ਆਈਪੀਐਲ : ਰਾਜਸਥਾਨ ਨੇ ਦਿੱਲੀ ਨੂੰ 57 ਦੌੜਾਂ ਨਾਲ ਹਰਾਇਆ

IPL 2023

(ਸੱਚ ਕਹੂੰ ਨਿਊਜ਼) ਜੈਪੁਰ। ਗੁਹਾਟੀ ਦੇ ਬਾਰਾਸਪਾਰਾ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਮੈਚ ’ਚ ਰਾਜਸਥਾਨ ਰਾਇਲਜ਼ ਨੇ ਦਿੱਲੀ ਨੂੰ 57 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 199 ਦੌੜਾਂ ਬਣਾਈਆਂ। 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਜ਼ ਦੇ ਬੱਲੇਬਾਜ਼ 20 ਓਵਰਾਂ ‘ਚ 9 ਵਿਕਟਾਂ ‘ਤੇ 142 ਦੌੜਾਂ ਹੀ ਬਣਾ ਸਕੇ।

ਦਿੱਲੀ ਕੈਪੀਟਲਜ਼ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਵਿੱਚ ਤੀਜਾ ਮੈਚ ਹਾਰ ਗਈ ਹੈ। ਟੀਮ ਨੂੰ ਰਾਜਸਥਾਨ ਰਾਇਲਜ਼ ਨੇ 57 ਦੌੜਾਂ ਨਾਲ ਹਰਾਇਆ ਸੀ। ਰਾਜਸਥਾਨ ਦੀ ਤਿੰਨ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ। ਟੀਮ ਅੰਕ ਸੂਚੀ ‘ਚ ਚੋਟੀ ‘ਤੇ ਹੈ। ਜਦਕਿ ਦਿੱਲੀ ਨੌਵੇਂ ਸਥਾਨ ‘ਤੇ ਹੈ।

ਯਸ਼ਸਵੀ ਜੈਸਵਾਲ ਨੇ ਖੇਡੀ ਸ਼ਾਨਦਾਰ ਪਾਰੀ

ਰਾਜਸਥਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਯਸ਼ਸਵੀ ਜੈਸਵਾਲ (31 ਗੇਂਦਾਂ ‘ਤੇ 60 ਦੌੜਾਂ) ਅਤੇ ਜੋਸ ਬਟਲਰ (51 ਗੇਂਦਾਂ ‘ਤੇ 79 ਦੌੜਾਂ) ਨੇ 51 ਗੇਂਦਾਂ ‘ਤੇ 98 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਿਮਰੋਨ ਹੇਟਮਾਇਰ ਨੇ 21 ਗੇਂਦਾਂ ‘ਤੇ ਅਜੇਤੂ 39 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 200 ਦੇ ਨੇੜੇ ਪਹੁੰਚਾਇਆ। ਇਸ ਦੌਰਾਨ 4 ਛੱਕੇ ਅਤੇ ਇਕ ਚੌਕਾ ਸ਼ਾਮਲ ਸੀ।

ਰਾਜਸਥਾਨ ਦੀ ਦਮਦਾਰ0ਸ਼ਾਨਦਾਰ ਸ਼ੁਰੂਆਤ ਦਿੱਤੀ

ਸਲਾਮੀ ਬੱਲੇਬਾਜ਼ਾਂ ਨੇ ਰਾਜਸਥਾਨ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ 4 ਓਵਰਾਂ ‘ਚ ਟੀਮ ਦੇ ਸਕੋਰ ਨੂੰ 50 ਦੌੜਾਂ ਤੱਕ ਪਹੁੰਚਾਇਆ। ਜੈਸਵਾਲ-ਬਟਲਰ ਵਿਚਾਲੇ ਹੁਣ ਤੱਕ 75 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਟੀਮ ਨੇ ਪਾਵਰਪਲੇ ਗੇਮ ਵਿੱਚ 68 ਦੌੜਾਂ ਜੋੜੀਆਂ। ਜੈਸਵਾਲ ਨੇ ਬਟਲਰ ਨਾਲ 51 ਗੇਂਦਾਂ ‘ਤੇ 98 ਦੌੜਾਂ ਦੀ ਸਾਂਝੇਦਾਰੀ ਕੀਤੀ।

ਦਿੱਲੀ ਤਿੰਨ ਮੈਚ ਹਾਰੀ

ਇਸ ਸੀਜ਼ਨ ‘ਚ ਦਿੱਲੀ ਕੈਪੀਟਲਸ ਦਾ ਇਹ ਤੀਜਾ ਮੈਚ ਸੀ  ਜਿਸ ’ਚ ਉਸ ਨੂੰ ਹਾਰ ਮਿਲੀ ਹੁਣ ਦਿੱਲੀ ਇਸ ਸੀਜ਼ਨ ਤਿੰਨ ਮੈਚ ਹਾਰ ਚੁੱਕੀ ਹੈ। ਉਹ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦੀ ਤਲਾਸ਼ ਕਰ ਰਹੇ ਹਨ। ਪਹਿਲੇ ਮੈਚ ‘ਚ ਦਿੱਲੀ ਨੂੰ ਲਖਨਊ ਸੁਪਰਜਾਇੰਟਸ ਨੇ 50 ਦੌੜਾਂ ਨਾਲ ਹਰਾਇਆ ਸੀ ਜਦਕਿ ਦੂਜੇ ਮੈਚ ‘ਚ ਗੁਜਰਾਤ ਟਾਈਟਨਸ ਨੂੰ 6 ਵਿਕਟਾਂ ਨਾਲ ਹਰਾਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here