ਸੇਵਾ ਸਿਮਰਨ ਨਾਲ ਬਚਨਾਂ ’ਤੇ ਪੱਕੇ ਰਹਿਣਾ ਵੀ ਜ਼ਰੂਰੀ: ਪੂਜਨੀਕ ਗੁਰੂ ਜੀ

Saing Dr. MSG

ਸੇਵਾ ਸਿਮਰਨ ਨਾਲ ਬਚਨਾਂ ’ਤੇ ਪੱਕੇ ਰਹਿਣਾ ਵੀ ਜ਼ਰੂਰੀ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਸੇਵਾ ਦੇ ਨਾਲ-ਨਾਲ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਹੈ ਤਾਂ ਉਸ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ ਉਹ ਜੀਵ ਬਹੁਤ ਭਾਗਾਂ ਵਾਲੇ ਤੇ ਚੰਗੇ ਨਸੀਬਾਂ ਵਾਲੇ ਹੁੰਦੇ ਹਨ ਜੋ ਤਨ, ਮਨ ਤੇ ਧਨ ਨਾਲ ਮਾਲਕ ਦੇ ਦੱਸੇ ਰਾਹ ’ਤੇ ਚੱਲਦੇ ਹਨ ਤੇ ਉਹ ਆਪਣੀ ਕਿਸਮਤ ਨੂੰ ਹੋਰ ਵੀ ਚੰਗੀ ਬਣਾ ਲੈਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪ ਕਰਮ ਜਿਨ੍ਹਾਂ ਦੀ ਵਜ੍ਹਾ ਨਾਲ ਉਸ ਦੇ ਜੀਵਨ ’ਚ ਕੋਈ ਕਮੀ ਹੁੰਦੀ ਹੈ, ਉਹ ਰਾਮ-ਨਾਮ ਜਪਣ ਤੇ ਅੱਲ੍ਹਾ, ਵਾਹਿਗੁਰੂ ਦੀ ਭਗਤੀ ਇਬਾਦਤ ਕਰਨ ਨਾਲ ਦੂਰ ਹੋ ਜਾਂਦੀ ਹੈ

ਜੇਕਰ ਤੁਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋਗੇ ਤਾਂ ਜਿਉਂਦੇ-ਜੀ ਤੇ ਮੌਤ ਉਪਰੰਤ ਦੋਵਾਂ ਜਹਾਨਾਂ ’ਚ ਤੁਹਾਨੂੰ ਖੁਸ਼ੀਆਂ ਤੇ ਹੱਥੋ-ਹੱਥ ਸੇਵਾ ਦਾ ਫ਼ਲ ਵੀ ਮਿਲੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੇਵਾ ਹੀ ਇਨਸਾਨ ਨੂੰ ਉਸ ਮਾਲਕ ਨਾਲ ਮਿਲਾਉਂਦੀ ਹੈ, ਉਹ ਇਨਸਾਨ ਨੂੰ ਅੰਦਰੋਂ-ਬਾਹਰੋਂ ਪਵਿੱਤਰ ਬਣਾ ਦਿੰਦੀ ਹੈ ਪਰ ਸੇਵਾ ਦੇ ਨਾਲ ਸਿਮਰਨ ਤੇ ਬਚਨਾਂ ਦੇ ਪੱਕੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਇਹ ਤਦ ਸੰਭਵ ਹੈ ਜਦੋਂ ਇਨਸਾਨ ਦ੍ਰਿੜ ਨਿਸ਼ਚਾ ਕਰੇ ਕਿ ਉਹ ਸਾਰੀ ਜ਼ਿੰਦਗੀ ਉਸ ਮਾਲਕ ਦੀ ਭਗਤੀ ਇਬਾਦਤ ਕਰੇਗਾ ਪਰ ਜਦੋਂ ਇਨਸਾਨ ਇਹ ਸੋਚਦਾ ਹੈ ਕਿ ਕੁਝ ਸਮੇਂ ਲਈ ਸੇਵਾ-ਸਿਮਰਨ ਕਰ ਲਵਾਂਗੇ, ਜਦੋਂ ਤੱਕ ਕੰਮ ਚੱਲਦਾ ਹੈ, ਚਲਾ ਲਵਾਂਗੇ

