ਲੁੱਟਾਂ-ਖੋਹਾਂ ਕਰਨ ਵਾਲਾ ਅੰਤਰਰਾਜੀ ਔੌਰਤ ਗਿਰੋਹ ਕਾਬੂ

women gang

ਪੁਲਿਸ ਨੇ 1 ਘੰਟੇ ਵਿੱਚ ਖੋੋਹ ਦੀ ਵਾਰਦਾਤ ਟਰੇਸ ਕਰਕੇ ਖੋਹੀ ਸੋਨੇ ਦੀ ਵਾਲੀ ਕੀਤੀ ਬਰਾਮਦ (women gang)

(ਸੁਖਜੀਤ ਮਾਨ) ਮਾਨਸਾ। ਭਾਵੇਂ ਹੀ ਜਿਲ੍ਹਾ ਪੁਲਿਸ ਨੇ ਅੰਤਰਰਾਜੀ ਲੁਟੇਰਾ ਗਿਰੋਹ (women gang) ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ ਪਰ ਜਿਲ੍ਹੇ ਵਿੱਚ ਕਰੀਬ ਰੋਜ਼ਾਨਾ ਹੀ ਹੁੰਦੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਹਾਲੇ ਵੀ ਕਾਫੀ ਮੁਸਤੈਦੀ ਵਰਤਣ ਦੀ ਲੋੜ ਹੈ। ਕਾਬੂ ਕੀਤੇ ਇਸ ਗਿਰੋਹ ਤੋਂ ਪੁਲਿਸ ਨੇ ਖੋਹੀ ਹੋਈ ਇੱਕ ਸੋਨੇ ਦੀ ਵਾਲੀ ਵੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਇਸ ਗੱਲ ਲਈ ਵਧਾਈ ਦੀ ਪਾਤਰ ਹੈ ਕਿ ਘਟਨਾ ਤੋਂ ਇੱਕ ਘੰਟੇ ਬਾਅਦ ਹੀ ਗਿਰੋਹ ਨੂੰ ਕਾਬੂ ਕਰ ਲਿਆ।

ਗਿਰੋਹ ਵੱਲੋਂ ਵਰਤੀ ਸਵਿੱਫਟ ਕਾਰ ਵੀ ਬਰਾਮਦ

ਐਸ ਐਸ ਪੀ ਜਿਲ੍ਹਾ ਮਾਨਸਾ ਪੁਲਿਸ ਦੀਪਕ ਪਾਰੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਜਨਵਰੀ ਨੂੰ ਥਾਣਾ ਸਿਟੀ ਬੁਢਲਾਡਾ ਵਿਖੇ ਦਰਜ ਹੋੋਏ ਖੋੋਹ ਦੇ ਅਣਟਰੇਸ ਮੁਕੱਦਮੇ ਨੂੰ 1 ਘੰਟੇ ਅੰਦਰ ਟਰੇਸ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋ ਖੋਹੀ ਸੋਨੇ ਦੀ ਵਾਲੀ ਵੀ ਬਰਾਮਦ ਕੀਤੀ ਹੈ। ਇਸ ਵਾਰਦਾਤ ਦੌਰਾਨ ਉਕਤ ਗਿਰੋਹ ਵੱਲੋਂ ਵਰਤੀ ਸਵਿੱਫਟ ਕਾਰ ਜਿਸ ’ਤੇ ਜਾਅਲੀ ਨੰਬਰ ਪਲੇਟ (ਪੀਬੀ.07ਏਐਲ-4265) ਲਗਾਈ ਸੀ, ਉਹ ਵੀ ਬਰਾਮਦ ਕਰ ਲਈ।

