ਆਈਪੀਐਲ-2022 : ਪਲੇਅਆਫ ਦੀ ਦੌੜ ’ਚੋਂ ਬਾਹਰ ਹੋਈ ਪੰਜਾਬ ਦੀ ਟੀਮ, ਜਾਣੋ ਕੀ ਕਾਰਨ ਬਣੇ

punjab tema, IPL-2022

ਟੀਮ ’ਚ ਖਿਡਾਰੀਆਂ ਨੇ ਉਮੀਦ ਅਨੁਸਾਰ ਨਹੀਂ ਕੀਤਾ ਪ੍ਰਦਰਸ਼ਨ (IPL-2022)

(ਸੱਚ ਕਹੂੰ ਨਿਊਜ਼) ਮੁੰਬਈ। ਆਈਪੀਐਲ-2022 (IPL-2022) ਆਪਣੇ ਆਖਰੀ ਗੇੜ ’ਚ ਪਹੁੰਚ ਚੁੱਕਿਆ ਹੈ। ਕਈ ਟੀਮਾਂ ਹਾਰ ਕੇ ਪਲੇਅਆਫ ਦੀ ਦੌੜ ’ਚੋਂ ਬਾਹਰ ਹੋ ਗਈਆਂ ਹਨ, ਜਿਨ੍ਹਾਂ ’ਚ ਪੰਜਾਬ ਕਿੰਗਸ ਵੀ ਸ਼ਾਮਲ ਹੈ। ਜੇਕਰ ਪੰਜਾਬ ਕਿੰਗਸ ਦੀ ਗੱਲ ਕਰੀਏ ਤਾਂ ਉਹ ਇਸ ਸਭ ਤੋਂ ਮਜ਼ਬੂਤ ਟੀਮ ਜਾਪਦੀ ਸੀ ਤੇ ਉਸ ਕੋਲ ਸਭ ਤੋਂ ਮਹਿੰਗੇ ਖਿਡਾਰੀ ਸਨ। ਪਰ ਪੰਜਾਬ ਕਿੰਗਸ ਆਪਣੀਆਂ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕ ਤੇ ਨਤੀਜਾ ਇਹ ਹੋਇਆ ਕਿ ਉਹ ਟੂਰਨਮੈਂਟ ’ਚ ਪਲੇਅਆਫ ਦੀ ਦੌੜ ’ਚ ਬਾਹਰ ਹੋ ਗਈ। ਹਾਲਾਂਕਿ ਟੂਰਨਾਮੈਂਟ ਦੀ ਸ਼ੁਰੂਆਤ ਪੰਜਾਬ ਨੇ ਧਮਾਕੇਦਾਰ ਕੀਤੀ ਸੀ। ਪੰਜਾਬ ਨੇ ਆਪਣੇ ਪਹਿਲੇ ਹੀ ਮੁਕਾਬਲੇ ’ਚ ਬੰਗਲੌਰ ਖਿਲਾਫ 200 ਦੌੜਾਂ ਤੋਂ ਵੱਧ ਦੌੜਾਂ ਦੀ ਟੀਚਾ ਹਾਸਲ ਕਰਕੇ ਵਿਖਾ ਦਿੱਤਾ ਸੀ ਟੀਮ ਇਸ ਵਾਰ ਟਰਾਫੀ ਜ਼ਰੂਰੀ ਜਿੱਤੇਗੀ।

ਪਰ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵੱਧਦਾ ਉਵੇਂ-ਉਵੇਂ ਹੀ ਪੰਜਾਬ ਦੀ ਟੀਮ ਦਾ ਪ੍ਰਦਰਸ਼ਨ ਵੀ ਡਿੱਗਦਾ ਗਿਆ। ਮੌਜ਼ੂਦਾ ਹਾਲਾਤ ਇਹ ਹਨ ਕਿ ਪੰਜਾਬ ਨੇ 13 ਮੈਚਾਂ ’ਚੋਂ ਸਿਰਫ਼ 6 ਜਿੱਤ ਸਕੀ ਤੇ 7 ਮੈਚ ਹਾਰ ਕੇ ਪਲੇਅਆਫ ਦੀ ਦੌੜ ’ਚੋਂ ਬਾਹਰ ਹੋ ਗਈ ਹੈ।
ਪੰਜਾਬ ਕੋਲ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਨਿਲ ਕੁੰਬਲੇ ਵਰਗੇ ਤਜ਼ਰਬੇਕਾਰ ਕੋਚ ਹਨ। ਫਿਰ ਵੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਆਓ ਜਾਣਦੇ ਪੰਜਾਬ ਦੀ ਟੀਮ ਨੇ ਕਿੱਥੇ-ਕਿੱਥੇ ਗਲਤੀਆਂ ਕੀਤੀਆਂ ਜਿਸ ਦੀ ਵਜ੍ਹਾ ਕਾਰਨ ਪੰਜਾਬ ਦੀ ਟੀਮ ਇਸ ਮੋੜ ’ਤੇ ਪੁੱਜੀ।

