ਖਗੋਸ਼ੀ ਨੂੰ 2 ਅਕਤੂਬਰ ਨੂੰ ਇਸਤਾਮਬੁਲ ਦੇ ਸਾਊਦੀ ਵਪਾਰ ਦੂਤਾਵਾਸ ‘ਚ ਆਖ਼ਰੀ ਵਾਰ ਦੇਖਿਆ
ਤੇਹਰਾਨ। ਸਾਉਦੀ ਅਰਬ ਦੇ ਨਾਗਰਿਕ ਤੇ ਵਾਸ਼ਿੰਗਟਨ ਪਵੋਸਟ ਲਈ ਕੰਮ ਕਰ ਰਹੇ ਪੱਤਰਕਾਰ ਜਮਾਲ ਖਗੋਸ਼ੀ ਦੀ ਹੱਤਿਆ ਦੇ ਮਾਮਲੇ ‘ਚ ਇਰਾਨ ਦਾ ਰਵੱਈਆ ਇੱਕ ਮੂਕ ਦਰਸ਼ਕ ਵਰਗਾ ਹੈ ਅਤੇ ਇਸ ਨੇ ਉਸ ਦੇ ਖ਼ੇਤਰੀ ਮੁਕਾਬਲੇਬਾਜ਼ ਸਾਊਦੀ ਅਰਬ ਲਈ ਇੱਕ ਤਰ੍ਹਾਂ ਸੰਕਟ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਮਾਲ ਖਗੋਸ਼ੀ 2 ਅਕਤੂਬਰ ਨੂੰ ਇਸਤਾਮਬੁਲ ਦੇ ਸਾਊਦੀ ਵਪਾਰ ਦੂਤਾਵਾਸ ‘ਚ ਜਾਂਦੇ ਸਮੇਂ ਆਖ਼ਰੀ ਵਾਰ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਤੋਂ ਖਸ਼ੋਗੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬੁੱਧਵਾਰ ਤੱਕ ਇਰਾਨ ਦੀ ਇਸ ਮਾਮਲੇ ‘ਚ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ।
ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਘਾਸੇਮੀ ਨੇ ਇੱਕ ਪੱਤਰਕਾਰ ਸੰਮੇਲਨ ‘ਚ ਪੱਤਰਕਾਰਾਂ ਦੇ ਸਵਾਲਾਂ ਦੀ ਵਾਛੜ ਦਾ ਸਾਹਮਣੇ ਕਰਦੇ ਹੋਏ ਕਿਹਾ ਸੀ ਕਿ ਇਰਾਨ ਘਟਨਾਵਾਂ ‘ਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਇਸ ਵਿਚਕਾਰ ਸੁਧਾਰਵਾਦੀ ਲੇਖਨ ਲਈ ਪ੍ਰਸਿੱਧ ਅਖ਼ਬਾਰ ਦੇ ਸਤੰਭਕਾਰ ਰੇਜਾ ਗਾਰਬੀਸ਼ਾਵੀ ਨੇ ਇਸ ਮਾਮਲੇ ‘ਚ ਇਰਾਨੀ ਨੇਤਾਵਾਂ ਦੀ ਚੁੱਪੀ ਨੂੰ ਮਨਜ਼ੂਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਸ਼ੋਗੀ ਇਰਾਨ ਦਾ ਮਿੱਤਰ ਨਹੀਂ ਸੀ ਅਤੇ ਉਸ ਨੇ ਯਮਨ, ਸੀਰੀਆ ਤੇ ਇਰਾਕ ‘ਚ ਇਰਾਨੀ ਦਖ਼ਲਅੰਦਾਜ਼ੀ ਦੀ ਜ਼ੋਰਦਾਰ ਅਲੋਚਨਾ ਕੀਤੀ ਸੀ।
ਤੁਰਕੀ ਦਾ ਮੰਨਣਾ ਹੈ ਕਿ ਪੱਤਰਕਾਰ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਕਿਤੇ ਲੁਕੋ ਦਿੱਤਾ ਗਿਆ ਹੈ ਜਦੋਂਕਿ ਸਾਊਦੀ ਅਰਬ ਇਸ ਦੋਸ਼ ਨੂੰ ਖਾਰਜ਼ ਕਰ ਰਿਹਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯੱਪਾ ਏਦ੍ਰੋਗਨ ਅਤੇ ਸਾਊਦੀ ਸੁਲਤਾਨ ਸਲਮਾਨ ਬਿਨ ਅਬਦੁਲਜੀਜ ਅਲ ਸੌਦ ਨੇ ਇਸ ਮੁੱਦੇ ‘ਤੇ ਫੋਨ ਤੋਂ ਗੱਲਬਾਤ ਵੀ ਕੀਤੀ ਹੈ। ਜਮਾਲ ਸਾਊਦੀ ‘ਚ ਲੰਮੇਂ ਸਮੇਂ ਤੋਂ ਪੱਤਰਕਾਰੀ ਕਰ ਰਹੇ ਸਨ ਅਤੇ ਉਹ ਸੁੰਨੀ ਰਿਆਸਤ ਦੇ ਖਿਲਾਫ਼ ਲਿਖਣ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹੇ ਹਨ। ਸਾਊਦੀ ਅਰਬ ‘ਚ ਮੁਹੰਮਦ ਬਿਨ ਸਲਮਾਨ ਨੂੰ ਸੱਤਾ ਮਿਲਣ ਤੋਂ ਬਾਅਦ ਉਹ ਆਪਣੀ ਮਰਜ਼ੀ ਨਾਲ ਅਮਰੀਕਾ ਚਲੇ ਗਏ ਸਨ। ਫਿਲਹਾਲ ਉਹ ਵਾਸ਼ਿੰਗਟਨ ਪੋਸਟ ਲਈ ਲਿਖ ਰਹੇ ਹਨ। ਜਮਾਲ ਦੇ ਲੇਖ ਸਾਊਦੀ ਸਰਕਾਰ ਦੀਆਂ ਅੱਖਾਂ ‘ਚ ਚੁੱਭਦੇ ਸਨ ਅਤੇ ਇਹ ਕਿਆਸ ਲਾਏ ਜਾ ਰਹੇ ਹਨ ਕਿ ਸ਼ਾਇਦ ਇਸੇ ਕਾਰਨ ਉਹ ਲਾਪਤਾ ਹੋਏ ਹਨ। ਹਾਲਾਂਕਿ ਸਾਊਦੀ ਦਾ ਕਹਿਣਾ ਹੈ ਕਿ ਜਮਾਲ ਦੇ ਲਾਪਤਾ ਹੋਣ ‘ਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।