ਈਸ਼ਾਨ-ਸੂਰਿਆ ਦਾ ਧਮਾਕਾ, ਭਾਰਤ ਦਾ ਅਸਟਰੇਲੀਆ ਖਿਲਾਫ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ

IND Vs AUS

ਪਹਿਲਾ ਟੀ-20 ਮੈਚ 2 ਵਿਕਟਾਂ ਨਾਲ ਜਿੱਤਿਆ | IND Vs AUS

  • ਕਪਤਾਨ ਸੂਰਿਆਕੁਮਾਰ ਯਾਦਵ ਦੀ ਤੁਫਾਨੀ ਪਾਰੀ | IND Vs AUS
  • ਸੂਰਿਆ-ਈਸ਼ਾਨ ਤੋਂ ਬਾਅਦ ਰਿੰਕੂ ਦੀ ਅਖੀਰ ’ਤੇ ਮੈਚ ਜੇਤੂ ਪਾਰੀ | IND Vs AUS

ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਟੀ-20 ਲੜੀ ਦਾ ਪਹਿਲਾ ਮੈਚ ਰਾਤ ਵਿਸ਼ਾਖਾਪਟਨਮ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਸਟਰੇਲੀਆ ਨੇ ਜੋਸ਼ ਇੰਗਲਿਸ਼ ਦੇ ਤੂਫਾਨੀ ਸੈਂਕੜੇ ਦੇ ਦਮ ’ਤੇ 208 ਦੌੜਾਂ ਦਾ ਚੁਣੌਤੀਪੁਰਨ ਸਕੋਰ ਬਣਾਇਆ। ਜਵਾਬ ’ਚ ਭਾਰਤ ਨੇ ਇਹ ਟੀਚਾ 1 ਗੇਂਦ ਬਾਕੀ ਰਹਿੰਦੇ ਹਾਸਲ ਕਰ ਲਿਆ ਅਤੇ ਭਾਰਤ ਨੇ ਅਸਟਰੇਲੀਆ ਖਿਲਾਫ ਟੀ-20 ਸੀਰੀਜ਼ ਦਾ ਪਹਿਲਾ ਮੈਚ 2 ਵਿਕਟਾਂ ਨਾਲ ਜਿੱਤ ਲਿਆ। (IND Vs AUS)

ਇਹ ਵੀ ਪੜ੍ਹੋ : ਤਕਨੀਕ ਦੀ ਦੁਰਵਰਤੋਂ ’ਤੇ ਕੰਟਰੋਲ ਲਈ ਸਖ਼ਤੀ ਜ਼ਰੂਰੀ

ਟੀਮ ਨੇ 209 ਦੌੜਾਂ ਦਾ ਟੀਚਾ 20ਵੇਂ ਓਵਰ ਦੀ ਆਖਰੀ ਗੇਂਦ ’ਤੇ 8 ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕੀਤਾ। ਟੀ-20 ’ਚ ਕੰਗਾਰੂਆਂ ਖਿਲਾਫ ਭਾਰਤ ਦਾ ਇਹ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ ਹੈ। ਇਸ ਤੋਂ ਪਹਿਲਾਂ ਸਭ ਤੋਂ ਸਫਲ ਦੌੜਾਂ 202/4 ਦਾ ਸੀ, ਜੋ ਭਾਰਤ ਨੇ 2013 ਦੌਰਾਨ ਰਾਜਕੋਟ ਵਿੱਚ ਕੀਤਾ ਸੀ। ਟੀਮ ਇੰਡੀਆ ਲਈ ਕਪਤਾਨ ਸੂਰਿਆਕੁਮਾਰ ਯਾਦਵ ਨੇ 80 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 58 ਦੌੜਾਂ ਦੀ ਪਾਰੀ ਖੇਡੀ। ਅਖੀਰ ’ਚ ਰਿੰਕੂ ਸਿੰਘ ਨੇ 14 ਗੇਂਦਾਂ ’ਤੇ 22 ਦੌੜਾਂ ਬਣਾਈਆਂ। ਵਿਸ਼ਾਖਾਪਟਨਮ ’ਚ ਅਸਟਰੇਲੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 3 ਵਿਕਟਾਂ ’ਤੇ 208 ਦੌੜਾਂ ਬਣਾਈਆਂ। ਟੀਮ ਵੱਲੋਂ ਜੋਸ਼ ਇੰਗਲਿਸ਼ ਨੇ ਪਹਿਲਾ ਸੈਂਕੜਾ ਲਾਇਆ। ਉਨ੍ਹਾਂ 50 ਗੇਂਦਾਂ ’ਤੇ 110 ਦੌੜਾਂ ਦੀ ਪਾਰੀ ਖੇਡੀ। ਸਟੀਵ ਸਮਿਥ (58 ਦੌੜਾਂ) ਨੇ ਅਰਧ ਸੈਂਕੜਾ ਲਾਇਆ। (IND Vs AUS)

