ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਆਈਐਨਐਕਸ ਮੀਡੀਆ...

    ਆਈਐਨਐਕਸ ਮੀਡੀਆ ਮਾਮਲਾ : ਕਾਰਤੀ ਚਿਦੰਬਰਮ ਚੇੱਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ

    INX, Media, Case, Chidambaram, Arrested, Chennai, Airport

    ਨਵੀਂ ਦਿੱਲੀ (ਏਜੰਸੀ)। ਆਈਐਨਐਕਸ ਮੀਡੀਆ ਮਾਮਲੇ ‘ਚ ਆਪਣੀ ਜਾਂਚ ਦੇ ਸਿਲਸਿਲੇ ‘ਚ ਸੀਬੀਆਈ ਨੇ ਅੱਜ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਹਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ ਨੂੰ ਚੇੱਨਈ ਹਵਾਈ ਅੱਡੇ ਤੋਂ ਸਵੇਰੇ ਲਗਭਗ ਅੱਠ ਵਜੇ ਗ੍ਰਿਫ਼ਤਾਰ ਕੀਤਾ ਗਿਆ   ਕਾਰਤੀ ਬ੍ਰਿਟੇਨ ਤੋਂ ਪਰਤੇ ਸਨ ਜ਼ਰੂਰੀ ਰਸਮਾਂ ਪੂਰੀ ਕਰਨ ਤੋਂ ਬਾਅਦ 46 ਸਾਲਾ ਕਾਰਤੀ ਨੂੰ ਘਰੇਲੂ ਏਅਰਲਾਈਨ ਦੇ ਜਹਾਜ਼ ਰਾਹੀਂ ਕੌਮੀ ਰਾਜਧਾਨੀ ਲਿਆਂਦਾ ਗਿਆ।

    ਜਿੱਥੇ ਉਨ੍ਹਾਂ ਨੂੰ ਦੁਪਹਿਰ ਬਾਅਦ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਜਾਂਚ ਏਜੰਸੀ ਨੇ ਇਸ ਤੋਂ ਪਹਿਲਾਂ ਪੁੱਛ-ਗਿੱਛ ਲਈ ਕਾਰਤੀ ਨੂੰ ਸੰਮਨ ਕੀਤਾ ਸੀ ਪਰ ਇਸ ਤੋਂ ਬਚਣ ਲਈ ਉਨ੍ਹਾਂ ਕਈ ਅਦਾਲਤਾਂ ਤੋਂ ਵਿਦੇਸ਼ ਜਾਣ ਦੀ ਆਗਿਆ ਲੈ ਲਈ ਸੀ ਇਸ ਮਾਮਲੇ ‘ਚ ਸੀਬੀਆਈ ਨੇ ਪਿਛਲੇ ਸਾਲ 15 ਮਈ ਨੂੰ ਐਫਆਈਆਰ ਦਰਜ ਕੀਤੀ ਸੀ ਇਸ ‘ਚ ਦੋਸ਼ ਹੈ ਕਿ ਸਾਲ 2007 ‘ਚ ਪੀ. ਚਿਦੰਬਰਮ ਦੇ ਕੇਂਦਰੀ ਵਿੱਤ ਮੰਤਰੀ ਰਹਿੰਦਿਆਂ ਆਈਐਨਐਕਸ ਮੀਡੀਆ ਨੂੰ ਵਿਦੇਸ਼ਾਂ ਤੋਂ ਲਗਭਗ 305 ਕਰੋੜ ਰੁਪਏ ਦੀ ਰਕਮ ਪ੍ਰਾਪਤ ਕਰਨ ਲਈ ਐਫਆਈਪੀਬੀ ਮਨਜ਼ੂਰੀ ਮਿਲਣ ‘ਚ ਕਥਿਤ ਬੇਨੇਮੀਆਂ ਹੋਈਆਂ ਉਨ੍ਹਾਂ ਦੱਸਿਆ ਕਿ ਦੋਸ਼ ਹੈ ਕਿ ਮਾਮਲੇ ‘ਚ ਕਾਰਤੀ ਨੂੰ 10 ਲੱਖ ਰੁਪਏ ਮਿਲੇ ਸਨ।

    LEAVE A REPLY

    Please enter your comment!
    Please enter your name here