ਈਡਨ ਗਾਰਡਨ ‘ਚ ਦਿੱਲੀ ਤੋਂ ਸਿਰਫ ਇੱਕ ਵਾਰ ਹਾਰੀ ਕੋਲਕਾਤਾ ਨਾਈਟ ਰਾਈਡਰਜ਼
ਕੋਲਕਾਤਾ, ਏਜੰਸੀ। ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੇ 26ਵੇਂ ਮੈਚ ‘ਚ ਅੱਜ ਕੋਲਕਾਤਾ ਨਾਈਟਰਾਈਡਰਜ਼ ਤੇ ਦਿੱਲੀ ਆਹਮੋ ਸਾਹਮਣੇ ਹੋਣਗੇ। ਆਈਪੀਐਲ ਦੇ 12 ਸਾਲ ਦੇ ਇਤਿਹਾਸ ‘ਚ ਇਸ ਮੈਦਾਨ ‘ਤੇ ਦੋਵਾਂ ਟੀਮਾਂ ਵਿਚਕਾਰ ਜਿੰਨੇ ਵੀ ਮੈਚ ਹੋਏ ਹਨ ਉਹਨਾ ‘ਚ ਸਿਰਫ਼ ਇੱਕ ਵਾਰ ਹੀ ਦਿੱਲੀ ਕੋਲਕਾਤਾ ਨੂੰ ਹਰਾ ਸਕੀ ਹੈ ਪਰ ਬਾਕੀ ਸਾਰੇ ਮੈਚ ਕੋਲਕਾਤਾ ਦੇ ਨਾਂਅ ਹੀ ਰਹੇ ਹਨ। ਜੋ ਮੈਚ ਦਿੱਲੀ ਨੇ ਇੱਥੇ ਜਿੱਤਿਆ ਸੀ ਉਹ 2012 ‘ਚ ਹੋਇਆ ਸੀ ਤੇ ਉਸ ਮੈਚ ‘ਚ ਦਿੱਲੀ ਨੇ ਕੋਲਕਾਤਾ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਉਸ ਸਮੇਂ ਕੋਲਕਾਤਾ ਨੇ ਪਹਿਲਾਂ ਬੱਲੇਬਾਜੀ ਕਰਦਿਆਂ 9 ਵਿਕਟਾਂ ‘ਤੇ 97 ਦੌੜਾਂ ਬਣਾਈਆਂ ਸਨ ਤੇ ਦਿੱਲੀ ਦੀ ਟੀਮ ਨੇ ਸਿਰਫ ਦੋ ਵਿਕਟਾਂ ਗੁਆ ਕੇ ਮੈਚ ਆਪਣੇ ਨਾਂਅ ਕਰ ਲਿਆ ਸੀ। (IPL)
ਜੇਕਰ ਅੱਜ ਦੀ ਗੱਲ ਕਰੀਏ ਟੀਮਾਂ ਦੋਵੇਂ ਹੀ ਚੰਗੇ ਖਿਡਾਰੀਆਂ ਨਾਲ ਸਜੀਆਂ ਹਨ ਤੇ ਇਸ ਸੈਸ਼ਨ ਦੇ ਪਿਛਲੇ ਮੈਚ ‘ਚ ਦਿੱਲੀ ਨੇ ਕੋਲਕਾਤਾ ਨੂੰ ਸੁਪਰ ਓਵਰ ‘ਚ ਹਰਾਇਆ ਸੀ ਤੇ ਅੱਜ ਦੇ ਮੈਚ ‘ਚ ਕੋਲਕਾਤਾ ਦੀ ਟੀਮ ਆਪਣੀ ਪਿਛਲੀ ਹਾਰ ਦਾ ਬਦਲਾ ਲੈਣ ਲਈ ਵੀ ਪੂਰਾ ਜ਼ੋਰ ਲਾਵੇਗੀ। ਕੋਲਕਾਤਾ ਕੋਲ ਆਂਧਰੇ ਰਸਲ ਵਰਗਾ ਬੱਲੇਬਾਜ ਹੈ ਜੋ ਕਿ ਕਿਸੇ ਵੀ ਮੈਚ ਦਾ ਪਾਸਾ ਪਲਟਣ ‘ਚ ਸਮਰੱਥ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।