ਕੋਲਕਾਤਾ। ਆਈਪੀਐਲ ’ਚ ਗੁਜਰਾਤ ਟਾਈਟਨਜ਼ ਨੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਜਿੱਤ ਦੀ ਹੈਟ੍ਰਿਕ ਲਗਾਈ ਹੈ। ਗੁਜਰਾਤ ਨੇ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਜਿੱਤ ਦੇ ਹੀਰੋ ਰਹੇ ਵਿਜੈ ਸੰਕਰ ਜਿਸ ਨੇ ਕਪਤਾਨ ਹਾਰਦਿਕ ਪਾਂਡਿਆ ਦੇ ਆਉਟ ਹੋਣ ਤੋਂ ਬਾਅਦ ਧਮਾਕੇਦਾਰ 51 ਦੌੜਾਂ ਦੀ ਪਾਰੀ ਖੇਡੀ ਉਸ ਨੇ ਆਪਣੀ ਪਾਰੀ ’ਚ 2 ਚੌਕੇ ਤੇ 5 ਛੱਕੇ ਜੜੇ। ਇਸ ਦੇ ਨਾਲ ਹੀ ਗੁਜਰਾਤ ਦੀ ਟੀਮ ਅੰਕ ਸੂਚੀ ਵਿੱਚ ਚੋਟੀ ’ਤੇ ਪਹੁੰਚ ਗਈ ਹੈ। ਉਸ ਦੇ ਸਭ ਤੋਂ ਵੱਧ 12 ਅੰਕ ਹਨ। (KKR Vs GT )
ਵਿਜੈ ਸੰਕਰ ਨੇ ਲਾਇਆ ਅਰਧ ਸੈਂਕੜਾ (KKR Vs GT )
ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਗੁਜਰਾਤ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 7 ਵਿਕਟਾਂ ‘ਤੇ 179 ਦੌੜਾਂ ਬਣਾਈਆਂ। ਗੁਜਰਾਤ ਨੇ 17.5 ਓਵਰਾਂ ‘ਚ 3 ਵਿਕਟਾਂ ਗੁਆ ਕੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਹਾਲਾਂਕਿ ਗੁਜਰਾਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਸ ਦੇ ਓਪਨਰ ਬੱਲੇਬਾਜ਼ ਰਿਧੀਮਾਨ ਸਾਹਾ ਸਿਰਫ 10 ਦੌੜਾਂ ਬਣਾ ਕੇ ਆਊਟ ਹੋ ਗਏ। ਸੁਭਮਨ ਗਿੱਲ ਤੇ ਕਪਤਾਨ ਹਾਰਦਿਕ ਪਾਂਡਿਆ ਨੂੰ ਪਾਰੀ ਨੂੰ ਸੰਭਾਲਿਆ ।
ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵੀ ਸ਼ਾਨਦਾਰ ਪਾਰੀ ਖੇਡੀ ਹਾਲਾਂਕਿ ਉਹ ਆਪਣੇ ਅਰਧ ਸੈਂਕੜੇ ਤੋਂ ਖੁੰਝ ਗਏ ਤੇ 49 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਹਾਰਦਿਕ ਨੇ ਵੀ 26 ਦੌੜਾਂ ਦੀ ਮਹੱਤਪਵੂਰਨ ਪਾਰੀ ਖੇਡੀ। ਇਸ ਤੋਂ ਇਲਾਵਾ ਡੇਵਿਟ ਮਿਲਰ ਨੇ ਵੀ ਤੇਜ਼ਤਰਾਰ 32 ਦੌੜਾਂ ਦੀ ਨਾਬਾਦ ਪਾਰੀ ਖੇਡੀ। ਵਿਜੈ ਸ਼ੰਕਰ ਤੇ ਡੇਵਿਡ ਮਿਲਰ ਟੀਮ ਨੂੰ ਜਿੱਤ ਦਿਵਾ ਕੇ ਹੀ ਵਾਪਸ ਪਰਤੇ। ਇਸ ਦੇ ਨਾਲ ਹੀ ਗੁਜਰਾਤ ਅੰਕ ਸੂਚੀ ’ਚ ਨੂੰਬਰ ਇੱਕ ’ਤੇ ਪਹੁੰਚ ਗਿਆ ਹੈ।
ਪਾਂਡਿਆ-ਗਿੱਲ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ
ਕਪਤਾਨ ਹਾਰਦਿਕ ਪਾਂਡਿਆ ਅਤੇ ਸ਼ੁਭਮਨ ਗਿੱਲ ਨੇ ਦੂਜੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ 39 ਗੇਂਦਾਂ ‘ਤੇ 50 ਦੌੜਾਂ ਬਣਾਈਆਂ। ਨੌਜਵਾਨ ਗੇਂਦਬਾਜ਼ ਹਰਸ਼ਿਤ ਰਾਣਾ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸ ਨੇ ਪਾਂਡਿਆ ਨੂੰ ਆਊਟ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।