ਸਸਕਾਰ ਕਰਨ ਦੀ ਥਾਂ ਮ੍ਰਿਤਕ ਦੇਹ ਲਈ ਪਰਿਵਾਰ ਨੇ ਲਿਆ ਸ਼ਲਾਘਾਯੋਗ ਫ਼ੈਸਲਾ, ਇਲਾਕੇ ’ਚ ਚਰਚਾ

Welfare Work
ਬਾਲਿਆਂਵਾਲੀ: ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਪਿੰਡ ਦੇ ਸਰਪੰਚ ਹਰਲਾਲ ਸਿੰਘ ਅਤੇ ਸਰੀਰਦਾਨੀ ਗੁਰਜੰਟ ਸਿੰਘ ਇੰਸਾਂ ਦੀ ਫਾਈਲ ਫੋਟੋ। ਤਸਵੀਰ : ਚਰਨਜੀਤ ਸਿੰਘ

ਪਿੰਡ ਬੁਰਜ ਮਾਨਸ਼ਾਹੀਆ ਦੇ ਪਹਿਲੇ ਸਰੀਰਦਾਨੀ ਬਣੇ ਗੁਰਜੰਟ ਸਿੰਘ ਇੰਸਾਂ | Welfare Work

ਬਾਲਿਆਂਵਾਲੀ (ਚਰਨਜੀਤ ਸਿੰਘ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਬਲਾਕ ਬਾਲਿਆਂਵਾਲੀ ਦੇ ਪਿੰਡ ਬੁਰਜ ਮਾਨਸ਼ਾਹੀਆ ਦੇ ਗੁਰਜੰਟ ਸਿੰਘ ਇੰਸਾਂ ਨੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। (Welfare Work)

ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਭਰਾ ਜੁਗਰਾਜ ਸਿੰਘ ਇੰਸਾਂ, ਪੁੱਤਰ ਗੁਰਸੇਵਕ ਸਿੰਘ ਇੰਸਾਂ, ਬੇਟੀਆਂ ਚਰਨਜੀਤ ਕੌਰ ਪਤਨੀ ਰਣਜੀਤ ਸਿੰਘ ਕੈਨੇਡਾ, ਕਰਮਜੀਤ ਕੌਰ ਪਤਨੀ ਗੁਰਬੰਸ ਸਿੰਘ, ਕਿਰਨਜੀਤ ਕੌਰ ਪਤਨੀ ਹਰਬੰਸ ਸਿੰਘ ਵੱਲੋਂ ਉਹਨਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਸੰਤੋਸ਼ ਮੈਡੀਕਲ ਕਾਲਜ ਗਾਜ਼ੀਆਬਾਦ ਯੂਪੀ ਨੂੰ ਦਾਨ ਕਰ ਦਿੱਤਾ।

ਮਿ੍ਰਤਕ ਦੇਹ ਨੂੰ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ‘ਗੁਰਜੰਟ ਸਿੰਘ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਵਿਦਾਇਗੀ ਦਿੱਤੀ। ਮਿ੍ਰਤਕ ਦੇਹ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਸਰਪੰਚ ਹਰਲਾਲ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ 85 ਮੈਂਬਰ ਗੁਰਪ੍ਰੀਤ ਕੌਰ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਪਿੰਡ ਦੇ 15 ਮੈਂਬਰ ਸੁਖਚੈਨ ਸਿੰਘ, ਦੀਪਾ ਸਿੰਘ, ਰਿੰਕੂ, ਗੁਰਪ੍ਰੀਤ ਸਿੰਘ, ਗੁਰਬਖਸ਼ੀਸ਼ ਸਿੰਘ, ਬਿੱਕਰ ਸਿੰਘ, ਚਮਕੌਰ ਸਿੰਘ, ਗੁਰਬਖਸ਼ ਸਿੰਘ ਪ੍ਰੇਮੀ ਸੇਵਕ, ਭੋਲਾ ਸਿੰਘ ਪ੍ਰੇਮੀ ਸੇਵਕ, ਚਰਨਜੀਤ ਸਿੰਘ ਪ੍ਰੇਮੀ ਸੇਵਕ ਅਤੇ ਸਮੂਹ ਸਾਧ-ਸੰਗਤ ਹਾਜ਼ਰ ਸੀ।

ਸਰਪੰਚ ਨੇ ਕੀਤੀ ਸ਼ਲਾਘਾ | Welfare Work

ਇਸ ਮੌਕੇ ਪਿੰਡ ਦੇ ਸਰਪੰਚ ਹਰਲਾਲ ਸਿੰਘ ਨੇ ਗੁਰਜੰਟ ਸਿੰਘ ਦੀ ਮਿ੍ਰਤਕ ਦੇਹ ਦਾਨ ਕਰਨ ’ਤੇ ਡੇਰਾ ਸੱਚਾ ਸੌਦਾ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਉਹਨਾਂ ਦੇ ਪਿੰਡ ਦਾ ਪਹਿਲਾ ਸਰੀਰਦਾਨ ਹੈ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਵਿੱਤਰ ਸਿੱਖਿਆ ਸਦਕਾ ਹੀ ਇਹ ਸਰੀਰਦਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਪ੍ਰੈਟਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁੰਨ ਟਾਵਰ ’ਤੇ ਚੜ੍ਹ ਲਗਤਾਰ ਕੱਢ ਰਹੇ ‘ਕਰੰਟ’