ਪਰ ਉਹ ਮਾਲਕ ਸਭ ਜਾਣਦਾ ਹੈ, ਉਹ ਤੁਹਾਡੇ ਝਾਂਸੇ ’ਚ ਨਹੀਂ ਆਉਂਦਾ ਜੇਕਰ ਵਾਕਿਆਈ ਤੁਸੀਂ ਉਸ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਦ੍ਰਿੜ ਨਿਸ਼ਚਾ ਕਰੋ ਕਿ ਤੁਸੀਂ ਸਾਰੀ ਉਮਰ ਇੱਕ ਘੰਟਾ ਸਵੇਰੇ ਤੇ ਸ਼ਾਮ ਉਸ ਮਾਲਕ ਨੂੰ ਜ਼ਰੂਰ ਯਾਦ ਕਰੋਗੇ ਤੇ ਇਹ ਵੀ ਨਿਸ਼ਚਿਤ ਕਰ ਲਓ ਕਿ ਮੈਂ ਇੰਨਾ ਸਮਾਂ ਮਾਨਵਤਾ ਦੀ ਭਲਾਈ ਲਈ ਜ਼ਰੂਰ ਲਗਾਵਾਂਗਾ ਜੇਕਰ ਇਨਸਾਨ ਇਹ ਨਿਸ਼ਚਾ ਕਰਕੇ ਚੱਲੇਗਾ ਤਾਂ ਹੋ ਸਕਦਾ ਹੈ ਕਿ ਉਸ ਮਾਲਕ ਨੂੰ ਰਿਝਾਉਣ ’ਚ ਜ਼ਿਆਦਾ ਸਮਾਂ ਨਾ ਲੱਗੇ ਤੇ ਉਹ ਤੁਹਾਨੂੰ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਸਾਰਾ ਕੁਝ ਕਰਨ ’ਚ ਕੋਈ ਦਿਖਾਵਾ ਨਹੀਂ ਹੋਣਾ ਚਾਹੀਦਾ, ਉਸ ਨੂੰ ਸੱਚੀ ਭਾਵਨਾ ਨਾਲ ਤੇ ਸੱਚੇ ਦਿਲ ਨਾਲ ਯਾਦ ਕਰੋ ਤਾਂ ਉਹ ਮਾਲਕ ਕੋਈ ਕਮੀ ਨਹੀਂ ਛੱਡਦਾ ਜਦੋਂ ਇਨਸਾਨ ਦਿਖਾਵੇ ਦੇ ਤੌਰ ’ਤੇ ਉਸ ਮਾਲਕ ਨੂੰ ਯਾਦ ਕਰਦਾ ਹੈ ਤਾਂ ਮਾਲਕ ਵੀ ਉਸ ਨੂੰ ਦਿਖਾਵੇ ਦੇ ਤੌਰ ’ਤੇ ਹੀ ਖੁਸ਼ੀਆਂ ਦਿੰਦਾ ਹੈ ਉਹ ਵੀ ਜਾਣੀ ਜਾਨ ਹੈ, ਉਹ ਸਾਰਾ ਕੁਝ ਜਾਣਦਾ ਹੈ ਤੁਹਾਡੇ ’ਤੇ ਸੱਚਾ ਰਹਿਮੋ-ਕਰਮ ਤਦ ਵਰਸੇਗਾ ਜਦੋਂ ਤੁਸੀਂ ਸੱਚੇ ਦਿਲ ਨਾਲ ਉਸ ਮਾਲਕ ਨੂੰ ਯਾਦ ਕਰੋਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