7 ਦਿਨਾਂ ‘ਚ ਹੋਵੇ ਜਾਂਚ ਪੂਰੀ, 45 ਦਿਨਾਂ ‘ਚ ਆਵੇ ਫੈਸਲਾ

7 Days, Inquiry Completed, Within 45 Days

ਜੇਕਰ ਪੀੜਤਾ ਨੇ ਕੋਈ ਵੀ ਸ਼ਿਕਾਇਤ ਕਰਨੀ ਹੋਵੇ ਤਾਂ ਉਹ ਸਿੱਧਾ ਸੁਪਰੀਮ ਕੋਰਟ ਕੋਲ ਆਵੇ

  • ਉਨਾਵ ਕਾਂਡ : ਸਾਰੇ ਪੰਜ ਮਾਮਲੇ ਦਿੱਲੀ ਟਰਾਂਸਫਰ, ਸੁਪਰੀਮ ਕੋਰਟ ਸਖ਼ਤ, ਦਿੱਤੇ ਨਿਰਦੇਸ਼

ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਉਨਾਵ ਦੁਰਾਚਾਰ ਤੇ ਸੜਕ ਹਾਦਸੇ ‘ਚ ਮਾਮਲੇ ਨਾਲ ਜੁੜੇ ਸਾਰੇ ਪੰਜ ਮਾਮਲਿਆਂ ਦੀ ਸੁਣਵਾਈ ਦਿੱਲੀ ਟਰਾਂਸਫਰ ਕਰਨ ਦਾ ਅੱਜ ਨਿਰਦੇਸ਼ ਦਿੱਤਾ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਦੁਰਾਚਾਰ ਪੀੜਤਾ ਦੀ ਕਾਰ ਦੀ ਟਰੱਕ ਨਾਲ ਹੋਈ ਟੱਕਰ ਦੀ ਜਾਂਚ ਪੂਰੀ ਕਰਨ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੱਤ ਦਿਨਾਂ ਦਾ ਸਮਾਂ ਦਿੱਤਾ ਸੁਪਰੀਮ ਕੋਰਟ ਨੇ ਹਾਲਾਂਕਿ ਕਿਹਾ ਕਿ ਅਸਾਧਾਰਨ ਹਾਲਾਤਾਂ ‘ਚ ਜਾਂਚ ਏਜੰਸੀ ਹੋਰ ਸਮੇਂ ਦੀ ਮੰਗ ਕਰ ਸਕਦੀ ਹੈ।

ਅਦਾਲਤ ਨੇ ਸਾਰੇ ਮਾਮਲਿਆਂ ਨੂੰ ਦਿੱਲੀ ਦੀ ਅਦਾਲਤ ‘ਚ ਟਰਾਂਸਫਰ ਕਰਨ ਤੇ ਉਨ੍ਹਾਂ ਦੀ ਸੁਣਵਾਈ ਰੋਜ਼ਾਨਾ ਦੇ ਅਧਾਰ ‘ਤੇ 45 ਦਿਨਾਂ ਅੰਦਰ ਪੂਰੀ ਕਰਨ ਦਾ ਵੀ ਆਦੇਸ਼ ਦਿੱਤਾ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਅੰਤਰਿਮ ਮੁਆਵਜ਼ੇ ਵਜੋਂ ਦੇਣ ਦਾ ਨਿਰਦੇਸ਼ ਵੀ ਦਿੱਤਾ ਹੈ ਇਸ ਤੋਂ ਇਲਾਵਾ ਅਦਾਲਤ ਨੇ ਪੀੜਤਾ, ਉਸ ਦੇ ਵਕੀਲ, ਪੀੜਤਾ ਦੀ ਮਾਂ, ਪੀੜਤਾ ਦੇ ਚਾਰ ਭੈਣ-ਭਰਾਵਾਂ, ਉਸਦੇ ਚਾਚਾ ਤੇ ਪਰਿਵਾਰ ਦੇ ਮੈਂਬਰਾਂ ਨੂੰ ਉਨਾਵ ਦੇ ਪਿੰਡ ‘ਚ ਤੁਰੰਤ ਪ੍ਰਭਾਵ ਤੋਂ ਕੇਂਦਰੀ ਰਿਜ਼ਰਵ ਪੁਲਿਸ (ਸੀਆਰਪੀਐਫ) ਦੀ ਸੁਰੱਖਿਆ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ।