ਐਸ ਐਸ ਪੀ ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਕੋਲ ਅੰਗਰੇਜ ਕੌਰ ਵਿਧਵਾ ਭਗਤ ਸਿੰਘ ਵਾਸੀ ਨੇੜੇ ਆਈ.ਟੀ.ਆਈ. ਚੌੌਕ ਬੁਢਲਾਡਾ ਨੇ ਬਿਆਨ ਦਰਜ ਕਰਵਾਇਆ ਸੀ ਕਿ 29 ਜਨਵਰੀ ਨੂੰ ਸਵੇਰ ਸਮੇਂ ਜਦੋਂ ਉਹ ਆਈ.ਟੀ.ਆਈ. ਚੌਕ ਦੇ ਨੇੜੇ ਇਲਾਹਾਬਾਦ ਬੈਂਕ ਬ੍ਰਾਂਚ ਬੁਢਲਾਡਾ ਪਾਸ ਲੱਗੇ ਆਰ.ਓ. ਪਲਾਟ ਤੋੋਂ ਪਾਣੀ ਲੈਣ ਗਈ ਸੀ ਤਾਂ ਭੀਖੀ ਸਾਈਡ ਤੋੋਂ ਇੱਕ ਚਿੱਟੇ ਰੰਗ ਦੀ ਕਾਰ ਆ ਕੇ ਉਸ ਪਾਸ ਰੁਕ ਗਈ। ਕਾਰ ਨੂੰ ਇੱਕ ਲੜਕਾ ਚਲਾ ਰਿਹਾ ਸੀ ਅਤੇ ਕਾਰ ਦੀ ਪਿਛਲੀ ਸੀਟ ’ਤੇ ਬੈਠੀਆ ਦੋੋ ਔੌਰਤਾਂ ਨੇ ਅਗਵਾ ਕਰਨ ਦੀ ਨੀਯਤ ਨਾਲ ਉਸਨੂੰ ਧੱਕੇ ਨਾਲ ਕਾਰ ਵਿੱਚ ਸੁੱਟ ਲਿਆ ਅਤੇ ਬੋਹਾ ਸਾਈਡ ਵੱਲ ਕਾਰ ਭਜਾ ਕੇ ਲੈ ਗਏ। ਇਸ ਦੌਰਾਨ ਉਹਨਾਂ ਨੇ ਝਪਟ ਮਾਰ ਕੇ ਉਸਦੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਪੁਟ ਲਈ ਅਤੇ ਓਵਰ ਬਰਿੱਜ ਤੇ ਲਿਜਾ ਕੇ ਧੱਕਾ ਮਾਰ ਕੇ ਉਸਨੂੰ ਕਾਰ ਤੋਂ ਹੇਠਾਂ ਸੁੱਟ ਕੇ ਫਰਾਰ ਹੋ ਗਏ।

ਲੁੱਟਾਂ-ਖੋਹਾਂ ਕਰਨ ਵਾਲਾ ਅੰਤਰਰਾਜੀ ਔੌਰਤ ਗਿਰੋਹ ਕਾਬੂ (women gang)

ਇਸ ਸ਼ਿਕਾਇਤ ਦੇ ਅਧਾਰ ’ਤੇ ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 30, ਅਧੀਨ ਧਾਰਾ 363,379-ਬੀ,420,473 ਤਹਿਤ ਥਾਣਾ ਸਿਟੀ ਬੁਢਲਾਡਾ ਵਿਖੇ ਦਰਜ਼ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦੇ ਹੋੋਏ ਮੁਕੱਦਮਾ ਨੂੰ ਟਰੇਸ ਕਰਕੇ ਮੁਲਜਿਮਾਂ ਨੂੰ ਤੁਰੰਤ ਗਿ੍ਰਫਤਾਰ ਕਰਨ ਲਈ ਜਰੂਰੀ ਸੇਧਾਂ ਦਿੱਤੀਆ ਗਈਆ। ਸੁਖਅੰਮਿ੍ਰਤ ਸਿੰਘ ਡੀ ਐਸ ਪੀ ਬੁਢਲਾਡਾ ਦੀ ਨਿਗਰਾਨੀ ਹੇਠ ਇੰਸਪੈਕਟਰ ਪਿ੍ਰਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋੋਂ ਵੱਖ ਵੱਖ ਪੁਲਿਸ ਟੀਮਾਂ ਬਣਾ ਕੇ ਮੁਲਜਿਮਾਂ ਨੂੰ ਕਾਬੂ ਕਰਨ ਲਈ ਰਾਵਾਨਾ ਕੀਤੀਆ ਗਈਆ ਅਤੇ ਜਿਲਾ ਦੇ ਸਾਰੇ ਨਾਕਿਆ ਨੂੰ ਵਾਇਰਲੈਸ ਸੰਦੇਸ਼ ਰਾਹੀ ਅਸਰਦਾਰ ਢੰਗ ਨਾਲ ਚੈਕਿੰਗ ਕਰਨ ਲਈ ਅਲਰਟ ਕੀਤਾ ਗਿਆ।

ਪੰਜਾਬ ਪੁਲਿਸ ਅਤੇ ਪੈਰਾ ਮਿਲਟਰੀ ਫੋੋਰਸ (ਬੀ.ਐਸ.ਐਫ.) ਵੱਲੋੋਂ ਸਾਂਝੇ ਤੌਰ ਤੇ ਪਿੰਡ ਮੂਸਾ ਵਿਖੇ ਲਗਾਏ ਨਾਕੇ ‘ਤੇ ਕਰਮਚਾਰੀਆਂ ਵੱਲੋੋ ਬੜੀ ਮਸਤੈਦੀ ਨਾਲ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰਦਿਆਂ ਉਕਤ ਮੁਲਜਿਮਾਂ ਨੂੰ ਕਾਰ ਸਮੇਤ ਕਾਬੂ ਕਰਕੇ ਪਿਛਾ ਕਰ ਰਹੀ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਦੇ ਹਵਾਲੇ ਕੀਤਾ ਗਿਆ। ਗ੍ਰਿਫਤਾਰ ਮੁਲਜਿਮਾਂ ਦੀ ਪਹਿਚਾਣ ਸੋੋਨੀ ਉਰਫ ਸੋਨੂੰ ਪੁੱਤਰ ਵਿਜੇ ਸਿੰਘ ਵਾਸੀ ਖੇੜੀਗੋੋਡੀਆ (ਜਿਲਾ ਪਟਿਆਲਾ), ਕੇਹਰੋੋ ਉਰਫ ਪ੍ਰਮੇਸ਼ਵਰੀ ਵਿਧਵਾ ਸਿੰਗਾਰਾ ਸਿੰਘ ਅਤੇ ਮਨਜੀਤ ਕੌੌਰ ਉਰਫ ਕਾਲੀ ਵਿਧਵਾ ਗੋਧੀ ਸਿੰਘ ਵਾਸੀਅਨ ਛੀਟਾਂਵਾਲੀ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ।

