ਲਗਾਤਾਰ ਅੱਤਵਾਦੀ ਹਮਲਿਆਂ ਕਾਰਨ ਲਗਾਈ ਰੋਕ
ਯਰੂਸ਼ਲਮ, ਏਜੰਸੀ।
ਇਜਰਾਇਲ ਨੇ ਗਾਜ਼ਾ-ਇਜਰਾਇਲ ਸੀਮਾ ‘ਤੇ ਜਾਰੀ ਸੰਘਰਸ਼ ਕਾਰਨ ਤੁਰੰਤ ਪ੍ਰਭਾਵ ਨਾਲ ਗਾਜਾ ‘ਚ ਤੇਲ ਸਪਲਾਈ ‘ਤੇ ਰੋਕ ਲਗਾ ਦਿੱਤੀ ਹੈ। ਇਜਰਾਇਲ ਦੇ ਰੱਖਿਆ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ‘ਚ ਰੱਖਿਆ ਮੰਤਰੀ ਏਵਿਗਡੋਰ ਲਿਬਰਮੈਨ ਨੇ ਕਿਹਾ ਕਿ ਇਜਰਾਇਲ ਅਜਿਹੀ ਸਥਿਤੀ ਬਰਦਾਸ਼ਤ ਨਹੀਂ ਕਰੇਗਾ ਜਿਸ ‘ਚ ਇੱਕ ਪਾਸੇ ਤੇਲ ਦੇ ਟੈਂਕਰਾਂ ਨੂੰ ਗਾਜਾ ‘ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਦੂਜੇ ਪਾਸੇ ਇਜਰਾਇਲੀ ਸੈਨਿਕਾਂ ਅਤੇ ਨਾਗਰਿਕਾਂ ਖਿਲਾਫ਼ ਅੱਤਵਾਦ ਅਤੇ ਹਿੰਸਾ ਜਾਰੀ ਰਹੇ। ਉਹਨਾਂ ਕਿਹਾ ਕਿ ਹਮਾਸ ਲਗਾਤਾਰ ਅੱਤਵਾਦੀ ਹਮਲਿਆਂ ਦਾ ਸਵਾਗਤ ਅਤੇ ਇਜਰਾਇਲੀ ਨਾਗਰਿਕਾਂ ਖਿਲਾਫ਼ ਹਮਲੇ ਕਰਨ ਲਈ ਵੈਸਟ ਬੈਂਕ ‘ਚ ਫਿਲਿਸਤੀਨੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।