ਆਈਪੀਐਲ ’ਚ ਅੱਜ ਕੋਲਕਾਤਾ ਦੀ ਭਿੜਤ ਮੁੰਬਈ ਨਾਲ, ਕੋਲਕਾਤਾ ਦੀਆਂ ਨਜ਼ਰਾਂ ਪਲੇਆਫ ’ਤੇ

KKR Vs MI

ਮੁੰਬਈ ਮੁੰਬਈ ਇੰਡੀਅਨਜ਼ ਖੇਡੇਗੀ ਵੱਕਾਰ ਲਈ, ਰੋਹਿਤ ਸ਼ਰਮਾ ’ਤੇ ਰਹਿਣਗੀਆਂ ਨਜ਼ਰਾਂ

(ਏਜੰਸੀ) ਕੋਲਕਾਤਾ (ਪੱਛਮੀ ਬੰਗਾਲ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2024) ਦੇ 60ਵੇਂ ਮੈਚ ‘ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਮੈਚ ਕੋਲਕਾਤਾ ਦੇ ਘਰੇਲੂ ਮੈਦਾਨ ਈਡਨ ਗਾਰਡਨ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। KKR ਅਤੇ MI ਵਿਚਾਲੇ ਇਸ ਸੀਜ਼ਨ ਦਾ ਇਹ ਦੂਜਾ ਮੈਚ ਹੋਵੇਗਾ। ਪਿਛਲੇ ਮੈਚ ਵਿੱਚ ਕੋਲਕਾਤਾ ਨੇ 24 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਮੁੁੰਬਈ ਪਿਛਲੀ ਹਾਰ ਦਾ ਬਦਲਾ ਚੁਕਤਾ ਕਰਨਾ ਚਾਹੇਗਾ। ਦੋਵਾਂ ਟੀਮਾਂ ਦਰਮਿਆਨ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ। KKR Vs MI

ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਨਜ਼ਰਾਂ ਪਲੇਆਫ ’ਤੇ KKR Vs MI

ਸ਼ਾਨਦਾਰ ਫਾਰਮ ’ਚ ਚੱਲ ਰਹੀ ਦੋ ਵਾਰ ਦੀ ਸਾਬਕਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਸ਼ਨਿੱਚਰਵਾਰ ਨੂੰ ਆਪਣੇ ਮੈਦਾਨ ’ਤੇ ਇਸ ਸੈਸ਼ਨ ਦੇ ਆਖਰੀ ਮੈਚ ’ਚ ਮੁੰਬਈ ਇੰਡੀਅਨਜ਼ ਨਾਲ ਭਿੜੇਗੀ ਤਾਂ ਉਸ ਦਾ ਉਦੇਸ਼ ਪਹਿਲੀ ਵਾਰ ਆਈਪੀਐੱਲ ਦੇ ਪਲੇਆਫ ’ਚ ਟਿਕਟ ਹਾਸਲ ਕਰਨਾ ਹੋਵੇਗਾ। ਈਡਨ ਗਾਰਡਨ ’ਤੇ ਤਿੰਨ ਸਾਲ ਦੋ ਵਾਰ ਖਿਤਾਬ ਜੇਤੂ ਕਪਤਾਨ ਗੌਤਮ ਗੰਭੀਰ ਦੀ ਟੀਮ ਮੈਂਟਰ ਵਜੋਂ ਵਾਪਸੀ ਤੋਂ ਬਾਅਦ ਕੇਕੇਆਰ ਨੇ ਇਸ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਤੱਕ 11 ਵਿੱਚੋਂ ਅੱਠ ਮੈਚ ਜਿੱਤ ਕੇ ਚੋਟੀ ਦੀਆਂ ਦਸ ਟੀਮਾਂ ’ਚ ਸ਼ਾਮਲ ਕੇਕੇਆਰ ਨੂੰ ਪਲੇਆਫ ਵਿੱਚ ਟਿਕਟ ਹਾਸਲ ਕਰਨ ਲਈ ਇੱਕ ਹੋਰ ਜਿੱਤ ਦੀ ਲੋੜ ਹੈ।

