ਏਸ਼ੀਆਂ ਦੀਆਂ ਆਸਾਂ ਦਾ ਭਾਰ ਚੁੱਕਣ ਨਿੱਤਰੇਗਾ ਇਰਾਨ

ਸੇਂਟ ਪੀਟਰਸਬਰਗ (ਏਜੰਸੀ) ਏਸ਼ੀਆਈ ਧੁਰੰਦਰ ਇਰਾਨ ਅਤੇ ਅਫਰੀਕੀ ਦੇਸ਼ ਮੋਰੱਕੋ ਦਰਮਿਆਨ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਸ਼ੁੱਕਰਵਾਰ ਨੂੰ ਹੋਣ ਵਾਲੇ ਗਰੁੱਪ ਬੀ ਮੁਕਾਬਲੇ ‘ਚ ਦਿਲਚਸਪ ਟੱਕਰ ਹੋਵੇਗੀ ਮੋਰੱਕੋ ਇਸ ਮੁਕਾਬਲੇ ‘ਚ ਇੱਕ ਮਨੋਵਿਗਿਆਨਕ ਹਾਰ ਦੇ ਨਾਲ ਉੱਤਰੇਗਾ ਜੋ ਉਸਨੂੰ 2026 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਗੁਆਉਣ ਤੋਂ ਮਿਲੀ ਹੈ ਮੋਰੱਕੋ ਨੇ ਪੰਜਵੀਂ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਗੁਆਈ ਹੈ। ਏਸ਼ੀਆਈ ਧਾਕੜ ਟੀਮ ਇਰਾਨ ਆਪਣੇ ਪਾਬੰਦੀਸ਼ੁਦਾ ਖਿਡਾਰੀ ਸਈਅਦ ਅਜਾਤੋਲਾਹੀ ਦੇ ਬਿਨਾਂ ਉੱਤਰੇਗੀ ਅਤੇ ਉਸਨੂੰ ਮੇਹਦੀ ਤਾਰੇਮੀ, ਅਸ਼ਕਾਨ ਦੇਜ਼ਾਗਾਹ ਦੀਆਂ ਸੱਟਾਂ ਦੀ ਵੀ ਚਿੰਤਾ ਹੈ ਜਦੋਂਕਿ ਮੋਰੱਕੋ ਦੀ ਟੀਮ ਆਸ ਕਰ ਰਹੀ ਹੈ ਕਿ ਨਾਬਿਲ ਦਿਰਾਰ ਆਪਣਾ ਫਿਟਨੈੱਸ ਟੈਸਟ ਪਾਰ ਕਰ ਲਵੇ।

ਇਰਾਨ ਪੰਜਵੀਂ ਵਾਰ ਵਿਸ਼ਵ ਕੱਪ ਖੇਡ ਰਿਹਾ ਹੈ ਪਰ ਗਰੁੱਪ ਗੇੜ ਤੋਂ ਅੱਗੇ ਜਾਣ ਦਾ ਸੁਪਨਾ ਅਜੇ ਅਧੂਰਾ ਹੈ ਪਰ ਫਿਰ ਵੀ ਉਹ ਜੇਤੂ ਸ਼ੁਰੂਆਤ ਕਰਨ ਲਈ ਪੂਰੀ ਵਾਹ ਲਗਾਏਗੀ ਕਿਉਂਕਿ ਇਸ ਮੈਚ ਤੋਂ ਬਾਅਦ ਉਸ ਲਈ ਸਪੇਨ ਅਤੇ ਪੁਰਤਗਾਲ ਦੀ ਮੁਸ਼ਕਲ ਚੁਣੌਤੀ ਹੈ ਦੂਸਰੇ ਪਾਸੇ ਮੋਰੱਕੋ ਕੋਲ 20 ਸਾਲ ਦੇ ਇੰਤਜ਼ਾਰ ਤੋਂ ਬਾਅਦ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਹੈ ਮੋਰੱਕੋ ਨੂੰ ਵੀ ਇਹੀ ਆਸ ਹੈ ਕਿ ਉਹ ਇਸ ਮੁਕਾਬਲੇ ਨੂੰ ਜਿੱਤੇ ਅਤੇ ਗਰੁੱਪ ਦੀਆਂ ਦੂਜੀਆਂ ਟੀਮਾਂ ਪੁਰਤਗਾਲ ਅਤੇ ਸਪੇਨ ਵਿਰੁੱਧ ਉਲਟਫੇਰ ਕਰੇ।

ਮੋਰੱਕੋ ਨੇ ਵਿਸ਼ਵ ਕੱਪ ਲਈ ਬਿਨਾਂ ਕੋਈ ਗੋਲ ਖਾਧੇ ਕੁਆਲੀਫਾਈ ਕੀਤਾ ਸੀ ਅਤੇ ਉਸਦਾ ਮਜ਼ਬੂਤ ਪੱਖ ਰੱਖਿਆ ਉਸਨੂੰ ਜਿੱਤ ਦਾ ਮੁੱਖ ਦਾਅਵੇਦਾਰ ਬਣਾਉਂਦੀ ਹੈ ਮੋਰੱਕੋ ਨੇ 18 ਮੈਚ ਅਜੇਤੂ ਰਹਿੰਦੇ ਹੋਏ ਜਿੰਨ੍ਹਾਂ ‘ਚ ਸਰਬੀਆ, ਨਾਈਜੀਰੀਆ, ਕੋਰੀਆ ਅਤੇ ਮਿਸਰ ਵਿਰੁੱਧ ਮੈਚ ਸਨ ਵਿਸ਼ਵ ਕੱਪ ‘ਚ ਉੱਤਰਨ ਵਾਲੀਆਂ ਟੀਮਾਂ ‘ਚ ਸਿਰਫ਼ ਬੈਲਜ਼ੀਅਮ (19) ਅਤੇ ਸਪੇਨ (20) ਦਾ ਮੋਰੱਕੋ ਤੋਂ ਬਿਹਤਰ ਅਜੇਤੂ ਰਿਕਾਰਡ ਹੈ।