Inter-College Cricket Tournament: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਰਸਾ ਵੱਲੋਂ ਕਰਵਾਏ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸਰਸਾ ਨੇ ਇੱਕ ਵਾਰ ਫਿਰ ਆਪਣਾ ਦਬਦਬਾ ਕਾਇਮ ਰੱਖਦਿਆਂ ਲਗਾਤਾਰ ਛੇਵੀਂ ਵਾਰ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਖਿਡਾਰੀਆਂ ਦੀ ਸਖ਼ਤ ਮਿਹਨਤ ਦੇ ਦਮ ’ਤੇ ਟੀਮ ਨੇ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਹਰ ਮੁਕਾਬਲੇ ’ਚ ਵਿਰੋਧੀਆਂ ਨੂੰ ਹਰਾਇਆ ਟੂਰਨਾਮੈਂਟ ਦੀ ਸ਼ੁਰੂਆਤ ਜੇਸੀਡੀ ਸਰਸਾ ਮੈਦਾਨ ਤੋਂ ਹੋਈ, ਜਿੱਥੇ ਪਹਿਲੇ ਮੁਕਾਬਲੇ ’ਚ ਡਿਫੈਂਸ ਕਾਲਜ ਟੋਹਾਣਾ ਨੂੰ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਨੇ ਪਛਾੜ ਦਿੱਤਾ। Sirsa News
ਸੈਮੀਫਾਈਨਲ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦਾ ਮੁਕਾਬਲਾ ਗਵਰਨਮੈਂਟ ਨੈਸ਼ਨਲ ਕਾਲਜ ਸਰਸਾ ਨਾਲ ਹੋਇਆ। ਟੀਮ ਨੇ ਹਮਲਾਵਰ ਖੇਡ ਜਾਰੀ ਰੱਖਦਿਆਂ 12 ਓਵਰਾਂ ’ਚ 149 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜੀਐੱਨਸੀ ਸਰਸਾ ਦੀ ਟੀਮ ਦਬਾਅ ’ਚ ਲੜਖੜਾ ਗਈ ਤੇ ਸਿਰਫ਼ 70 ਦੌੜਾਂ ’ਤੇ ਸਿਮਟ ਗਈ। ਇਸ ਜਿੱਤ ਨਾਲ ਟੀਮ ਫਾਈਨਲ ’ਚ ਪਹੁੰਚੀ। ਫੈਸਲਾਕੁੰਨ ਫਾਈਨਲ ਐੱਮਐੱਮਪੀਜੀ ਕਾਲਜ ਫਤਿਹਾਬਾਦ ਤੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਵਿਚਕਾਰ ਖੇਡਿਆ ਗਿਆ।
Read Also : ਪੰਜਾਬ ਵਾਸੀਆਂ ਲਈ ਖੁਸ਼ਖਬਰੀ, ਸਰਕਾਰ ਨੇ ਲਏ ਵੱਡੇ ਫੈਸਲੇ
22 ਓਵਰਾਂ ਦੇ ਇਸ ਮੈਚ ’ਚ ਬੁਆਇਜ਼ ਕਾਲਜ ਨੇ ਸੰਤੁਲਿਤ ਬੱਲੇਬਾਜ਼ੀ ਕਰਦਿਆਂ 145 ਦੌੜਾਂ ਬਣਾਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਐੱਮਐੱਮਪੀਜੀ ਕਾਲਜ ਦੀ ਟੀਮ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੀ ਤੇ 67 ਦੌੜਾਂ ’ਤੇ ਆਲਆਊਟ ਹੋ ਗਈ। ਇਸ ਤਰ੍ਹਾਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਨੇ ਲਗਾਤਾਰ ਛੇਵੀਂ ਵਾਰ ਇੰਟਰ ਕਾਲਜ ਕ੍ਰਿਕਟ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
Inter-College Cricket Tournament
ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਰਣਦੀਪ ਸਿੰਘ ਨੂੰ ਮੈਨ ਆਫ਼ ਦ ਸੀਰੀਜ਼ ਚੁਣਿਆ ਗਿਆ। ਵਧੀਆ ਬੱਲੇਬਾਜ਼ੀ ਲਈ ਤਨਵੀਰ ਨੂੰ ਬੈਸਟ ਬੈਟਸਮੈਨ ਤੇ ਜਤੇਸ਼ ਮਲਿਕ ਨੂੰ ਦਮਦਾਰ ਗੇਂਦਬਾਜ਼ੀ ਲਈ ਬੈਸਟ ਗੇਂਦਬਾਜ਼ ਦੇ ਖਿਤਾਬ ਨਾਲ ਨਿਵਾਜਿਆ ਗਿਆ। ਕੋਚ ਜਸਕਰਨ ਸਿੰਘ, ਸਰਵਨ ਸਿੰਘ ਤੇ ਟੀਮ ਇੰਚਾਰਜ ਹਰਚਰਨ ਸਿੰਘ ਨੇ ਖਿਡਾਰੀਆਂ ਦੇ ਪ੍ਰਦਰਸ਼ਨ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਜਿੱਤ ਟੀਮ ਭਾਵਨਾ, ਅਨੁਸ਼ਾਸਨ ਤੇ ਲਗਾਤਾਰ ਮਿਹਨਤ ਦਾ ਨਤੀਜਾ ਹੈ। ਕਾਲਜ ਮੈਨੇਜ਼ਮੈਂਟ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਉੱਚਾਈਆਂ ਛੂਹਣ ਦੀ ਕਾਮਨਾ ਕੀਤੀ।
ਕੋਚਾਂ ਦਾ ਮਾਰਗਦਰਸ਼ਨ ਬਾ-ਕਮਾਲ | Sirsa News
ਸਾਡੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੀ ਕ੍ਰਿਕਟ ਟੀਮ ਨੇ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ’ਚ ਲਗਾਤਾਰ ਛੇਵੀਂ ਵਾਰ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਉਪਲੱਬਧੀ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਤੇ ਕੋਚਾਂ ਦੇ ਮਾਰਗਦਰਸ਼ਨ ਦਾ ਨਤੀਜਾ ਹੈ। ਮੈਂ ਸਾਰੇ ਖਿਡਾਰੀਆਂ, ਕੋਚ ਜਸਕਰਨ ਸਿੰਘ ਤੇ ਸਰਵਨ ਸਿੰਘ ਨੂੰ ਦਿਲੀ ਵਧਾਈ ਦਿੰਦਾ ਹਾਂ।
ਡਾ. ਦਿਲਾਵਰ ਸਿੰਘ ਪ੍ਰਿੰਸੀਪਲ,
ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸਰਸਾ।














