ਦੇਸ਼ ਅੰਦਰ ਵਿਕ ਰਹੀਆਂ ਨਕਲੀ ਦਵਾਈਆਂ ਕਿਸੇ ਮਹਾਂਮਾਰੀ ਤੋਂ ਘੱਟ ਨਹੀਂ ਇਸ ‘ਤੇ ਇੱਕ ਸ਼ੋਅ ‘ਸੱਤਯਮੇਵ ਜਯਤੇ’ ‘ਚ ਫ਼ਿਲਮ ਸਟਾਰ ਆਮਿਰ ਖਾਨ ਨੇ ਵੀ ਚਰਚਾ ਕੀਤੀ ਸੀ ਉਨ੍ਹਾਂ ਦੇ ਸ਼ੋਅ ‘ਚ ਪਹੁੰਚੇ ਰਾਜਸਥਾਨ ‘ਚ ਤਾਇਨਾਤ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਸੁਮਿਤ ਅਗਰਵਾਲ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਗਰੀਬ ਜਨਤਾ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ ਜਾ ਰਿਹਾ ਹੈ ਜਦੋਂ ਕਿ ਭਾਰਤ ਹਰ ਵਰ੍ਹੇ ਕਰੋੜਾਂ ਰੁਪਏ ਦੀਆਂ ਦਵਾਈਆਂ ਨਿਰਯਾਤ ਵੀ ਕਰ ਰਿਹਾ ਹੈ ਦਵਾਈ ਬਾਜ਼ਾਰ ‘ਚ ਮਰੀਜ਼ਾਂ ਨੂੰ ਦੋ ਤਰ੍ਹਾਂ ਨਾਲ ਲੁੱਟਿਆ ਜਾ ਰਿਹਾ ਹੈ।
ਇੱਕ ਜੈਨਰਿਕ ਦਵਾਈਆਂ ਨੂੰ ਵੱਖ-ਵੱਖ ਕੰਪਨੀਆਂ ਆਪਣੀ ਮਾਰਕੀਟ ਵੈਲਯੂ ਮੁਤਾਬਕ ਮਨਮਰਜ਼ੀ ਦੇ ਬਜਾਰ ਮੁੱਲ ‘ਤੇ ਵੇਚ ਰਹੀਆਂ ਹਨ, ਜਿਸ ‘ਚ ਦਵਾਈ ਵਿਕਰੇਤਾ ਤੇ ਡਾਕਟਰ ਮਿਲ ਕੇ ਲੋਟੂ ਕੰਪਨੀਆਂ ਦਾ ਘਰ ਭਰਦੇ ਹਨ ਦੂਜਾ ਬਾਜ਼ਾਰ ‘ਚ ਵਿਕ ਰਹੀਆਂ ਦਵਾਈਆਂ ‘ਚ ਵੱਡੀ ਮਾਤਰਾ ‘ਚ ਦਵਾਈਆਂ ਨਕਲੀ ਹਨ ਜਾਂ ਉਹ ਗੁਣਵੱਤਾਪੂਰਨ ਨਹੀਂ ਹਨ ਇਕ ਪਾਸੇ ਦੇਸ਼ ‘ਚ ਵਿਕ ਰਿਹਾ ਮਿਲਾਵਟੀ ਦੁੱਧ, ਮਿਲਾਵਟੀ ਮਸਾਲੇ, ਨਦੀਆਂ-ਨਹਿਰਾਂ ਦਾ ਦੂਸ਼ਿਤ ਪਾਣੀ ਜਨਤਾ ਨੂੰ ਡਾਇਰੀਆ,ਹੈਜਾ ਕੈਂਸਰ ਵਰਗੇ ਰੋਗਾਂ ਦਾ ਸ਼ਿਕਾਰ ਬਣਾ ਰਿਹਾ ਹੈ।
ਦਵਾਈ ਖੇਤਰ ‘ਚ ਫੈਲਿਆ ਭ੍ਰਿਸ਼ਟਾਚਾਰ ਮਿਟਾਉਣਾ ਜ਼ਰੂਰੀ
