ਸਾਡੇ ਨਾਲ ਸ਼ਾਮਲ

Follow us

16.7 C
Chandigarh
Saturday, February 21, 2026
More
    Home Breaking News IPL Final : ਮ...

    IPL Final : ਮੀਂਹ ਦਾ ਖਤਰਾ ਟਲਿਆ, ਅਹਿਮਦਾਬਾਦ ’ਚ ਮੌਸਮ ਹੋਇਆ ਸਾਫ

    TATA IPL 2023

    ਆਈਪੀਐੱਲ ਚੇਅਰਮੈਨ ਨੇ ਕਿਹਾ : ਜ਼ਰੂਰਤ ਪਈ ਤਾਂ ਸੁਪਰ ਓਵਰ ਵੀ ਕਰਵਾਵਾਂਗੇ | TATA IPL 2023

    ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ-2023 ਦਾ (TATA IPL 2023) ਫਾਈਨਲ ਮੈਚ ਅੱਜ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਗੁਜਰਾਤ ਟਾਈਟਨਜ਼ (ਜੀਟੀ) ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਵਿਚਕਾਰ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨੇੜੇ ਦੇ ਇਲਾਕਿਆਂ ’ਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ।

    ਮੌਸਮ ਵਿਭਾਗ ਨੇ ਦੋ ਦਿਨਾਂ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਸੀ। ਅਜਿਹੇ ’ਚ ਅਹਿਮਦਾਬਾਦ (TATA IPL 2023) ’ਚ ਵੀ ਮੀਂਹ ਪੈਣ ਦੀ ਸੰਭਾਵਨਾ ਸੀ ਪਰ ਹੁਣ ਇੱਥੇ ਮੌਸਮ ਸਾਫ ਹੈ। ਅਜਿਹੇ ’ਚ ਮੈਚ ’ਤੇ ਮੀਂਹ ਦਾ ਖ਼ਤਰਾ ਟਲ ਗਿਆ ਹੈ। ਇਸ ਵਾਰੇ ਆਈਪੀਐਲ ਦੇ ਚੇਅਰਮੈਨ ਅਰੁਣ ਧੂਮਲ ਨੇ ਕਿਹਾ ਕਿ ਫਾਈਨਲ ਲਈ ਕੋਈ ਰਿਜ਼ਰਵ ਡੇਅ ਨਹੀਂ ਹੈ। ਮੀਂਹ ਪੈਣ ’ਤੇ ਵੀ ਅਸੀਂ ਮੈਚ ਦੇ ਅੰਤ ਤੱਕ ਸ਼ੁਰੂ ਹੋਣ ਦਾ ਇੰਤਜ਼ਾਰ ਕਰਾਂਗੇ। ਜੇਕਰ ਲੋੜ ਪਈ ਤਾਂ ਨਤੀਜਾ ਸੁਪਰ ਓਵਰ ’ਚ ਵੀ ਲਿਆ ਜਾਵੇਗਾ।

    ਇਹ ਵੀ ਪੜ੍ਹੋ : ਸਾਕਸ਼ੀ ਮਲਿਕ, ਬਜਰੰਗ ਪੂਨੀਆ, ਵਿਨੇਸ਼-ਸੰਗੀਤਾ ਫੋਗਾਟ ਹਿਰਾਸਤ ’ਚ

    ਫਿਲਹਾਲ ਅਜੇ ਮੀਂਹ ਦੀ ਕੋਈ ਸੰਭਾਵਨਾ ਨਹੀਂ | TATA IPL 2023

    ਇਸ ਸਮੇਂ ਅਹਿਮਦਾਬਾਦ ਵਿੱਚ ਆਸਮਾਨ ਬੱਦਲਵਾਈ ਹੈ। ਮੌਸਮ ਵਿਭਾਗ ਦੀ (TATA IPL 2023) ਭਵਿੱਖਬਾਣੀ ਮੁਤਾਬਕ ਅਹਿਮਦਾਬਾਦ ’ਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਉੱਥੇ ਹਲਕਾ ਮੀਂਹ ਪੈ ਸਕਦਾ ਹੈ ਪਰ ਆਸ-ਪਾਸ ਦੇ ਇਲਾਕਿਆਂ ’ਚ ਪੈ ਰਹੇ ਮੀਂਹ ਨੂੰ ਦੇਖਦੇ ਹੋਏ ਮੀਂਹ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

    LEAVE A REPLY

    Please enter your comment!
    Please enter your name here