ਕੌਮਾਂਤਰੀ ਮਹਿਲਾ ਦਿਵਸ ’ਤੇ ਵਿਸ਼ੇਸ਼ | International Women’s Day
8 ਮਾਰਚ ਦਾ ਦਿਨ ਔਰਤਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਰੱਕੀ ਦੇ ਤੌਰ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮਕਸਦ ਔਰਤਾਂ ਪ੍ਰਤੀ ਸਮਾਜ ਵਿੱਚ ਸਨਮਾਨ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਹੈ। ਜੇਕਰ ਇਸ ਦੇ ਪਿਛੋਕੜ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਇਹ 8 ਮਾਰਚ 1857 ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਕਥਿਤ ‘ਖਾਲੀ ਪਤੀਲਾ’ ਜਲੂਸ ਕੱਢਿਆ ਸੀ ਅਤੇ ਕੱਪੜਾ ਮਿੱਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ, ਉਸ ਸਮੇਂ ਇਸ ਨੂੰ ‘ਕੌਮਾਂਤਰੀ ਕੰਮਕਾਜੀ ਔਰਤ ਦਿਵਸ’ ਵਜੋਂ ਹੀ ਜਾਣਿਆ ਜਾਂਦਾ ਸੀ। (International Women’s Day)
ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਔਰਤ ਦਿਵਸ 1911 ’ਚ 18 ਮਾਰਚ ਨੂੰ ਮਨਾਇਆ ਗਿਆ, ਇਸ ਦਿਨ ਯੂਰਪ ਭਰ ’ਚ ਇੱਕ ਲੱਖ ਔਰਤਾਂ ਨੇ ਅਨੇਕਾਂ ਮੁਜ਼ਾਹਰੇ ਕੀਤੇ 25 ਮਾਰਚ ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ’ਚ ਅੱਗ ਲੱਗ ਗਈ ਤੇ ਫੈਕਟਰੀ ’ਚ ਸੁਰੱਖਿਆ ਉਪਰਾਲਿਆਂ ਦੀ ਕਮੀ ਕਾਰਨ 140 ਤੋਂ ਜ਼ਿਆਦਾ ਮਜ਼ਦੂਰ ਔਰਤਾਂ ਦੀ ਸੜ ਕੇ ਮੌਤ ਹੋ ਗਈ। ਰੂਸ ’ਚ 1913 ’ਚ ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ 8 ਮਾਰਚ 1915 ਤੋਂ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ’ਚ ਕੌਮਾਂਤਰੀ ਔਰਤ ਦਿਹਾੜਾ ਮਨਾਉਣ ਦੀ ਸ਼ੁਰੂਆਤ ਹੋਈ। (International Women’s Day)
ਔਰਤ ਦਿਵਸ ’ਤੇ ਕੀ ਕਹਿਣਾ ਹੈ ਵੱਖ-ਵੱਖ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਦਾ :-
