ਸਾਡੇ ਨਾਲ ਸ਼ਾਮਲ

Follow us

24.5 C
Chandigarh
Sunday, February 15, 2026
More
    Home Breaking News ਇੱਕ ਰੋਜ਼ਾ ‘ਯੋਗ...

    ਇੱਕ ਰੋਜ਼ਾ ‘ਯੋਗਾ ਕੈਂਪ’ ਲਾ ਕੇ ਮਨਾਇਆ ਜਾਵੇਗਾ ‘ਅੰਤਰਰਾਸ਼ਟਰੀ ਯੋਗ ਦਿਵਸ’

    ਇੱਕ ਰੋਜ਼ਾ ‘ਯੋਗਾ ਕੈਂਪ’ ਲਾ ਕੇ ਮਨਾਇਆ ਜਾਵੇਗਾ ‘ਅੰਤਰਰਾਸ਼ਟਰੀ ਯੋਗ ਦਿਵਸ’

    ਮਲੋਟ (ਮਨੋਜ)। ‘ਅੰਤਰਰਾਸ਼ਟਰੀ ਯੋਗਾ ਦਿਵਸ’ ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਇੱਕ ਰੋਜ਼ਾ ‘ਯੋਗਾ ਕੈਂਪ’ 21 ਜੂਨ ਦਿਨ ਮੰਗਲਵਾਰ ਨੂੰ ਸਵੇਰੇ 5:30 ਵਜੇ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ ਅਤੇ ਸੱਤਪਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿੱਥੇ ਸਾਨੂੰ ਮਾਨਵਤਾ ਭਲਾਈ ਦੇ ਰਸਤੇ ਤੋਰਿਆ ਉਥੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਮੇਸ਼ਾਂ ਯੋਗਾ ਦੇ ਟਿਪਸ ਵੀ ਦੱਸੇ ਅਤੇ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਨਾਲ ‘ਅੰਤਰਰਾਸ਼ਟਰੀ ਯੋਗਾ ਦਿਵਸ’ ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ 21 ਜੂਨ ਦਿਨ ਮੰਗਲਵਾਰ ਨੂੰ ‘ਇੱਕ ਰੋਜ਼ਾ ਯੋਗਾ ਕੈਂਪ’ ਸਵੇਰੇ 5:30 ਵਜੇ ਤੋਂ 7 ਵਜੇ ਤੱਕ ਲਗਾਇਆ ਜਾ ਰਿਹਾ ਹੈ

    ਜਿਸ ਵਿੱਚ ਯੋਗਾ ਮਾਹਿਰ ਨਰਿੰਦਰ ਬਠਲਾ ਅਤੇ ਡਾ. ਰਮੇਸ਼ ਕੁਮਾਰ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗਾ ਦੇ ਟਿਪਸ ਦੱਸਣਗੇ। ਜ਼ਿੰਮੇਵਾਰਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਯੋਗਾ ਕੈਂਪ ਵਿੱਚ ਸਮੇਂ ਸਿਰ ਪਹੁੰਚ ਕੇ ਲਾਭ ਉਠਾਉ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here