ਜੇਕਰ ਅੱਜ ਵੀ ਮੈਚ ਰੱਦ ਹੋਇਆ ਤਾਂ ਗੁਜਰਾਤ ਬਣੇਗਾ ਚੈਂਪੀਅਨ | TATA IPL 2023
ਅਹਿਮਦਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਅੱਜ ਰਿਜਰਵ ਡੇਅ ’ਤੇ ਫਾਈਨਲ (TATA IPL 2023) ਮੈਚ ਚੇਨਈ ਸੁਪਰ ਕਿੰਗਜ ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਫਾਈਨਲ ਰਿਜਰਵ ਡੇਅ ’ਤੇ ਹੋ ਰਿਹਾ ਹੈ। ਐਤਵਾਰ ਨੂੰ ਅਹਿਮਦਾਬਾਦ ’ਚ ਮੀਂਹ ਪਿਆ, ਜਿਸ ਕਾਰਨ ਮੈਚ ਨਹੀਂ ਹੋ ਪਾਇਆ। ਇਸ ਕਾਰਨ ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ।
ਆਈਪੀਐੱਲ ਫਾਈਨਲ ਮੈਚ ਦਰਮਿਆਨ (TATA IPL 2023) ਅਹਿਮਦਾਬਾਦ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ 5 ਵਜੇ ਦੇ ਕਰੀਬ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੀਬੀਸੀ ਮੌਸਮ ਮੁਤਾਬਕ ਸ਼ਾਮ ਕਰੀਬ 6 ਵਜੇ ਤੋਂ ਰਾਤ 9.30 ਵਜੇ ਤੱਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਜ ਵੀ ਮੈਚ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ। ਚੈੱਨਈ 10ਵੀਂ ਵਾਰ ਫਾਈਨਲ ਖੇਡੇਗੀ, ਟੀਮ 4 ਵਾਰ ਖਿਤਾਬ ਜਿੱਤ ਚੁੱਕੀ ਹੈ। ਗੁਜਰਾਤ ਜਿੱਥੇ ਲਗਾਤਾਰ ਦੂਜੇ ਸਾਲ ਫਾਈਨਲ ’ਚ ਪਹੁੰਚਿਆ ਹੈ, ਉੱਥੇ ਹੀ ਟੀਮ ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ।
ਆਓ ਜਾਣਦੇ ਹਾਂ ਅੱਜ ਮੀਂਹ ਪਿਆ ਤਾਂ ਕੀ ਹੋਵੇਗਾ? | TATA IPL 2023
- ਰਾਤ 9.35 ਵਜੇ ਤੱਕ ਵੀ ਜੇਕਰ ਮੈਚ ਸ਼ੁਰੂ ਹੋਇਆ (TATA IPL 2023) ਤਾਂ ਪੂਰੇ 20 ਓਵਰਾਂ ਦਾ ਮੈਚ ਖੇਡਿਆ ਜਾਵੇਗਾ।
- 9.35 ਤੋਂ ਬਾਅਦ ਮੈਚ ਸ਼ੁਰੂ ਹੋਣ ’ਤੇ ਓਵਰ ਘੱਟ ਕੀਤੇ ਜਾਣਗੇ।
- 9.45 ਵਜੇ ਮੈਚ ਸ਼ੁਰੂ ਹੋਣ ’ਤੇ 19 ਓਵਰ, 10 ਵਜੇ 17 ਓਵਰ ਅਤੇ 10.30 ਵਜੇ ਸ਼ੁਰੂ ਹੋਣ ’ਤੇ 15-15 ਓਵਰਾਂ ਦਾ ਖੇਡ ਹੋਵੇਗਾ।
- ਰਾਤ 12:06 ਵਜੇ ਤੱਕ ਕੱਟ-ਆਉਟ ਸਮਾਂ ਰਹੇਗਾ, ਜੇਕਰ ਉਦੋਂ ਤੱਕ ਵੀ 5-5 ਓਵਰਾਂ ਦਾ ਖੇਡ ਸ਼ੁਰੂ ਨਹੀਂ ਹੋਇਆ ਤਾਂ ਮੈਚ ਰੱਦ ਕਰਾਰ ਦਿੱਤਾ ਜਾਵੇਗਾ।
ਜੇਕਰ ਫਾਈਨਲ ਰੱਦ ਹੁੰਦਾ ਹੈ ਤਾਂ ਕੀ ਹੋਵੇਗਾ? | TATA IPL 2023
ਆਈਸੀਸੀ ਟੂਰਨਾਮੈਂਟ ’ਚ ਫਾਈਨਲ (TATA IPL 2023) ਰੱਦ ਹੋਣ ’ਤੇ ਟਰਾਫੀ ਸ਼ੇਅਰ ਕੀਤੀ ਜਾਂਦੀ ਹੈ, ਪਰ ਆਈਪੀਐੱਲ ਨੂੰ ਲੈ ਕੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਸੂਚਨਾਂ ਸਾਹਮਣੇ ਨਹੀਂ ਆਈ ਹੈ। ਜੇਕਰ ਪਲੇਆਫ ਦਾ ਹੋਰ ਕੋਈ ਮੁਕਾਬਲਾ ਰੱਦ ਹੁੰਦਾ ਹੈ ਤਾਂ ਪੁਆਂਇੰਟਸ ਟੇਬਲ ’ਤੇ ਟਾਪ ’ਚ ਰਹਿਣ ਵਾਲੀ ਟੀਮ ਨੂੰ ਜੇਤੂ ਮੰਨਿਆ ਜਾਂਦਾ ਹੈ, ਪਰ ਫਾਈਨਲ ਲਈ ਅਜਿਹਾ ਕੁਝ ਨਹੀਂ ਕਿਹਾ ਗਿਆ ਹੈ। ਪਰ ਸੰਭਵ ਹੈ ਕਿ ਫਾਈਨਲ ਰੱਦ ਹੋਣ ’ਤੇ ਆਈਪੀਐੱਲ ’ਚ ਵੀ ਟਰਾਫੀ ਸ਼ੇਅਰ ਹੀ ਕੀਤੀ ਜਾਵੇਗੀ।