
ਕਿਹਾ, ਵਰਾਟ ਕੋਹਲੀ Kohli ਤੋਂ ਦੂਜੀ ਟੀਮਾਂ ਨੂੰ ਚੌਕੰਨਾ ਹੋਣ ਦੀ ਜ਼ਰੂਰਤ
(ਏਜੰਸੀ) ਨਵੀਂ ਦਿੱਲੀ। ਵਿਰਾਟ ਕੋਹਲੀ Kohli ਭਾਵੇਂ ਆਈਪੀਐੱਲ ਦੇ ਹਾਲ ਹੀ ‘ਚ ਖ਼ਤਮ ਹੋਏ ਟੂਰਨਾਮੈਂਟ ‘ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹੋਣ ਪਰ ਅਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕ ਹਸੀ ਨੇ ਕਿਹਾ ਕਿ ਵਿਰੋਧੀ ਟੀਮਾਂ ਆਪਣੇ ਖ਼ਤਰੇ ‘ਤੇ ਹੀ ਭਾਰਤੀ ਕਪਤਾਨ ਨੂੰ ਹਲਕੇ ‘ਚ ਲੈ ਸਕਦੀਆਂ ਹਨ ਹਸੀ ਨੇ ਆਈਸੀਸੀ ਮੁਕਾਬਲੇ ਤੋਂ ਪਹਿਲਾਂ ਗੱਲਬਾਤ ਦੌਰਾਨ ਕਿਹਾ ਕਿ ਉਹ ਵਿਸ਼ਵ ਪੱਧਰੀ ਖਿਡਾਰੀ ਹਨ ਅਤੇ ਜੋ ਵੀ ਇਸ ਟੂਰਨਾਮੈਂਟ ‘ਚ ਉਸ ਨੂੰ ਬੀਤਿਆ ਹੋਇਆ ਮੰਨਨਾ ਚਾਹੁੰਦਾ ਹੈ ਉਸ ਨੂੰ ਨੁਕਸਾਨ ਉਠਾਉਣਾ ਹੋਵੇਗਾ
ਤੁਸੀਂ ਇਸ ਤਰ੍ਹਾਂ ਦੇ ਖਿਡਾਰੀ ਨੂੰ ਜ਼ਿਆਦਾ ਸਮੇਂ ਤੱਕ ਸ਼ਾਂਤ ਨਹੀਂ ਰੱਖ ਸਕਦੇ ਤੇ ਮੈਨੂੰ ਯਕੀਨ ਹੈ ਕਿ ਉਹ ਇੰਗਲੈਂਡ ‘ਚ ਚੰਗਾ ਪ੍ਰਦਰਸ਼ਨ ਕਰਨ ਤੇ ਦੁਨੀਆ ਨੂੰ ਇੱਕ ਵਾਰ ਫਿਰ ਆਪਣਾ ਜ਼ਬਰਦਸਤ ਪ੍ਰਦਰਸ਼ਨ ਦਿਖਾਉਣ ਨੂੰ ਲੈ ਕੇ ਕਾਫੀ ਵਚਨਬੱਧ ਹੈ ਹਸੀ ਨੇ ਨਾਲ ਹੀ ਕਿਹਾ ਕਿ ਚੋਟੀ ਦੇ ਭਾਰਤੀ ਬੱਲੇਬਾਜ਼ਾਂ ਦੀ ਫਾਰਮ ਦਾ ਵੀ ਪਿਛਲੀ ਚੈਂਪੀਅਨ ਟੀਮ ਦੀਆਂ ਸੰਭਾਵਨਾਵਾਂ ‘ਤੇ ਅਸਰ ਨਹੀਂ ਪਵੇਗਾ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਜ਼ਿਆਦਾ ਅਸਰ ਹੋਵੇਗਾ ਇਹ ਵੱਖ ਦੇਸ਼ ‘ਚ ਵੱਖ ਟੂਰਨਾਮੈਂਟ ਹੈ, ਵੱਖਰੀਆਂ ਟੀਮਾਂ ਤੇ ਵੱਖਰੇ ਹਾਲਾਤ ਹਨ ਇਹ ਸਿਰਫ ਚੰਗੀ ਸ਼ੁਰੂਆਤ ਕਰਨਾ ਤੇ ਕੁਝ ਲੈਅ ਹਾਸਲ ਕਰਨ ਤੋਂ ਇਲਾਵਾ ਟੂਰਨਾਮੈਂਟ ਦੇ ਸ਼ੁਰੂ ‘ਚ ਆਤਮਵਿਸ਼ਵਾਸ ਹਾਸਲ ਕਰਨਾ ਹੈ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਇਸੇ ਨੇ ਭਾਰਤੀ ਬੱਲੇਬਾਜ਼ਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਇੰਗਲੈਂਡ ‘ਚ ਗੇਂਦ ਨੂੰ ਜਿੰਨਾ ਜਿਆਦਾ ਹੋਵੇ ਓਨੀ ਦੇਰੀ ਨਾਲ ਖੇਡਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