ਸੰਤ-ਫਕੀਰ ਦੇ ਬਚਨਾਂ ’ਤੇ ਅਮਲ ਕਰਨਾ ਜ਼ਰੂਰੀ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾੳਂੁਦੇ ਹਨ ਕਿ ਸੱਚੇ ਦਾਤਾ ਰਹਿਬਰ, ਮੁਰਸ਼ਦ-ਏ-ਕਾਮਿਲ ਸ਼ਾਹ ਸਤਿਨਾਮ ਜੀ , ਸ਼ਾਹ ਮਸਤਾਨਾ ਜੀ ਦਾ ਰਹਿਮੋ ਕਰਮ ਹੈ, ਉਹ ਹੀ ਕਰਨ-ਕਰਾਵਣਹਾਰ ਹਨ ਤੇ ਉਹ ਤਿਣਕੇ ਤੋਂ ਵੀ ਕੰਮ ਲੈ ਲੈਂਦੇ ਹਨ ਸੰਤ, ਪੀਰ-ਫਕੀਰ ਜੋ ਇਸ ਦੁਨੀਆ ’ਚ ਆਉਂਦਾ ਹੈ ,ਉਹ ਆਰਾਮ ਲਈ ਨਹੀਂ ਆਉਂਦਾ, ਉਹ ਪੂਰੀ ਦੁਨੀਆ ਨੂੰ ਆਰਾਮ ਦੇਣ ਲਈ ਤੇ ਉਨ੍ਹਾਂ ਦਾ ਭਲਾ ਕਰਨ ਲਈ ਆਉਂਦਾ ਹੈ ਸੰਤ, ਫ਼ਕੀਰ ਸਾਰਿਆਂ ਦੇ ਭਲੇ ਲਈ ਦੁਆ ਕਰਦੇ ਹਨ ਤੇ ਮਾਲਕ ਦੀਆਂ ਵਿੱਛੜੀਆਂ ਰੂਹਾਂ ਨੂੰ ਮਾਲਕ ਨਾਲ ਮਿਲਾਉਣ ਲਈ ਆਉਂਦੇ ਹਨ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਅੱਜ ਘੋਰ ਕਲਿਯੁਗ ਦਾ ਸਮਾਂ ਹੈ,
ਹਰ ਕਿਸੇ ਨੂੰ ਸੇਵਾ ਤੇ ਸਿਮਰਨ ’ਤੇ ਧਿਆਨ ਦੇਣਾ ਚਾਹੀਦਾ ਹੈ ਕਲਿਯੁਗ ਦਾ ਸਮਾਂ ਬੜਾ ਹੀ ਭਿਆਨਕ ਹੈ, ਹਾਲਾਂਕਿ ਅਜਿਹੇ ਭਿਆਨਕ ਸਮੇਂ ’ਚ ਉਨ੍ਹਾਂ ਦਾ ਕੁਝ ਨਹੀਂ ਵਿਗੜਦਾ ਜੋ ਸਤਿਗੁਰੂ ਦੇ ਬਚਨਾਂ ’ਤੇ ਅਮਲ ਕਰਦੇ ਹਨ ਇਸ ਲਈ ਸੰਤ, ਪੀਰ-ਫ਼ਕੀਰ ਦੇ ਬਚਨਾਂ ’ਤੇ ਅਮਲ ਕਰਨਾ ਅਤੀ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਗੁਰੂ, ਪੀਰ-ਫ਼ਕੀਰ ਦੇ ਬਚਨਾਂ ’ਤੇ ਅਮਲ ਕਰਨਾ ਚਾਹੀਦਾ ਹੈ, ਤਾਂ ਹੀ ਜੀਵਨ ’ਚ ਖੁਸ਼ੀਆਂ ਆਉਂਦੀਆਂ ਹਨ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਇਨਸਾਨ ਦੇ ਕਹਿਣ ਨਾਲ ਹੀ ਸਭ ਕੁਝ ਹੋ ਜਾਵੇ ਤਾਂ ਸ਼ਾਇਦ ਇਨਸਾਨ ਆਪਣੇ ਬਿਨਾਂ ਕਿਸੇ ਨੂੰ ਜਿਉਣ ਹੀ ਨਾ ਦੇਵੇ ਇਨਸਾਨ ਕਿਉਂ, ਕਿੰਤੂ, ਪਰੰਤੂ ’ਚ ਉਲਝਿਆ ਰਹਿੰਦਾ ਹੈ ਇਸ ਲਈ ਮਨ ਦੇ ਹੱਥੋਂ ਮਜ਼ਬੂਰ ਨਾ ਹੋਇਆ ਕਰੋ, ਕਿਉਂਕਿ ਜੋ ਮਨ ਦੇ ਹੱਥੋਂ ਮਜ਼ਬੂਰ ਹੋ ਜਾਂਦਾ ਹੈ , ਉਹ ਮਾਲਕ ਤੋਂ ਦੂਰ ਹੋ ਜਾਂਦਾ ਹੈ ਪੂਜਨੀਕ ਗੁਰੂ? ਜੀ ਫਰਮਾਉਂਦੇ ਹਨ ਕਿ ਸਿਮਰਨ ਕਰਿਆ ਕਰੋ, ਸੇਵਾ ਕਰੋ ਸਾਰਿਆਂ ਦਾ ਭਲਾ ਮੰਗਿਆ ਕਰੋ ਜੋ ਇਨਸਾਨ ਸਾਰਿਆਂ ਦਾ ਭਲਾ ਮੰਗਦੇ ਹੋਏ, ਬਚਨਾਂ ’ਤੇ ਪੱਕੇ ਰਹਿੰਦਿਆਂ ਅੱਗੇ ਵਧਦਾ ਹੈ , ਉਸ ਨੂੰ ਅੰਦਰ-ਬਾਹਰ ਕੋਈ ਕਮੀ ਨਹੀਂ ਆਉਂਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.