ਕਪਤਾਨ ਮਿੰਅਕ ਅਗਰਵਾਲ ਦਾ ਫਲਾਪ ਹੋਣਾ

maink

ਕਪਤਾਨ ਟੀਮ ਦਾ ਅਹਿਮ ਹਿੱਸਾ ਹੁੰਦਾ ਹੈ, ਜੋ ਟੀਮ ਨੂੰ ਨਾਲ ਲੈ ਕੇ ਚੱਲਦਾ ਹੈ। ਕਪਤਾਨ ਨੂੰ ਖੁਦ ਕਰ ਵਿਖਾਉਣਾ ਪੈਂਦਾ ਹੈ ਤਾਂ ਹੀ ਉਸ ਦੇ ਬਾਕੀ ਖਿਡਾਰੀ ਉਸ ਤੋਂ ਸਿੱਖ ਕੇ ਕੁਝ ਕਰ ਪਾਉਂਦੇ ਹਨ। ਜੇਕਰ ਕਪਤਾਨ ਹੀ ਫਲਾਪ ਸਾਬਿਤ ਹੋਵੇ ਤਾਂ ਸਾਰੀ ਟੀਮ ਕਮਜ਼ੋਰ ਪੈ ਜਾਂਦੀ ਹੈ। ਪੰਜਾਬ ਨਾਲ ਹੀ ਕੁਝ ਇਸੇ ਤਰ੍ਹਾਂ ਹੀ ਹੋਇਆ ਹੈ। ਪੰਜਾਬ ’ਚੋਂ ਕੇ. ਐਲ. ਰਾਹੁਲ ਦੇ ਜਾਣ ਤੋਂ ਬਾਅਦ ਪੰਜਾਬ ਦੀ ਕਮਾਨ ਮਿੰਅਕ ਅਗਰਵਾਲ ਨੂੰ ਸੌਂਪੀ ਗਈ ਸੀ। ਉਮੀਦ ਸੀ ਕਿ ਉਸਦਾ ਪ੍ਰਦਰਸ਼ਨ ਸ਼ਾਨਦਾਰ ਹੋਵੇਗਾ ਤੇ ਉਹ ਟੀਮ ਨੂੰ ਆਪਣੇ ਦਮ ’ਤੇ ਮੁਕਾਬਲੇ ਜਿੱਤਾਉਣਗੇ। ਪਰ ਮਿੰਅਕ ਅਗਰਵਾਲ ਇਸ ਪੂਰੇ ਸੀਜ਼ਨ ਦੌਰਾਨ ਫਲਾਪ ਸਾਬਿਤ ਹੋਏ। ਓਪਨਿੰਗ ਬੱਲੇਬਾਜ਼ ਵਜੋਂ ਵੀ ਨਾਕਾਮ ਰਹੇ ਫਿਰ ਉਸ ਨੂੰ ਮਿਡਲ ਆਰਡਰ ’ਚ ਭੇਜਿਆ ਗਿਆ, ਪਰ ਉੱਥੇ ਵੀ ਉਹ ਕੁਝ ਖਾਸ ਨਹੀਂ ਕਰ ਸਕੇ। ਜਿਸ ਕਾਰਨ ਉਹ ਟੀਮ ਨੂੰ ਸਹੀ ਢੰਗ ਨਾਲ ਮੈਨੇਜ ਨਹੀਂ ਕਰ ਸਕੇ।

ਇਸ ਵਾਰ ਜੇਕਰ ਟੀਮ ਦੀ ਕਪਤਾਨੀ ਸਿਖ਼ਰ ਧਵਨ ਨੂੰ ਦਿੱਤੀ ਜਾਂਦੀ ਤਾਂ ਟੀਮ ਦੀ ਸਥਿਤੀ ਹੋਰ ਹੋਣੀ ਸੀ। ਧਵਨ ਕਾਫੀ ਸੀਨੀਅਰ ਖਿਡਾਰੀ ਸਨ ਤੇ ਇਸ ਵਾਰ ਉਸ ਨੇ ਬੱਲੇ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਤਿੰਨ ਮਹਿੰਗੇ ਖਿਡਾਰੀ ਰਹੇ ਫਲਾਪ

ਪੰਜਾਬ ਕਿੰਗਸ ਨੇ ਆਈਪੀਐਲ ਮੈਗਾ ਆਕਸ਼ਨ ’ਚ ਜਾਨੀ ਬੇਅਰਸਟੋ ਨੂੰ 6.75 ਕਰੋੜ, ਸ਼ਾਹਰੁਖ ਖਾਨ ਨੂੰ 9 ਕਰੋੜ, ਓਡੀਅਨ ਸਮਿੱਥ ਨੂੰ 6 ਕਰੋੜ ਰੁਪਏ ’ਚ ਖਰੀਦਿਆ ਸੀ ਪਰ ਇਹ ਤਿੰਨ ਖਿਡਾਰੀ ਆਈਪੀਐਲ ’ਚ ਫਲਾਪ ਸਾਬਿਤ ਹੋਏ। ਹਾਲਾਂਕਿ ਜਾਨੀ ਬੇਇਰਸਟੋ ਆਖਰੀ ਸਮੇਂ ਫਾਰਮ ’ਚ ਪਰਤੇ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਸ਼ਾਹਰੁਖ ਖਾਨ ਦਾ ਪ੍ਰਦਰਸ਼ਨ ਤਾਂ ਇਸ ਵਾਰ ਬਹੁਤ ਹੀ ਖਰਾਬ ਰਿਹਾ ਤੇ ਉਨ੍ਹਾਂ ਨੂੰ ਟੀਮ ’ਚੋਂ ਬਾਹਰ ਕਰਨਾ ਪਿਆ। ਸ਼ਾਹਰੁਖ ਖਾਨ ਦਾ ਖਰਾਬ ਪ੍ਰਦਰਸ਼ਨ ਵੀ ਟੀਮ ਨੂੰ ਲੈ ਡੁੱਬਿਆ।
ਓਡੀਅਨ ਸਮਿੱਥ ਨੇ ਪੰਜਾਬ ਨੂੰ ਨਾਰਾਜ਼ ਕੀਤਾ ਉਹ ਤੇਜ਼ੀ ਨਾਲ ਦੌੜਾਂ ਬਣਾਉਣ ਲਈ ਜਾਂਦੇ ਹਨ ਪਰ ਉਸ ਨੇ ਇੱਕ ਪਾਰੀ ਵਧੀਆ ਖੇਡਣ ਤੋਂ ਬਾਅਦ ਕੁਝ ਖਾਸ ਨਹੀਂ ਕਰ ਸਕੇ। ਜਿਸ ਦਾ ਅਸਰ ਟੀਮ ਦੇ ਪ੍ਰਦਰਸ਼ਨ ’ਤੇ ਪਿਆ।

ਗੇਂਦਬਾਜ਼ਾਂ ਨੇ ਵੀ ਕੀਤਾ ਨਿਰਾਸ਼

rabda

ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੇ ਤਾਂ ਨਾਰਾਜ਼ ਕੀਤਾ ਹੀ ਉੱਥੇ ਗੇਂਦਬਾਜ਼ਾਂ ਨੇ ਵੀ ਕੁਝ ਖਾਸ ਨਹੀਂ ਕੀਤਾ। ਕਗਿਸੋ ਰਬਾਡਾ ਨੂੰ ਛੱਡ ਕੇ ਬਾਕੀ ਸਾਰੇ ਗੇਂਦਬਾਜ਼ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ। ਪੰਜਾਬ ਕੋਲ ਕੋਈ ਤੇਜ਼ ਗੇਂਦਬਾਜ਼ ਨਹੀਂ ਸੀ ਜੋ ਵਿਕਟਾਂ ਲੈ ਸਕੇ। ਇਸ ਤੋਂ ਇਲਾਵਾ ਪੰਜਾਬ ਨੇ ਵੈਭਵ ਅਰੋੜਾ ਨੂੰ ਟੀਮ ’ਚ ਸ਼ਾਮਲ ਕੀਤਾ ਪਰ ਉਸ ਨੇ 5 ਮੈਚਾਂ ’ਚ 3 ਵਿਕਟਾਂ ਹੀ ਮਿਲੀਆਂ। ਇਸ ਤੋਂ ਇਲਾਵਾ ਹਰਸ਼ਦੀਪ ਨੇ ਵੀ ਕਈ ਮੈਚਾਂ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਉਹ ਲਗਾਤਾਰ ਇਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੇ।
ਸੁਪਿੱਨ ਗੇਂਦਬਾਜ਼ ਰਾਹੁਲ ਚਾਹਰ ਵੀ ਕੁਝ ਖਾਸ ਨਹੀਂ ਕਰ ਸਕੇ। ਮੁੰਬਈ ਇੰਡੀਅਨਸ ਲਈ ਖੇਡਦਿਆਂ ਪਿਛਲੇ ਸੀਜ਼ਨ ’ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਪੰਜਾਬ ਦੀ ਟੀਮ ਨਾਲ ਉਹ ਵੀ ਇਨਸਾਫ ਨਹੀਂ ਕਰ ਸਕੇ।

ਲਿਵਿੰਗਸਟੋਨ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਦੇ ਬੱਲੇਬਾਜ਼ੋ ਲਿਆਮ ਲਿਵਿੰਗਸਟੋਨ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਸ਼ੁਰੂਆਤੀ 10 ਮੁਕਾਬਲਿਆਂ ’ਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਲਿਵਿੰਗਸਟੋਨ ਇੱਕ ਹਮਲਾਵਰ ਬੱਲੇਬਾਜ਼ ਹਨ ਜੇਕਰ ਦੂਜੇ ਪਾਸਿਓਂ ਉਸ ਨੂੰ ਵਧੀਆ ਸਾਥ ਮਿਲਦਾ ਤਾਂ ਉਹ ਟੀਮ ਨੂੰ ਵੱਡੇ ਟੀਚੇ ਤੱਕ ਪਹੁੰਚਾ ਸਕਦੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