ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਰੂਹਾਨੀ ਸਥਾਪਨਾ ਦਿਵਸ, ਤਿਆਰੀਆਂ ਜ਼ੋਰਾਂ ‘ਤੇ (Bhandara)
ਸਰਸਾ (ਸੱਚ ਕਹੂੰ ਨਿਊਜ਼). ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਸਥਾਪਨਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਲਈ ਤਿਆਰੀਆਂ ਦਾ ਸਿਲਸਿਲਾ ਜ਼ੋਰਾਂ ‘ਤੇ ਹੈ 29 ਤੇ 30 ਅਪਰੈਲ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਮਨਾਏ ਜਾ ਰਹੇ ਇਸ ਦੋ ਰੋਜ਼ਾ ਸਰਵ ਧਰਮ ਸੰਗਮ ਰੂਹਾਨੀ ਮਹਾਂ ਉਤਸਵ ‘ਚ ਇਸ ਵਾਰ ਵਿਸ਼ਵ ਪੱਧਰੀ ਹੈਰਾਨੀਜਨਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਜਿਸ ‘ਚ ਦੇਸ਼ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਆ ਕੇ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ‘ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਵੱਖ-ਵੱਖ ਸੂਬਿਆਂ ਤੋਂ ਸੇਵਾਦਾਰਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ ਤੇ ਉਹ ਆਪਣੀਆਂ ਡਿਊਟੀਆਂ ਸੰਭਾਲ ਰਹੇ ਹਨ
ਦੇਸ਼ ਤੇ ਦੁਨੀਆ ਦੇ ਕਲਾਕਾਰ ਕਰਨਗੇ ਆਪਣੀ ਕਲਾ ਦਾ ਪ੍ਰਦਰਸ਼ਨ
ਆਸ਼ਰਮ ਵੱਲੋਂ ਆਉਣ ਵਾਲੇ ਰਸਤਿਆਂ ਕੋਲ ਸਾਧ-ਸੰਗਤ ਦੇ ਵਾਹਨਾਂ ਦੀ ਪਾਰਕਿੰਗ ਦੇ ਲਈ ਪੰਡਾਲ ਬਣਾਏ ਜਾ ਰਹੇ ਹਨ, ਸੇਵਾਦਾਰ ਟਰੈਫਿਕ ਪ੍ਰਬੰਧਾਂ ‘ਚ ਵੀ ਜੁਟੇ ਹਨ ਸੜਕਾਂ ‘ਤੇ ਰੰਗੀਨ ਝੰਡੇ ਆਦਿ ਲਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਬਿਜਲੀ ਸੰਮਤੀ, ਸਾਊਂਡ ਸਪੀਕਰ, ਫਸਟਏਡ ਦੇ ਨਾਲ ਹੀ ਪਾਣੀ ਤੇ ਲੰਗਰ ਸੰਮਤੀ ਦੇ ਸੇਵਾਦਾਰ ਵੀ ਵਿਵਸਥਾ ਬਣਾਉਣ ‘ਚ ਜੁਟੇ ਹਨ ਪਵਿੱਤਰ ਭੰਡਾਰੇ ਦਾ ਸਮਾਂ ਸ਼ਾਮ 7:00 ਵਜੇ ਦਾ ਰਹੇਗਾ
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ ਤੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ ਜ਼ਿਕਰਯੋਗ ਹੈ ਕਿ 69 ਸਾਲਾਂ ਪਹਿਲਾਂ 29 ਅਪਰੈਲ 1948 ਨੂੰ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਹਰ ਸਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਵਸ ਨੂੰ ਬੜੇ ਹੀ ਧੂਮ-ਧਾਮ ਤੇ ਪੂਰੇ ਉਤਸ਼ਾਹ ਨਾਲ ਮਨਾਉਂਦੀ ਹੈ
ਖੂਨਦਾਨ ਸਮੇਤ 6 ਕੈਂਪ 29 ਨੂੰ
ਸਰਸਾ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪਵਿੱਤਰ ਸਥਾਪਨਾ ਦਿਵਸ ਮੌਕੇ 29 ਅਪਰੈਲ, ਸ਼ਨਿੱਚਰਵਾਰ ਸਵੇਰੇ ਸ਼ਾਹ ਸਤਿਨਾਮ ਜੀ ਧਾਮ ਵਿਖੇ 6 ਕੈਂਪ ਲਾਏ ਜਾਣਗੇ ਇਸ ਮੌਕੇ ਖੂਨਦਾਨ ਕੈਂਪ, ਜਨ ਕਲਿਆਣ ਪਰਮਾਰਥੀ ਕੈਂਪ, ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, ਸਾਈਬਰ ਲਾਅ ਤੇ ਇੰਟਰਨੈੱਟ ਜਾਗਰੂਕਤਾ ਕੈਂਪ, ਅੰਨਦਾਤਾ ਬਚਾਓ ਕੈਂਪ ਤੇ ਕੈਰੀਅਰ ਕੌਂਸਲਿੰਗ ਕੈਂਪ ਲਾਇਆ ਜਾਵੇਗਾ ਇਨ੍ਹਾਂ ਸਾਰੇ ਕੈਂਪਾਂ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਸ਼ੁੱਭ ਆਰੰਭ ਕਰਨਗੇ ਖੂਨਦਾਨ ਕੈਂਪ ਨੂੰ ਲੈ ਕੇ ਖੂਨਦਾਨੀਆਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ
ਜਨ ਕਲਿਆਣ ਪਰਮਾਰਥੀ ਕੈਂਪ ‘ਚ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਰੋਗਾਂ ਦੇ ਪ੍ਰਸਿੱਧ ਮਹਿਰ ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦੇਣਗੇ ਸਾਈਬਰ ਲਾਅ ਤੇ ਇੰਟਰਨੈੱਟ ਜਾਗਰੂਕਤਾ ਕੈਂਪ ‘ਚ ਇੰਟਰਨੈੱਟ ਬਾਰੇ ਜਾਗਰੂਕ ਕੀਤਾ ਜਾਵੇਗਾ ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ ‘ਚ ਵੀ ਪ੍ਰਸਿੱਧ ਵਕੀਲ ਮੁਫ਼ਤ ਕਾਨੂੰਨੀ ਸਲਾਹ ਦੇਣਗੇ ਕਾਨੂੰਨੀ ਸਲਾਹ ਲੈਣ ਦੇ ਚਾਹਵਾਨ ਆਪਣੇ ਕੇਸ ਨਾਲ ਸਬੰਧਿਤ ਪੂਰੀ ਫਾਈਲ ਨਾਲ ਲੈ ਕੇ ਆਉਣ ਅੰਨਦਾਤਾ ਬਚਾਓ ਕੈਂਪ ‘ਚ ਕਿਸਾਨਾਂ ਨੂੰ ਖੇਤੀ ਸਬੰਧੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਕੈਰੀਅਰ ਕੌਂਸਲਿੰਗ ਕੈਂਪ ‘ਚ ਸਿੱਖਿਆ ਤੇ ਰੁਜ਼ਗਾਰ ਸਬੰਧੀ ਸਲਾਹ ਦਿੱਤੀ ਜਾਵੇਗੀ