ਇਰਾਕ: ਸੰਸਦ ‘ਚ ਸਭ ਤੋਂ ਵੱਡੇ ਗੁਟ ਨੂੰ ਸਮਸ਼ਟ ਬਹੁਮਤ

Iraq, Most, Obvious, Majority, Parliament
File photo

ਇਰਾਕੀ ਸੰਸਦ ‘ਚ ਕੁੱਲ 329 ਸੀਟਾਂ

ਬਗਦਾਦ, ਏਜੰਸੀ।

ਇਰਾਕ ‘ਚ ਪ੍ਰਭਾਵਸ਼ਾਲੀ ਸ਼ਿਆ ਮੌਲਵੀ ਨੇਤਾ ਮੁਕਤਦਾ ਅਲ-ਸਦਰ ਅਤੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਦੀ ਅਗਵਾਈ ਵਾਲੇ ਗਠਜੋੜ ਸਮੇਤ 11 ਰਾਜਨੀਤਿਕ ਸਮੂਹਾਂ ਨੇ ਨਵੇਂ ਚੁਣੇ ਸੰਸਦ ਦੇ 177 ਸਾਂਸਦਾਂ ਨਾਲ ਸਭ ਤੋਂ ਵੱਡੇ ਗੁਟ ਦੇ ਗਠਨ ਦੀ ਐਤਵਾਰ ਨੂੰ ਘੋਸ਼ਣਾ ਕੀਤੀ। ਇਸ ਦੇ ਨਾਲ ਹੀ ਇਸ ਗੁਟ ਨੇ ਸੰਸਦ ‘ਚ ਸਪਸ਼ਟ ਬਹੁਮਤ ਹਾਸਲ ਕਰ ਲੈਣ ਦਾ ਵੀ ਦਾਅਵਾ ਕੀਤਾ ਹੈ। ਸਰਕਾਰੀ ਸੰਵਾਦ ਏਜੰਸੀ ਵੱਲੋਂ ਪ੍ਰਕਾਸ਼ਿਤ ਦਸਤਾਵੇਜ ‘ਚ ਇਹ ਜਾਣਕਾਰੀ ਦਿੱਤੀ ਗਈ। ਦਸਤਾਵੇਜ ਅਨੁਸਾਰ ਇਸ ਗਠਜੋੜ ‘ਚ 16 ਨਵੀਆਂ ਸੂਚੀਆਂ ‘ਚ 177 ਸਾਂਸਦ ਸ਼ਾਮਲ ਹਨ। ਇਰਾਕੀ ਸੰਸਦ ‘ਚ ਕੁੱਲ 329 ਸੀਟਾਂ ਹਨ ਜਿਸ ਦਾ ਮਤਲਬ ਹੈ ਕਿ ਗਠਜੋੜ ਨੂੰ ਸਪਸ਼ਟ ਬਹੁਮਤ ਹਾਸਲ ਕਰਨ ‘ਚ ਹੁਣ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਨਵੇਂ ਚੁਣੇ ਸੰਸਦ ਦੀ ਪਹਿਲੀ ਬੈਠਕ ਸੋਮਵਾਰ ਨੂੰ ਹੋਵੇਗੀ ਜਿਸ ‘ਚ ਨਵੇਂ ਪ੍ਰਧਾਨ ਦੀ ਚੋਣ ਅਤੇ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here