ਭਾਰਤ ਨੇ ਡੈਥ ਓਵਰਾਂ ’ਚ 38 ਦੌੜਾਂ ’ਤੇ 4 ਵਿਕਟਾਂ ਗੁਆਇਆਂ | IND Vs AUS

ਭਾਰਤੀ ਪਾਰੀ ਦੇ ਆਖਰੀ 4 ਓਵਰਾਂ ’ਚ ਸ਼ਾਨਦਾਰ ਮੁਕਾਬਲਾ ਵੇਖਣ ਨੂੰ ਮਿਲਿਆ। ਇਨ੍ਹਾਂ ਓਵਰਾਂ ’ਚ ਭਾਰਤੀ ਟੀਮ ਨੇ 38 ਦੌੜਾਂ ਬਣਾ ਕੇ ਮੈਚ ਜਿੱਤ ਲਿਆ, ਜਦਕਿ ਅਸਟਰੇਲੀਆਈ ਗੇਂਦਬਾਜ਼ਾਂ ਨੇ 4 ਵਿਕਟਾਂ ਲੈ ਮੈਚ ’ਚ ਰੌਣਕ ਵਧਾ ਦਿੱਤੀ। ਆਖਰੀ ਓਵਰ ’ਚ ਭਾਰਤ ਨੂੰ ਜਿੱਤ ਲਈ 7 ਦੌੜਾਂ ਦੀ ਜ਼ਰੂਰਤ ਸੀ ਪਰ ਟੀਮ ਨੋ-ਬਾਲ ਨਾਲ ਜਿੱਤ ਗਈ। ਹਾਲਾਂਕਿ ਰਿੰਕੂ ਸਿੰਘ ਨੇ ਪਾਰੀ ਦੀ ਆਖਰੀ ਗੇਂਦ ’ਤੇ ਛੱਕਾ ਜੜਿਆ ਪਰ ਨੋ-ਬਾਲ ਹੋਣ ਕਾਰਨ ਉਨ੍ਹਾਂ ਦੀਆਂ ਦੌੜਾਂ ਬਣ ਗਈਆਂ। ਸ਼ਾਨ ਐਬੋਟ ਦੇ ਇਸ ਓਵਰ ’ਚ 3 ਵਿਕਟਾਂ ਡਿੱਗੀਆਂ। (IND Vs AUS)

ਭਾਰਤ ਨੇ ਮੱਧ ਓਵਰਾਂ ’ਚ ਗੁਆਇਆਂ 2 ਵਿਕਟਾਂ | IND Vs AUS

ਭਾਰਤੀ ਟੀਮ ਨੇ ਮੱਧ ਓਵਰਾਂ ਵਿੱਚ ਵੱਡੇ ਓਵਰ ਸੁੱਟੇ। ਈਸ਼ਾਨ ਕਿਸ਼ਨ ਨੇ ਵੱਡੇ ਸ਼ਾਟ ਖੇਡੇ ਅਤੇ ਸਪਿਨਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਕਿਸ਼ਨ ਅਤੇ ਸੂਰਿਆ ਨੇ 9ਵੇਂ ਓਵਰ ’ਚ ਤਨਵੀਰ ਸੰਘਾ ਨੂੰ 19 ਦੌੜਾਂ ਦਿੱਤੀਆਂ। ਇਸ ਤੋਂ ਬਾਅਦ 11ਵੇਂ ਅਤੇ 13ਵੇਂ ਓਵਰਾਂ ’ਚ ਵੀ ਤਨਵੀਰ ਸੰਘਾ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਨੇ 11 ਦੌੜਾਂ ਬਣਾਈਆਂ। 13ਵੇਂ ਓਵਰ ਵਿੱਚ ਈਸ਼ਾਨ ਕਿਸ਼ਨ ਅਤੇ 15ਵੇਂ ਓਵਰ ’ਚ ਤਿਲਕ ਵਰਮਾ ਦੀਆਂ ਵਿਕਟਾਂ ਡਿੱਗ ਗਈਆਂ ਪਰ ਰਿੰਕੂ ਸਿੰਘ ਅਤੇ ਸੂਰਿਆ ਨੇ ਮਿਲ ਕੇ 16ਵੇਂ ਓਵਰ ’ਚ 16 ਦੌੜਾਂ ਬਣਾ ਕੇ ਦਬਾਅ ਨੂੰ ਦੂਰ ਕੀਤਾ। ਮੱਧ ਓਵਰਾਂ ’ਚ ਭਾਰਤ ਨੇ 2 ਵਿਕਟਾਂ ਗੁਆ 108 ਦੌੜਾਂ ਬਣਾਈਆਂ। (IND Vs AUS)