ਐਸ ਐਸ ਪੀ ਨੇ ਦੱਸਿਆ ਕਿ ਗਿ੍ਰਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਧੰਦਾ ਕਦੋੋ ਤੋਂ ਚਲਾਇਆ ਹੋੋਇਆ ਸੀ, ਇਹਨਾਂ ਵਿਰੁੱਧ ਕਿੱਥੇ ਕਿੱਥੇ ਕਿੰਨੇ ਮੁਕੱਦਮੇ ਦਰਜ਼ ਰਜਿਸਟਰ ਹਨ ਅਤੇ ਕਿੱਥੇ ਕਿੱਥੇ ਵਾਰਦਾਤਾਂ ਕੀਤੀਆ ਹਨ।

ਜਾਅਲੀ ਨੰਬਰ ਪਲੇਟਾਂ ਲਗਾ ਕੇ ਦਿੰਦੇ ਸੀ ਵਾਰਦਾਤ ਨੂੰ ਅੰਜਾਮ

ਐਸ ਐਸ ਪੀ ਮਾਨਸਾ ਨੇ ਦੱਸਿਆ ਕਿ ਮੁਲਜਮਾਂ ਵੱਲੋੋ ਜਾਅਲੀ ਨੰਬਰ ਪਲੇਟ ਲਗਾ ਕੇ ਵਾਰਦਾਤਾਂ ਨੂੰ ਅੰਜਾਂਮ ਦਿੱਤਾ ਜਾਂਦਾ ਸੀ ਅਤੇ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਦਾ ਅਸਲੀ ਰਜਿਸਟਰੇਸ਼ਨ ਨੰਬਰ ਪੀਬੀ.11ਸੀ.ਐਚ-0103 ਹੋਣਾ ਪਾਇਆ ਗਿਆ ਹੈ। ਮੁਲਜਿਮਾਂ ਵੱਲੋੋਂ ਵਾਰਦਾਤ ਸਮੇਂ ਜਾਅਲੀ ਨੰਬਰ ਪੀਬੀ.07ਏਐਲ-4265 ਦੀਆ ਪਲੇਟਾ ਲਗਾ ਕੇ ਵਾਰਦਾਤ ਕੀਤੀ ਗਈ ਹੈ, ਜੋੋ ਆਨਲਾਈਨ ਐਪਸ ਰਾਹੀ ਚੈਕ ਕਰਨ ਤੇ ਇਹ ਜਾਅਲੀ ਨੰਬਰ ਡੀ.ਟੀ.ਓ. ਦਫਤਰ ਜਿਲਾ ਹੁਸ਼ਿਆਰਪੁਰ ਵੱਲੋੋ ਟਾਟਾ ਸੂਮੋੋ ਗੱਡੀ ਮਾਡਲ-2013 ਨੂੰ ਅਲਾਟ ਕੀਤਾ ਹੋਣਾ ਪਾਇਆ ਗਿਆ ਹੈ।

ਮੁਲਜ਼ਮ ਔਰਤਾਂ ਖਿਲਾਫ ਦਰਜ਼ ਨੇ ਕਈ ਮੁਕੱਦਮੇ

ਗ੍ਰਿਫਤਾਰ ਦੋੋਵਾਂ ਔੌਰਤ ਮੁਲਜਮਾਂ ਮਨਜੀਤ ਕੌੌਰ ਉਰਫ ਕਾਲੀ ਅਤੇ ਕੇਹਰੋੋ ਉਰਫ ਪ੍ਰਮੇਸ਼ਵਰੀ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਜਿਲਿਆਂ ਦੇ ਥਾਣਿਆਂ ਅੰਦਰ ਪਹਿਲਾਂ ਵੀ ਲੁੱਟਾ-ਖੋੋਹਾਂ ਦੇ ਕਰੀਬ 18/20 ਮੁਕੱਦਮੇ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ । ਮੁਲਜ਼ਮ ਸੋੋਨੀ ਉਰਫ ਸੋਨੂੰ ਦੇ ਸਾਬਕਾ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