ਫਾਜਿ਼ਲਕਾ (ਰਜਨੀਸ਼ ਰਵੀ)। ਵਾਰ-ਵਾਰ ਨਹਿਰਾ ਦੇ ਟੁਟਣ ਦੇ ਚੱਲਦਿਆ ਨਹਿਰ ਡਵੀਜਨ ਅਬੋਹਰ ਦੇ ਕਾਰਜਕਾਰੀ ਇੰਜਨੀਅਰ ਸੁਖਜੀਤ ਸਿੰਘ ਨੇ ਆਪ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਹਿਰਾਂ ਦੀਆਂ ਪਟੜੀਆਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਨਾ ਹੀ ਕੋਈ ਨਜਾਇਜ ਕਬਜਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਕੁਝ ਸਵਾਰਥੀ ਲੋਕ ਨਹਿਰ ਦੀਆਂ ਸਰਕਾਰੀ ਪਟੜੀਆਂ ਉਪਰ ਨਜਾਇਜ ਤੌਰ ਤੇ ਗੇਟ ਜਾਂ ਕਿੱਲੇ ਲਾ ਕੇ ਐਮਰਜੈਂਸੀ ਸੇਵਾਵਾਂ ਦੇ ਰਸਤਿਆਂ ਵਿਚ ਰੁਕਾਵਟ ਪੈਦਾ ਕਰ ਦਿੰਦੇ ਹਨ। (Irrigation Department )
ਇਹ ਵੀ ਪੜ੍ਹੋ : ਖੁਸ਼ਖਬਰੀ : ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਐਨੇ ਦਿਨ ਬੰਦ ਰਹਿਣਗੇ ਸਕੂਲ
ਨਤੀਜੇ ਵਜੋਂ ਨਹਿਰਾਂ ਦੇ ਟੁੱਟ ਜਾਣ ਤੇ ਜਾਂ ਇੰਨ੍ਹਾਂ ਵਿਚ ਝਾਫੇ ਫਸ ਜਾਣ ਤੇ ਇੰਨ੍ਹਾਂ ਨੂੰ ਠੀਕ ਕਰਨ ਲਈ ਤੇਜੀ ਨਾਲ ਪਹੁੰਚਣ ਵਿਚ ਅਜਿਹੀਆਂ ਰੁਕਾਵਟਾਂ ਕਾਰਨ ਦੇਰੀ ਹੁੰਦੀ ਹੈ ਅਤੇ ਸਰਕਾਰੀ ਕੰਮ ਵਿਚ ਵਿਘਨ ਪੈਂਦਾ ਹੈ। ਇਸ ਲਈ ਕਾਰਜਕਾਰੀ ਇੰਜਨੀਅਰ ਨੇ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਰੁਕਾਵਟਾਂ ਨੂੰ ਬਿਨ੍ਹਾਂ ਦੇਰੀ ਤੁਰੰਤ ਆਪਣੇ ਆਪ ਹੀ ਹਟਾ ਲੈਣ ਨਹੀਂ ਤਾਂ ਵਿਭਾਗ ਨੂੰ ਮਜਬੂਰਨ ਕਾਰਵਾਈ ਕਰਨੀ ਪਵੇਗੀ।