ਤਿੰਨ ਨੌਜਵਾਨਾਂ ਨਾਲ 52 ਲੱਖ ਦੀ ਠੱਗੀ, ਇਮੀਗ੍ਰੇਸ਼ਨ ਸੈਂਟਰ ਸੀਲ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਮੁਕਤਸਰ ਦੇ ਮਲੋਟ ਰੋਡ ’ਤੇ ਚੱਲ ਰਹੇ ਰਾਈਟ-ਵੇਅ ਇਮੀਗ੍ਰੇਸ਼ਨ ਸੈਂਟਰ ਤੋਂ ਨਿਊਜ਼ੀਲੈਂਡ ਭੇਜਣ ਦੇ ਨਾਂਅ ’ਤੇ 52 ਲੱਖ ਰੁਪਏ ਲੈ ਕੇ ਫਰਜ਼ੀ ਵੀਜੇ ’ਤੇ ਤਿੰਨ ਨੌਜਵਾਨਾਂ ਨੂੰ ਥਾਈਲੈਂਡ ਅਤੇ ਦੁਬਈ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਖੇਤੀਬਾੜੀ ਵਿਭਾਗ ਵੱਲੋਂ ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਵਾਲੀਆਂ 9 ਫਰਮਾਂ ਦੇ ਲਾਇਸੰਸ ਰੱਦ
ਨੌਜਵਾਨ ਨੇ ਦੇਸ਼ ਪਰਤ ਕੇ ਕੇਂਦਰ ਦੇ ਸੰਚਾਲਕ ਖ਼ਿਲਾਫ਼ ਜ਼ਿਲਾ ਮੈਜਿਸਟਰੇਟ ਮੁਕਤਸਰ ਦੀ ਅਦਾਲਤ ਵਿੱਚ 52 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ। ਅਦਾਲਤ ਨੇ ਜਾਂਚ ਤੋਂ ਬਾਅਦ ਕੇਂਦਰ ਨੂੰ ਸੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਬੁੱਧਵਾਰ ਨੂੰ ਮੁਕਤਸਰ ਦੇ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਟੀਮ ਨੇ ਕੇਂਦਰ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ। New Zealand