ਸੇਂਗਰ ਭਾਜਪਾ ਤੋਂ ਬਰਖਾਸਤ, 3 ਪੁਲਿਸ ਮੁਲਾਜ਼ਮ ਬਰਖਾਸਤ

ਉਨਾਵ ਦੁਰਾਚਾਰ ਮਾਮਲੇ ਦੇ ਮੁੱਖ ਮੁਲਜ਼ਮ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਅੱਜ ਪਾਰਟੀ ‘ਚੋਂ ਬਰਖਾਸਤ ਕਰ ਦਿੱਤਾ ਗਿਆ ਜਦੋਂਕਿ ਦੁਰਾਚਾਰ ਪੀੜਤਾ ਦੀ ਸੁਰੱਖਿਆ ‘ਚ ਲਾਏ ਗਏ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਸੇਂਗਰ ਦੀ ਪਾਰਟੀ ਤੋਂ ਬਰਖਾਸਤਗੀ ਦੀ ਅਧਿਕਾਰਿਕ ਪੁਸ਼ਟੀ ਹਾਲਾਂਕਿ ਸ਼ਾਮ ਤੱਕ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਅੱਜ ਅਯੁੱਧਿਆ ‘ਚ ਵਿਵਾਦਿਤ ਜਨਮ ਭੂਮੀ ‘ਤੇ ਬਿਰਾਜਮਾਨ ਰਾਮਲੱਲ੍ਹਾ ਦੇ ਦਰਸ਼ਨਾਂ ਲਈ ਗਏ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਿੰਘਨੂੰ ਦਿੱਲੀ ਸੱਦਿਆ ਗਿਆ।

ਜਿਸ ਕਾਰਨ ਉਹ ਪ੍ਰੋਗਰਾਮ ਅਧੂਰਾ ਛੱਡ ਕੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਰਵਾਨਾ ਹੋ ਗਏ ਪਾਰਟੀ ਸੂਤਰਾਂ ਅਨੁਸਾਰ ਉਨਾਵ ‘ਚ ਬਾਂਗਰਮਊ ਖੇਤਰ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਪਾਰਟੀ ‘ਚੋਂ ਬਰਖਾਸ਼ਤ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਮਾਮਲੇ ‘ਚ ਪ੍ਰਦੇਸ਼ ਦੇ ਆਗੂ ਖੁੱਲ੍ਹ ਕੇ ਕੁਝ ਵੀ ਬੋਲਣ ਤੋਂ ਕਤਰਾ ਰਹੇ ਹਨ ਉਨ੍ਹਾਂ ਦੱਸਿਆ ਕਿ ਪਾਰਟੀ ਆਲਾਕਮਾਨ ਸ਼ਾਮ ਤੱਕ ਇਸ ਸਬੰਧੀ ਅਧਿਕਾਰਿਕ ਐਲਾਨ ਕਰ ਸਕਦਾ ਹੈ ਇਸ ਤੋਂ ਪਹਿਲਾਂ ਪਿਛਲੇ ਮੰਗਲਵਾਰ ਨੂੰ ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਸੇਂਗਰ ਨੂੰ ਇੱਕ ਸਾਲ ਪਹਿਲਾਂ ਹੀ ਪਾਰਟੀ ਤੋਂ ਬਰਖਾਸ਼ਤ ਕਰ ਦਿੱਤਾ ਗਿਆ ਸੀ

LEAVE A REPLY

Please enter your comment!
Please enter your name here