ਕੋਲਕੱਤਾ ਦੇ ਓਪਨਰ ਬੱਲੇਬਾਜ਼ ਸ਼ਾਨਦਾਰ ਫਾਰਮ ’ਚ KKR Vs MI

ਵਿਸ਼ਵ ਦੇ ਦੂਜੇ ਨੰਬਰ ਦੇ ਟੀ-20 ਬੱਲੇਬਾਜ਼ ਫਿਲ ਸਾਲਟ ਨਾਲ ਸੁਨੀਲ ਨਾਰਾਇਣ ਨੂੰ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਣ ਦਾ ਗੰਭੀਰ ਦਾ ਕਦਮ ਮਾਸਟਰ ਸਟ੍ਰੋਕ ਸਾਬਤ ਹੋਇਆ ਹੈ। ਦੋਵਾਂ ਨੇ ਪਾਵਰਪਲੇ ’ਚ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਅੱਠ ਮੈਚਾਂ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਤੋਂ ਪਾਰ ਲੈ ਗਏ। ਨਰਾਇਣ ਨੇ ਹੁਣ ਤੱਕ 32 ਛੱਕੇ ਲਾਏ ਹਨ ਅਤੇ ਅਭਿਸ਼ੇਕ ਸ਼ਰਮਾ (35) ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਹੁਣ ਤੱਕ ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਲਾਉਣ ਵਾਲੇ ਨਰਾਇਣ ਨੇ 183.66 ਦੀ ਸਟ੍ਰਾਈਕ ਰੇਟ ਨਾਲ 461 ਦੌੜਾਂ ਬਣਾਈਆਂ ਹਨ। ਜਦਕਿ ਇੰਗਲੈਂਡ ਦੇ ਸਾਲਟ ਨੇ 183.33 ਦੀ ਸਟ੍ਰਾਈਕ ਰੇਟ ਨਾਲ 429 ਦੌੜਾਂ ਬਣਾਈਆਂ ਹਨ। ਇਨ੍ਹਾਂ ਦੋਵਾਂ ਦੀ ਸ਼ਾਨਦਾਰ ਫਾਰਮ ਕਾਰਨ ਆਂਦਰੇ ਰਸਲ ਅਤੇ ਰਿੰਕੂ ਸਿੰਘ ਵਰਗੇ ਫਿਨਿਸ਼ਰਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ। ਇਨ੍ਹਾਂ ਦੋਵਾਂ ਦੀ ਬੱਲੇਬਾਜ਼ੀ ਨੇ ਗੇਂਦਬਾਜ਼ਾਂ, ਖਾਸ ਕਰਕੇ ਮਿਸ਼ੇਲ ਸਟਾਰਕ ਨੂੰ ਪ੍ਰਭਾਵਿਤ ਕੀਤਾ।

ਮੁੰਬਈ ਲਈ ਰੋਹਿਤ ਦੀ ਫਾਰਮ ਚਿੰਤਾ ਦਾ ਵਿਸ਼ਾ

KKR Vs MI

ਹਾਰਦਿਕ ਪਾਂਡਿਆ ਦੀ ਕਪਤਾਨੀ ਹੇਠ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਇਸ ਸੀਜ਼ਨ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਸੀ। ਪਿਛਲੇ ਮੈਚ ’ਚ ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾਉਣ ਵਾਲੀ ਮੁੰਬਈ ਹੁਣ ਵੱਕਾਰ ਲਈ ਖੇਡ ਰਹੀ ਹੈ। ਸੂਰਿਆ ਕੁਮਾਰ ਯਾਦਵ ਨੇ ਪਿਛਲੇ ਦੋ ਮੈਚਾਂ ਵਿੱਚ ਨਾਬਾਦ 56 ਅਤੇ 102 ਦੌੜਾਂ ਬਣਾਈਆਂ ਹਨ ਜੋ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਚੰਗਾ ਸੰਕੇਤ ਹੈ। ਪ੍ਰਸ਼ੰਸਕਾਂ ਨੂੰ ਰੋਹਿਤ ਸ਼ਰਮਾ ਅਤੇ ਪਾਂਡਿਆ ਤੋਂ ਵੀ ਚੰਗੀ ਪਾਰੀ ਦੀ ਉਮੀਦ ਹੋਵੇਗੀ। ਭਾਰਤੀ ਕਪਤਾਨ ਰੋਹਿਤ ਪਿਛਲੇ ਪੰਜ ਮੈਚਾਂ ਵਿੱਚੋਂ ਚਾਰ ਵਿੱਚ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। KKR Vs MI