ਸਾਬਕਾ ਕੌਂਸਲਰ ਨਾਜੀਆ ਪ੍ਰਵੀਨ ਨੇ ਕਿਹਾ ਕਿ ਭਾਵੇਂ ਅੱਜ ਦੇ ਸਮੇਂ ਦੀ ਨਾਰੀ ਘੁੰਡ ’ਚੋਂ ਬਾਹਰ ਆ ਚੁੱਕੀ ਹੈ, ਆਪਣੇ ਸਵੈਮਾਣ ਨਾਲ ਜੀ ਰਹੀ ਹੈ, ਕਿਸੇ ਵੀ ਪੱਖੋਂ ਪਿੱਛੇ ਨਹੀਂ ਰਹੀ, ਪਰਿਵਾਰ ਦੇ ਪਾਲਣ-ਪੋਸ਼ਣ ਵਿੱਚ ਪਤੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ। ਅੱਜ ਦੀ ਔਰਤ ਮਰਦਾਂ ਮੁਕਾਬਲੇ ਕਿਸੇ ਗੱਲੋਂ ਵੀ ਘੱਟ ਨਹੀਂ ਹੈ, ਅੱਜ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਹਰ ਖੇਤਰ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਵੇਂ ਕਿ ਪੁਲਿਸ, ਫੌਜ, ਪਾਇਲਟ, ਸਰਪੰਚੀ ਤੋਂ ਲੈ ਕੇ ਵਿਧਾਇਕਾ-ਮੰਤਰੀ ਬਣ ਕੇ ਸਮਾਜ ਦੀ ਸੇਵਾ ਕਰ ਰਹੀਆਂ ਹਨ। ਔਰਤ ਚਾਹੇ ਨੌਕਰੀ ਕਰਦੀ ਹੋਵੇ ਜਾਂ ਘਰੇਲੂ ਪਰ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਘੜਨ-ਸੰਵਾਰਨ ਦੀ ਸਮਰੱਥਾ ਰੱਖਦੀ ਹੈ। ਇਸ ਲਈ ਸਾਰਿਆਂ ਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। (International Women’s Day)
ਸਕਿੱਲ ਸੈਂਟਰ ਭੁੰਨਰਹੇੜੀ ਵਿੱਚ ਸੈਂਟਰ ਦੀ ਡਾਇਰੈਕਟਰ ਨਵਪ੍ਰੀਤ ਕੌਰ ਢਿੱਲੋਂ ਨੇ ਅੰਤਰਰਾਸ਼ਟਰੀ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਔਰਤ ਸੰਸਾਰ ਰੂਪੀ ਬਾਗ ਦਾ ਸਭ ਤੋਂ ਉੱਤਮ ਫਲ ਹੈ, ਅਸਲ ਵਿੱਚ ਔਰਤਾਂ ਹੀ ਸੱਭਿਅਕ ਸਮਾਜ ਦੀਆਂ ਰਚਣਹਾਰ ਹਨ। ਇੱਕ ਔਰਤ ਹੀ ਹੈ, ਜੋ ਇਨਸਾਨ ਨੂੰ ਮਨੁੱਖੀ ਰੂਪ ਬਖ਼ਸ਼ਦੀ ਹੈ। ਇੱਕ ਮਜ਼ਬੂਤ ਔਰਤ ਚੁਣੌਤੀ ਤੋਂ ਨਹੀਂ ਭੱਜਦੀ, ਜੋ ਉਹ ਠਾਣ ਲੈਂਦੀ ਹੈ, ਉਸਨੂੰ ਕਰਕੇ ਵਿਖਾਉਂਦੀ ਹੈ। ਔਰਤ ਆਪਣਾ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਂਦੀ ਹੋਈ, ਘਰ ਨੂੰ ਸਵਰਗ ਬਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਦੀ ਘਾਟ ਹੈ, ਜਿਸ ਲਈ ਸਰਕਾਰਾਂ ਨੂੰ ਠੋਸ ਕਦਮ ਉਠਾਉਣਾ ਚਾਹੀਦਾ ਹੈ। ਜਸਪਿੰਦਰ ਕੌਰ ਥਿੰਦ ਅਸਟਰੇਲੀਆ ਨੇ ਕਿਹਾ ਕਿ ਔਰਤ ਜੱਗ ਜਨਣੀ ਹੈ। (International Women’s Day)
ਨੀਟ ’ਚ ਸਮਾਨਤਾ ਸਹੀ
ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਨਾਲੋਂ ਅੱਗੇ ਹੈ, ਔਰਤ ਪਰਮਾਤਮਾ ਵੱਲੋਂ ਦਿੱਤਾ ਇੱਕ ਅਨਮੋਲ ਤੋਹਫਾ ਹੈ, ਔਰਤ ਬਿਨਾ ਹਰ ਰਿਸ਼ਤਾ ਅਧੂਰਾ ਹੈ, ਇਸ ਲਈ ਹਰ ਇੱਕ ਇਨਸਾਨ ਨੂੰ ਔਰਤ ਦਾ ਦਿਲ ਤੋਂ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਬੱਚੀ ਦਾ ਜਨਮ ਹੋਣ ’ਤੇ ਬਹੁਤੇ ਘਰਾਂ ਵਿੱਚ ਮਾਤਮ ਛਾ ਜਾਂਦਾ ਹੈ, ਭਾਵੇਂ ਕੁੱਝ ਲੋਕ ਕੁੜੀਆਂ ਦੀਆਂ ਲੋਹੜੀਆਂ ਮਨਾਉਂਦੇ ਹਨ, ਪਰ ਉਹ ਜ਼ਿਆਦਾਤਰ ਇੱਕ ਵਿਖਾਵੇ ਤੱਕ ਹੀ ਸੀਮਿਤ ਹੈ। ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਨੂੰ ਆਪਣਾ ਬਣਦਾ ਹੱਕ ਲੈਣ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਅਧਿਆਪਕਾ ਕੰਵਲਜੀਤ ਕੌਰ ਨੇ ਕਿਹਾ ਕਿ ਅੱਜ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਨਾਲੋਂ ਘੱਟ ਨਹੀਂ ਹਨ। (International Women’s Day)
ਸਿਰਫ ਉਨ੍ਹਾਂ ਨੂੰ ਆਪਣੀ ਸ਼ਕਤੀ ਪਛਾਣਨ ਦੀ ਲੋੜ ਹੈ। ਰਸੋਈ ਤੋਂ ਲੈ ਕੇ ਜਹਾਜ਼ ਤੱਕ ਔਰਤਾਂ ਨੇ ਹਰ ਖੇਤਰ ’ਚ ਆਪਣੇ ਜੌਹਰ ਦਿਖਾਏ ਹਨ ਤੇ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤ ਦਿਵਸ ਮਨਾਉਣ ਦਾ ਉਦੋਂ ਤੱਕ ਕੋਈ ਲਾਭ ਨਹੀਂ, ਜਦੋਂ ਤੱਕ ਔਰਤਾਂ ਦੀ ਦਸ਼ਾ ਨਹੀਂ ਸੁਧਰਦੀ। ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਕੀ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਾਪਤ ਹੋ ਰਹੇ ਹਨ? ਇੱਕ ਪੜ੍ਹੀ-ਲਿਖੀ ਔਰਤ ਇੱਕ ਪਰਿਵਾਰ ’ਚ ਪੈਦਾ ਹੋ ਕੇ ਦੋ ਪਰਿਵਾਰਾਂ ਨੂੰ ਸਿੱਖਿਅਤ ਕਰਦੀ ਹੈ। ਔਰਤ ਨੂੰ ਕਾਮਯਾਬ ਹੋਣ ਲਈ ਸਿਰਫ ਆਪਣੇ ਅੰਦਰ ਆਤਮ-ਵਿਸ਼ਵਾਸ ਨੂੰ ਜਗਾਉਣ ਦੀ ਲੋੜ ਹੁੰਦੀ ਹੈ। (International Women’s Day)
ਪਰਮਜੀਤ ਕੌਰ ਕੈਨੇਡਾ ਨੇ ਕੌਮਾਂਤਰੀ ਔਰਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਪੂਰੀ ਦੁਨੀਆਂ ਵਿੱਚ ਰਾਜਨੀਤਿਕ, ਸਮਾਜਿਕ ਤੇ ਪ੍ਰਸ਼ਾਸਨਿਕ ਖੇਤਰ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਰਹੀਆਂ ਹਨ ਤੇ ਜਿਨ੍ਹਾਂ ’ਤੇ ਸਾਨੂੰ ਮਾਣ ਕਰਨ ਦੀ ਲੋੜ ਹੈ। ਪਰਮਜੀਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਜਿੰਮੇਵਾਰੀ ਵਾਲੇ ਅਹੁਦਿਆਂ ’ਤੇ ਬੈਠ ਕੇ ਔਰਤਾਂ ਮੱਲਾਂ ਮਾਰ ਰਹੀਆਂ ਹਨ, ਉਨ੍ਹਾਂ ਵਾਂਗ ਹਰ ਔਰਤ ਨੂੰ ਆਪਣੇ ਹੱਕ ਪਛਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਔਰਤਾਂ ਨੂੰ ਆਪਣੇ ਹੱਕਾਂ ਲਈ ਇੱਕ ਹੋਣਾ ਜ਼ਰੂਰੀ ਹੈ, ਉੱਥੇ ਸਮਾਜ ਨੂੰ ਅੱਗੇ ਲਿਜਾਣ ਲਈ ਵੀ ਕਦਮ ਪੁੱਟਣ ਦੀ ਲੋੜ ਹੈ। (International Women’s Day)