ਦੂਜੇ ਪਾਸੇ ਮਰੀਜਾਂ ਨੂੰ ਮਾਰਨ ਲਈ ਦਵਾਈਆਂ ਦੀਆਂ ਦੁਕਾਨਾਂ ਤੇ ਡਾਕਟਰਾਂ ਦੇ ਦਰਵਾਜ਼ੇ ਬੇਰਹਿਮ ਹੋ ਰਹੇ ਹਨ ਭਾਰਤੀ ਸੱਭਿਅਤਾ ‘ਚ ਅੱਜ ਵੀ ਸਿਹਤ ਖੇਤਰ ਨੂੰ ਪਰਮਾਤਮਾ ਦਾ ਦਰਜ਼ਾ ਦਿੱਤਾ ਜਾਂਦਾ ਹੈ ਪਰ ਅਫ਼ਸੋਸ ਕਿ ਪਰਮਾਤਮਾ ਦੇ ਰੂਪ ‘ਚ ਸੇਵਾ ਕਰਨ ਵਾਲੇ ਹੱਥ ਸਿਹਤ ਖੇਤਰ ‘ਚ ਬਹੁਤ ਥੋੜ੍ਹੇ ਰਹਿ ਗਏ ਹਨ ਪਰ ਦਵਾਈ ਵੇਚਣ ਤੇ ਲਿਖਣ ਦੀ ਲੋਟੂ ਮੁਕਾਬਲੇਬਾਜ਼ੀ ਚੱਲ ਰਹੀ ਹੈ ਜੋ ਮਰੀਜ ਦੀ ਆਰਥਿਕ ਹਾਲਤ ਜਾਂ ਉਸਦੇ ਖਰਚ ਕਰਨ ਦੇ ਆਖਰੀ ਸਮੇਂ ਤੱਕ ਜਾਰੀ ਰਹਿੰਦੀ ਹੈ ਆਮ ਲੋਕ ਮੰਨਣ ਲੱਗੇ ਹਨ ਕਿ ਘਰ ‘ਚ ਕਿਸੇ ਦਾ ਗੰਭੀਰ ਬਿਮਾਰ ਹੋਣਾ ਪੂਰੇ ਪਰਿਵਾਰ ਦੇ ਬਰਬਾਦ ਹੋਣ ਬਰਾਬਰ ਹੈ, ਕਾਰੋਬਾਰ ਤੇ ਮਕਾਨ ਵਿਕ ਜਾਂਦੇ ਹਨ, ਬੱਚਿਆਂ ਦੀ ਪੜ੍ਹਾਈ ਛੁੱਟ ਜਾਂਦੀ ਹੈ, ਘਰ ਦੇ ਹਰ ਛੋਟੇ-ਵੱਡੇ ਜੀਅ ਨੂੰ ਦਵਾਈ ਤੇ ਡਾਕਟਰ ਦਾ ਬਿੱਲ ਦੇਣ ਲਈ ਕੰਮ ਕਰਨਾ ਪੈਂਦਾ ਹੈ।
ਕਈ ਵਾਰ ਇੰਨਾ ਕੁਝ ਹੋਣ ਤੋਂ ਬਾਦ ਵੀ ਭਾਰਤੀ ਪਰਿਵਾਰ ਆਪਣੇ ਬਿਮਾਰ ਜੀਅ ਨੂੰ ਬਚਾ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੂੰ ਰੋਗਾਂ ਨਾਲ ਲੜਨ ਲਈ ਦਿੱਤੀਆਂ ਜਾ ਰਹੀਆਂ ਦਵਾਈਆਂ ਨਕਲੀ ਹੁੰਦੀਆਂ ਹਨ ਇਸ ਲਈ ਭਾਰਤ ਸਰਕਾਰ ਨੂੰ ਦਵਾਈਆਂ ਦੇ ਖੇਤਰ ਵਿੱਚ ਬੁਰੀ ਤਰ੍ਹਾਂ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਠੋਸ ਤੇ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਆਮ ਭਾਰਤੀ ਲੋਕਾਂ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