Alien News: ਇਸਰੋ ਚੀਫ਼ ਨੇ ਏਲੀਅਨ ਬਾਰੇ ਕੀਤਾ ਵੱਡਾ ਖੁਲਾਸਾ, ਜਾਣ ਕੇ ਹੋ ਜਾਵੋਗੇ ਹੈਰਾਨ

Alien News

Alien News: ਨਵੀਂ ਦਿੱਲੀ (ਏਜੰਸੀ)। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਬ੍ਰਹਿਮੰਡ ਵਿੱਚ ਏਲੀਅਨ ਨਿਸ਼ਚਿਤ ਤੌਰ ’ਤੇ ਮੌਜੂਦ ਹਨ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਦੀਆਂ ਸਭਿਅਤਾਵਾਂ ਵੱਖ-ਵੱਖ ਤਰੀਕਿਆਂ ਨਾਲ ਵਿਕਸਿਤ ਹੋਈਆਂ ਹੋਣ। ਉਹ ਪੋਡਕਾਸਟਰ ਰਣਵੀਰ ਅਲਾਹਬਾਦੀਆ ਦੇ ਪੋਡਕਾਸਟ ’ਤੇ ਬੋਲ ਰਹੇ ਸਨ। ਸੋਮਨਾਥ ਨੇ ਕਿਹਾ ਕਿ ਏਲੀਅਨ ਉਸ ਨੂੰ ਬਹੁਤ ਆਕਰਸ਼ਿਤ ਕਰਦੇ ਹਨ। ਪੋਡਕਾਸਟ ਦੌਰਾਨ ਜਦੋਂ ਸੋਮਨਾਥ ਤੋਂ ਪੁੱਛਿਆ ਗਿਆ ਕਿ ਕੀ ਸਾਡੇ ਗ੍ਰਹਿ ’ਤੇ ਏਲੀਅਨ ਆ ਗਏ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਜਿਹਾ ਜ਼ਰੂਰ ਹੋ ਸਕਦਾ ਹੈ।

Read Also : Old Age: ਬੁਢਾਪਾ ਬਿਮਾਰੀ ਤੋਂ ਬਚੇ ਤੇ ਸੌਖਾ ਵੀ ਲੰਘੇ

ਉਨ੍ਹਾਂ ਕਿਹਾ ਕਿ ਬਿਲਕੁਲ, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਏਲੀਅਨ ਸਾਡੀ ਧਰਤੀ ’ਤੇ ਆਏ ਹਨ। ਪਰ ਮੇਰੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ। ਏਲੀਅਨ ਮੌਜ਼ੂਦ ਹਨ। ਜੇਕਰ ਉਹ ਟੈਕਨਾਲੋਜੀ ਵਿੱਚ ਸਾਡੇ ਤੋਂ ਅੱਗੇ ਹਨ ਤਾਂ ਉਹ ਤੁਹਾਡਾ ਪੋਡਕਾਸਟ ਸੁਣ ਰਹੇ ਹੋਣਗੇ।’’ ਅੱਗੇ ਸੋਮਨਾਥ ਨੇ ਕਿਹਾ ਕਿ ਇਹ ਸਿਰਫ਼ ਸੌ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਾਡੀਆਂ ਤਕਨੀਕੀ ਸਮਰੱਥਾਵਾਂ ਬਹੁਤ ਸੀਮਤ ਸਨ।

Alien News

ਉਨ੍ਹਾਂ ਉਦਾਹਰਣਾਂ ਦੇ ਕੇ ਸਮਝਾਇਆ ਕਿ ਜਿਸ ਤਰ੍ਹਾਂ ਸਾਡੀ ਸਭਿਅਤਾ ਨੇ ਸਾਲਾਂ ਦੌਰਾਨ ਤਕਨੀਕੀ ਤੌਰ ’ਤੇ ਤਰੱਕੀ ਕੀਤੀ ਹੈ, ਉਸੇ ਤਰ੍ਹਾਂ ਬ੍ਰਹਿਮੰਡ ਦੀਆਂ ਹੋਰ ਸਭਿਅਤਾਵਾਂ ਵੀ ਵੱਖ-ਵੱਖ ਪੜਾਵਾਂ ’ਤੇ ਹੋ ਸਕਦੀਆਂ ਹਨ। ਇਸਰੋ ਦੇ ਮੁਖੀ ਨੇ ਕਿਹਾ ਕਿ ਕਲਪਨਾ ਕਰੋ ਕਿ ਕਿਤੇ ਕੋਈ ਅਜਿਹੀ ਸਭਿਅਤਾ ਹੈ ਜੋ ਤੁਹਾਡੇ ਤੋਂ 200 ਸਾਲ ਪਿੱਛੇ ਹੈ ਅਤੇ ਕਿਤੇ ਕੋਈ ਹੋਰ ਸਭਿਅਤਾ ਹੈ ਜੋ ਤੁਹਾਡੇ ਤੋਂ 1,000 ਸਾਲ ਅੱਗੇ ਹੈ। ਸੱਭਿਅਤਾਵਾਂ ਬ੍ਰਹਿਮੰਡ ਵਿੱਚ ਆਪਣੇ ਪੜਾਵਾਂ ਵਿੱਚ ਮੌਜ਼ੂਦ ਹੋ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਬਹੁਤ ਉੱਨਤ ਪਰਦੇਸੀ ਸਭਿਅਤਾਵਾਂ ਸ਼ਾਇਦ ਸਾਨੂੰ ਦੇਖ ਰਹੀਆਂ ਹੋਣ ਜਾਂ ਸਾਡੇ ਆਲੇ-ਦੁਆਲੇ ਮੌਜੂਦ ਹੋਣ ਪਰ ਉਨ੍ਹਾਂ ਦੀ ਤਰੱਕੀ ਦਾ ਪੱਧਰ ਸਾਡੀ ਮੌਜ਼ੂਦਾ ਵਿਗਿਆਨ ਅਤੇ ਤਕਨੀਕੀ ਸਮਰੱਥਾ ਤੋਂ ਪਰੇ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਏਲੀਅਨ ਸਿਸਟਮ ਜੋ 1,000 ਸਾਲਾਂ ਤੋਂ ਵੱਧ ਅੱਗੇ ਹਨ, ਹਮੇਸ਼ਾ ਇੱਥੇ ਰਹੇ ਹੋਣਗੇ।