14th installment of Kisan Samman Nidhi | how to check beneficiary list for 14th instalment
ਨਵੀਂ ਦਿੱਲੀ। ਆਉਣ ਵਾਲੇ ਹਫ਼ਤੇ ’ਚ ਕੇਂਦਰ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ (PM KISAN yojana) ਜਾਰੀ ਕੀਤੀ ਜਾਣੀ ਹੈ। ਪੀਐੱਮ ਮੋਦੀ ਦੀ 2019 ਪੀਐੱਮ ਕਿਸਾਨ ਯੋਜਨਾ ਦੇਸ਼ ਭਰ ਦੇ ਸਾਰੇ ਜ਼ਮੀਨਾਂ ਵਾਲੇ ਕਿਸਾਨ ਪਰਿਵਾਰਾਂ ਨੂੰ ਖੇਤੀ ਯੋਗ ਜ਼ਮੀਨ ਦੇ ਨਾਲ ਆਮਦਨ ਸਹਾਇਤਾ ਦੇਣ ਦਾ ਵਾਅਦਾ ਕਰਦੀ ਹੈ। ਪੀਐੱਮ ਕਿਸਾਨ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਾਲ ’ਚ ਤਿੰਨ ਵਾਰ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਮਿਲਦੀਆਂ ਹਨ। ਸਰਕਾਰ ਹਰ ਸਾਲ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਕੁੱਲ 6000 ਰੁਪਏ ਸਿੱਧੇ ਜਮ੍ਹਾ ਕਰਦੀ ਹੈ।
ਪੀਐੱਮ ਕਿਸਾਨ ਯੋਜਨਾ 14ਵੀਂ ਕਿਸ਼ਤ ਲਈ ਯੋਗਤਾ | 14th instalment
ਪੀਐੱਮ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਹੁਣ ਤੱਕ 13 ਕਿਸ਼ਤਾਂ ਵੰਡ ਚੁੱਕੀ ਹੈ। ਕੁਝ ਕਿਸਾਨਾਂ ਨੂੰ ਪੀਐੱਮ ਕਿਸਾਨ ਯੋਜਨਾ ਦੀ 14 ਕਿਸ਼ਤ ਦੇ ਤਹਿਤ 4000 ਰੁਪਏ ਮਿਲਣ ਦੀ ਉਮੀਦ ਹੈ ਤੇ ਇਹ ਅਨੁਮਾਨ ਵੀ ਲਾਇਆ ਜਾ ਰਿਹਾ ਹੈ। ਜਦੋਂਕਿ ਜ਼ਿਆਦਾਤਰ ਕਿਸਾਨਾਂ ਨੂੰ 2000 ਰੁਪਏ ਦੀ ਕਿਸ਼ਤ ਹੀ ਮਿਲੇਗੀ। ਪੀਐੱਮ ਦਫ਼ਤਰ ਤੋਂ ਨਿੱਕਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਕਿਸਾਨਾਂ ਨੂੰ 13ਵੀਂ ਕਿਸ਼ਤ ’ਚ 2000 ਰੁਪਏ ਨਹੀਂ ਮਿਲੇ, ਉਨ੍ਹਾਂ ਨੂੰ ਅਗਲੀ ਕਿਸ਼ਤ ’ਚ 4000 ਰੁਪਏ ਮਿਲਣ ਦੀ ਉਮੀਦ ਹੈ।
ਕਿਸਾਨਾਂ ਨੂੰ ਉਨ੍ਹਾਂ ਦੀ ਤੇਰ੍ਹਵੀਂ ਕਿਸ਼ਤ ਕਿਉਂ ਨਹੀਂ ਮਿਲੀ?
ਕਈ ਕਿਸਾਨ ਕੇਵਾਈਸੀ ਦੀ ਪ੍ਰਕਿਰਿਆ ਨੂੰ ਪੂਰੀ ਕਰਨ ਵਿੱਚ ਅਸਮਰੱਥ ਰਹੇ, ਅਤੇ ਨਤੀਜੇ ਵਜੋਂ ਉਨ੍ਹਾਂ ਨੂੰ 13ਵੀਂ ਕਿਸ਼ਤ ਵਾਲੇ 2000 ਰੁਪਏ ਨਹੀਂ ਮਿਲੇ। ਹਾਲਾਂਕਿ, ਕਿਸਾਨਾਂ ਨੂੰ ਇੱਕ ਮਹੱਤਵਪੂਰਨ ਪ੍ਰਤੀਸ਼ਤ ਕਿਸਾਨਾਂ ਨੇ ਆਪਣੀ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਇਨ੍ਹਾਂ ਕਿਸਾਨਾਂ ਨੂੰ ਹੁਣ 2000 ਰੁਪਏ ਦੀ ਜਗ੍ਹਾ 4000 ਰੁਪਏ ਮਿਲਣਗੇ।
ਪੀਐੱਮ ਕਿਸਾਨ 14ਵੀਂ ਕਿਸ਼ਤ : 2023 ਦੀ ਲਾਭ ਪਾਤਰੀ ਸੂਚੀ ਕਿਵੇਂ ਚੈੱਕ ਕਰੀਏ? | 14th instalment to farmers | how to check beneficiary
- ਸਭ ਤੋਂ ਪਹਿਲਾਂ ਅਧਿਕਾਰਿਤ ਵੈੱਬਸਾਈਟ ’ਤੇ ਜਾਓ।
- ਹੋਮ ਸਕਰੀਨ ’ਤੇ ਲਾਭਪਾਤਰੀ ਸੂਚੀ ਬਟਨ ’ਤੇ ਕਲਿੱਕ ਕਰੋ।
- ਆਪਣਾ ਸੂਬਾ, ਜ਼ਿਲ੍ਹਾ, ਉੱਪ ਜ਼ਿਲ੍ਹਾ, ਬਲਾਕ ਤੇ ਪਿੰਡ ਚੁਣੋ।
- ਹੁਣ ਤੁਸੀਂ ਆਪਣੇ ਖੇਤਰ ਦੀ ਲਾਭਪਾਤਰੀ ਸੂਚੀ ਸਕਰੀਨ ’ਤੇ ਦੇਖ ਸਕਦੇ ਹੋ।
- ਆਪਣਾ ਨਾਂਅ ਲੱਭੋ ਅਤੇ ਜਾਣੋ ਕਿ ਤੁਸੀਂ ਪਾਤਰ ਹੋ ਜਾਂ ਨਹੀਂ।