ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਦਿਲਚਸਪ ਮੁਕਾਬਲੇ ਜਾਰੀ
ਅਮਲੋਹ, (ਅਨਿਲ ਲੁਟਾਵਾ)। ਐਨ.ਆਰ.ਆਈ ਸਪੋਰਟਸ ਕਲੱਬ ਰਜਿ. ਅਮਲੋਹ ਵੱਲੋਂ ਕਰਵਾਏ ਜਾ ਰਹੇ 9ਵੇਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਅੱਜ ਦੂਜੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਮੈਦਾਨ ਵਿਚ ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਐਨ.ਆਰ.ਆਈ ਕਲੱਬ ਅਮਲੋਹ ਨੂੰ 1 ਦੇ ਮੁਕਾਬਲੇ 2 ਗੋਲਾ ਨਾਲ ਹਰਾਇਆ, ਸੰਗਰੂਰ ਨੇ ਚੰਡੀਗੜ੍ਹ ਇਲੈਵਨ ਨੂੰ 0 ਦੇ ਮੁਕਾਬਲੇ 1 ਗੋਲ ਨਾਲ ਹਰਾਇਆ, ਲਵਲੀ ਯੂਨੀਵਰਸਿਟੀ ਜਲੰਧਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ 2 ਦੇ ਮੁਕਾਬਲੇ 3 ਗੋਲਾ ਨਾਲ ਕਰਾਰੀ ਹਾਰ ਦਿੱਤੀ।
ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਯੂਥ ਅਕਾਲੀ ਦੇ ਪ੍ਰਧਾਨ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਮਲਜੀਤ ਸਿੰਘ ਡੀ.ਐਸ.ਪੀ. ਜਲੰਧਰ, ਭਾਜਪਾ ਦੇ ਅਮਲੋਹ ਮੰਡਲ ਦੇ ਸਾਬਕਾ ਪ੍ਰਧਾਨ ਵਿਨੋਦ ਮਿੱਤਲ ਅਤੇ ਨਗਰ ਕੌਂਸਲ ਅਮਲੋਹ ਦੇ ਸਾਬਕਾ ਪ੍ਰਧਾਨ ਐਡਵੋਕੇਟ ਤੇਜਵੰਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਲੜਕੀਆ ਦੇ ਮੁਕਾਬਲੇ ਦੌਰਾਨ ਨੰਦਨੀ ਮਿੱਤਲ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰਨਾਂ ਨਾਲ ਜਾਣ-ਪਛਾਣ ਕੀਤੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਯੁਵਾ ਮੋਰਚੇ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਕਲੱਬ ਦੇ ਸਰਪ੍ਰਸਤ ਜਸਪਾਲ ਸਿੰਘ, ਸਤਵਿੰਦਰ ਬਾਂਸਲ, ਵਿਨੋਦ ਮਿੱਤਲ, ਕਲੱਬ ਪ੍ਰਧਾਨ ਸਿੰਦਰ ਮੋਹਨ ਪੁਰੀ, ਅਨਿਲ ਲੁਟਾਵਾ(ਬੰਟੀ), ਰੁਪਿੰਦਰ ਸਿੰਘ ਹੈਪੀ, ਪਰਮਿੰਦਰ ਸਿੰਘ ਸੰਧੂ, ਡਾ. ਅਸ਼ੋਕ ਬਾਤਿਸ਼, ਚਰਨ ਰੈਹਿਲ, ਮਨਜੀਤ ਸਿੰਘ ਸੇਖੋਂ, ਜਤਿੰਦਰ ਸਿੰਘ ਦਿਉਲ, ਡਾ. ਸੇਵਾ ਰਾਮ, ਪਟਵਾਰੀ ਪਰਮਜੀਤ ਸੂਦ ਅਤੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।