਕਿਹਾਕਿ ਅਸੀਂ ਮੱਧ ਪ੍ਰਦੇਸ਼ ‘ਚ ਵੀ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਹਾਂ।