PRTC ਨੂੰ 5 ਸਾਲਾਂ ‘ਚ ਹੋਵੇਗਾ 30 ਕਰੋੜ ਦਾ ਲਾਭ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੀ.ਆਰ.ਟੀ.ਸੀ. ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਡੀਜ਼ਲ(Diesel ) ਦੀ ਖਰੀਦ ‘ਤੇ 1.98 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਡਿਸਕਾਊਂਟ ਦੇਣ ਦਾ ਪੰਜ ਸਾਲਾ ਇਕਰਾਰ ਕੀਤਾ ਹੈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਗੁਰਲਵਲੀਨ ਸਿੰਘ ਸਿੱਧੂ ਅਤੇ ਆਈ.À.ਸੀ. ਦੇ ਡਵੀਜ਼ਨਲ ਇੰਸਟੀਚਿਊਟ ਬਿਜ਼ਨਸ ਦੇ ਜਨਰਲ ਮੈਨੇਜਰ ਕਪਿਲ ਭੱਟ ਵੱਲੋਂ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਸ ਸਮਝੌਤੇ ਤਹਿਤ ਆਈ.À.ਸੀ. ਵੱਲੋਂ ਪੀ.ਆਰ.ਟੀ.ਸੀ. ਨੂੰ 8 ਨਵੰਬਰ 2019 ਤੋਂ 30 ਨਵੰਬਰ 2024 ਤੱਕ ਡੀਜ਼ਲ ਦੀ ਖਰੀਦ ‘ਤੇ ਕੁੱਲ 1.98 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਡਿਸਕਾਊਂਟ ਪ੍ਰਾਪਤ ਹੋਵੇਗਾ, ਜਿਸ ਨਾਲ ਪੀ.ਆਰ.ਟੀ.ਸੀ. ਨੂੰ ਪੰਜ ਸਾਲਾਂ ‘ਚ 30 ਕਰੋੜ ਰੁਪਏ ਦਾ ਵਿੱਤੀ ਲਾਭ ਹੋਵੇਗਾ।Diesel
ਇਸ ਮੌਕੇ ਚੇਅਰਮੈਨ ਪੀ.ਆਰ.ਟੀ.ਸੀ. ਕੇ.ਕੇ ਸ਼ਰਮਾ ਨੇ ਆਈ.ਓ.ਸੀ. ਨਾਲ ਹੋਏ ਸਮਝੌਤੇ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਨਾਲ ਪੀ.ਆਰ.ਟੀ.ਸੀ. ਨੂੰ ਆਉਣ ਵਾਲੇ ਪੰਜ ਸਾਲਾਂ ‘ਚ ਕਾਫੀ ਵਿੱਤੀ ਲਾਭ ਹੋਵੇਗਾ, ਜਿਸ ਨਾਲ ਅਦਾਰਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਇਸ ਸਮਝੌਤੇ ਲਈ ਆਈ.ਓ.ਸੀ. ਦਾ ਧੰਨਵਾਦ ਕੀਤਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ (ਪ੍ਰਸ਼ਾਸਨ) ਸੁਰਿੰਦਰ ਸਿੰਘ, ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਪ੍ਰੇਮ ਲਾਲ ਅਤੇ ਆਈ.À.ਸੀ. ਵੱਲੋਂ ਸੰਦੀਪ ਨਾਗਪਾਲ ਅਤੇ ਹਰਵਿੰਦਰ ਕੈਂਥ ਹਾਜ਼ਰ ਸਨ। Diesel
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।