IPL 2024, Points Table: ਅਹਿਮਦਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਡ (ਆਈਪੀਐੱਲ) 2024 ’ਚ ਬੁੱਧਵਾਰ ਨੂੰ ਖੇਡੇ ਗਏ 32ਵੇਂ ਮੈਚ ਤੋਂ ਬਾਅਦ ਟੀਮਾਂ ਦੀ ਅੰਕ ਸਾਰਣੀ ਇਸ ਤਰ੍ਹਾਂ ਹੈ:-
ਦਿੱਲੀ ਨੇ ਗੁਜਰਾਤ ਨੂੰ ਛੇ ਵਿਕਟਾਂ ਨਾਲ ਹਰਾਇਆ | IPL 2024, Points Table
ਦਿੱਨੀ ਕੈਪੀਟਲਸ ਨੇ ਗੇਂਦਬਾਜ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਜੈਕ ਫ੍ਰੈਜਰ ਮੈਕਗਰਕ (20) ਦੌੜਾਂ ਅਤੇ ਸ਼ੇ ਹੋਪ (19) ਦੌੜਾਂ ਦੀ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 32ਵੇਂ ਮੁਕਾਬਲੇ ’ਚ ਗੁਜਰਾਤ ਟਾਈਟੰਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।
ਦਿੱਲੀ ਦੀ ਟੀਮ ਨੇ 90 ਦੌਡਾਂ ਦੇ ਛੋਟੇ ਟੀਚੇ ਨੂੰ ਹਾਸਲ ਕਰਨ ਲਈ ਤੇਜ਼ ਸ਼ੁਰੂਆਤ ਕੀਤੀ। ਹਾਲਾਂਕਿ ਉਸ ਨੂੰ ਦੂਜੇ ਹੀ ਓਵਰ ’ਚ ਉਸ ਨੂੰ ਸਲਾਮੀ ਬੱਲੇਬਾਜ਼ ਜੇਕ ਫ੍ਰੇਜਰ-ਮੈਕਗਰਕ ਦੀ ਵਿਕਟ ਗਵਾਉਣੀ ਪਈ। ਜੈਕ ਫ੍ਰੇਜਰ ਨੇ 10 ਗੇਂਦਾਂ ’ਚ ਦੋ ਚੌਕੇ ਅਤੇ ਦੋ ਛੱਕੇ ਲਾਉਂਦੇ ਹੋਏ (20) ਦੌੜਾਂ ਬਣਾਈਆਂ। ਤੀਜੇ ਓਵਰ ’ਚ ਪ੍ਰਿਥਵੀ ਸ਼ਾ ਵੀ ਸੱਤ ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਅਭਿਸ਼ੇਕ ਪੋਰੇਲ ਨੇ ਸੱਤ ਗੇਂਦਾਂ ’ਚ ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ (15) ਦੌੜਾਂ ਬਣਾਈਆਂ।
Also Read : ਵਧਦਾ ਦਲ ਬਦਲੂ ਰੁਝਾਨ ਰਾਜਨੀਤਿਕ ਮਰਿਆਦਾ ਨੂੰ ਖੋਰਾ
ਚੌਥੀ ਵਿਕਟ ਦੇ ਰੂਪ ’ਚ ਸ਼ੇ ਹੋਪ 10 ਗੇਂਦਾਂ ’ਚ (19) ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਇੱਕ ਚੌਕਾ ਤੇ ਦੋ ਛੱਕੇ ਲਾਏ। ਕਪਤਾਨ ਰਿਸ਼ਭ ਪੰਤ (16) ਅਤੇ ਸੁਮਿਤ ਕੁਮਾਰ (9) ਦੌੜਾਂ ਬਣਾ ਕੇ ਨਾਬਾਦ ਰਹੇ। ਦਿੱਲੀ ਨੇ 8.5 ਓਵਰਾਂ ’ਚ ਚਾਰ ਵਿਕਟਾਂ ‘ਤੇ 94 ਦੌੜਾਂ ਬਣਾ ਕੇ ਛੇ ਵਿਕਟਾਂ ਨਾਲ ਮੁਕਾਬਲਾ ਜਿੱਤ ਲਿਆ। ਗੁਜਰਾਤ ਵੱਲੋਂ ਸੰਦੀਪ ਵਾਰੀਅਰ ਨੂੰ ਦੋ ਵਿਕਟਾਂ ਮਿਲੀਆਂ। ਸਪੇਂਸਰ ਜਾਨਸਨ ਅਤੇ ਰਾਸ਼ਿਦ ਖਾਨ ਨੇ ਇੱਕ-ਇੱਕ ਬੱਲੇਬਾਜ਼ ਨੂੰ ਆਊਟ ਕੀਤਾ।
ਇਯ ਤੋਂ ਪਹਿਲਾਂ ਅੱਜ ਇੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਨ ਉੱਤਰੀ ਗੁਜਰਾਤ ਦੀ ਟੀਮ ਸ਼ੁਰੂਅਤਾ ਤੋਂ ਹੀ ਲੜਖੜਾਉਂਦੀ ਰਹੀ ਅਤੇ ਇੱਕ ਇੱਕ ਬੱਲੇਬਾਜ਼ ਪਵੇਲੀਅਨ ਪਰਤਦੇ ਗਏ।