11 ਹਫਤਿਆਂ ‘ਚ 12ਵਾਂ ਨਿਵੇਸ਼
ਨਵੀਂ ਦਿੱਲੀ। ਏਸ਼ੀਆ ਦੇ ਸਭ ਤੋਂ ਅਮੀਰ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅਬੰਾਨੀ ਦੀ ਜੀਓ ਪਲੇਟਫਾਰਮਸ ‘ਚ ਇੰਟੇਲ ਕਾਰਪੋਰੇਸ਼ਨ ਦੀ ਨਿਵੇਸ਼ ਇਕਾਈ ਇੰਟੇਲ ਕੈਪੀਟਲ ਨੇ 0.39 ਫੀਸਦੀ ਇਕਵਿਟੀ ਲਈ ਸ਼ੁੱਕਰਵਾਰ ਨੂੰ 1894.50 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਜੀਓ ਪਲੇਟਫਾਰਮਸ ‘ਚ 11 ਹਫ਼ਤਿਆਂ ‘ਚ ਇਹ 12 ਵਾਂ ਨਿਵੇਸ਼ ਮਤਾ ਹੈ।

ਕੰਪਨੀ ‘ਚ 25.09 ਫੀਸਦੀ ਇਕਵਿਟੀ ਲਈ 117588.45 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਿਆ ਹੈ। ਇੰਟੇਲ ਕੈਪੀਟਲ ਦਾ ਜੀਓ ਪਲੇਟਫਾਰਮਸ ‘ਚ ਨਿਵੇਸ਼ 4.91 ਲੱਖ ਕਰੋੜ ਰੁਪਏ ਦੇ ਇਕਵਿਟੀ ਮੁਲਾਂਕਣ ਤੇ 5.16 ਲੱਖ ਕਰੋੜ ਰੁਪਏ ਦੀ ਕੀਮਤ ‘ਤੇ ਹੋਇਆ ਹੈ। ਜੀਓ ਪਲੇਟਫਾਰਮਸ ‘ਚ ਨਿਵੇਸ਼ ਦਾ ਸਿਲਸਿਲਾ ਲਾਕਡਾਊਨ ਦੌਰਾਨ 22 ਅਪਰੈਲ ਨੂੰ ਸ਼ੋਸ਼ਲ ਮੀਡੀਆ ਦੀ ਮੋਹਰੀ ਕੰਪਨੀ ਫੇਸਬੁੱਕ ਦੇ ਨਾਲ ਸ਼ੁਰੂ ਹੋਇਆ ਤੇ ਉਦੋਂ ਲਗਾਤਾਰ ਜਾਰੀ ਹੈ।
ਫੇਸਬੁੱਕ ਨੇ 9.99 ਫੀਸਦੀ ਇਕਵਿਟੀ ਲਈ 43573 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ














