ਇੰਸਪੈਕਟਰ ਦੀਪਿੰਦਰ ਪਾਲ ਸਿੰਘ ਜੇਜੀ ਸੁਨਾਮ ਦੇ ਐੱਸਐਚਓ ਨਿਯੁਕਤ

Sunam News
ਇੰਸਪੈਕਟਰ ਦੀਪਿੰਦਰ ਪਾਲ ਸਿੰਘ ਜੇਜੀ ਸੁਨਾਮ ਦੇ ਐੱਸਐਚਓ ਨਿਯੁਕਤ ਕੀਤੇ ਗਏ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਪੁਲਿਸ ਨੇ ਇੰਸਪੈਕਟਰ ਦੀਪਿੰਦਰ ਪਾਲ ਸਿੰਘ ਜੇਜੀ ਨੂੰ ਸੁਨਾਮ ਦਾ ਐੱਸਐਚਓ ਨਿਯੁਕਤ ਕੀਤਾ ਹੈ ਅਤੇ ਉਨ੍ਹਾ ਦੀ ਨਿਯੁਕਤੀ ਤੇ ਸ਼ਹਿਰ ਵਾਸੀਆਂ ਨੇ ਉਨ੍ਹਾ ਨੂੰ ਵਧਾਈ ਦਿੱਤੀ। (Sunam News) ਭਾਜਪਾ ਦੇ ਜ਼ਿਲਾ ਪ੍ਰਧਾਨ ਰਿਸ਼ੀਪਾਲ ਖੇਰਾ, ਵਾਈਸ ਪ੍ਰਧਾਨ ਸ਼ੈਲੀ ਬਾਂਸਲ, ਭਾਜਪਾ ਸਰਕਲ ਪ੍ਰਧਾਨ ਰਾਜੀਵ ਬਾਂਸਲ ਮੱਖਣ, ਨੈਸ਼ਨਲ ਕੌਂਸਲ ਮੈਂਬਰ ਪ੍ਰੇਮ ਗੁਗਣਾਨੀ, ਡਾਕਟਰ ਰਾਜ ਕੁਮਾਰ ਬਾਂਸਲ, ਭਗਵਾਨ ਦਾਸ ਕਾਂਸਲ, ਅਮਿਤ ਕੌਸ਼ਲ, ਅੰਕਿਤ ਕਾਂਸਲ ਅਤੇ ਸਮਾਜਸੇਵੀ ਰਜਨੀਸ਼ ਗਰਗ ਸੰਜੂ ਨੇ ਉਨ੍ਹਾ ਦੀ ਨਿਯੁਕਤੀ ’ਤੇ ਪ੍ਰਸ਼ਾਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੰਸਪੈਕਟਰ ਦੀਪਿੰਦਰ ਪਾਲ ਸਿੰਘ ਜੇਜੀ ਦੇ ਸੁਨਾਮ ਐਸ ਐਚ ਓ ਦਾ ਚਾਰਜ ਸੰਭਾਲਣ ਨਾਲ ਦਿਨ ਪ੍ਰਤੀਦਿਨ ਹੋ ਰਹੀਆਂ ਘਟਨਾਵਾਂ ’ਤੇ ਬਰੇਕ ਲੱਗੇਗੀ ਅਤੇ ਲੋਕ ਰਾਹਤ ਮਹਿਸੂਸ ਕਰਨਗੇ।

ਇਹ ਵੀ ਪੜ੍ਹੋ : ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੀ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ

ਭਾਜਪਾ ਨੇਤਾਵਾਂ ਨੇ ਕਿਹਾ ਕਿ ਦੀਪਿੰਦਰ ਪਾਲ ਸਿੰਘ ਜੇਜੀ ਇਕ ਵਧੀਆ ਤੇ ਨੌਜਵਾਨ ਅਫ਼ਸਰ ਨੇ ਅਤੇ ਪਹਿਲਾਂ ਵੀ ਸੁਨਾਮ ਵਿੱਚ ਡਿਊਟੀ ਕਰ ਚੁੱਕੇ ਹਨ। ਦੀਪਿੰਦਰ ਪਾਲ ਸਿੰਘ ਜੇਜੀ ਨੂੰ ਸੁਨਾਮ ਐਸ ਐਚ ਓ ਲਗਨ ਤੇ ਸ਼ਹਿਰ ਦੀਆਂ ਹੋਰ ਵੀ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜੱਥੇਬੰਦੀ ਦੇ ਲੋਕਾਂ ਨੇ ਵਧਾਈ ਦਿੱਤੀ।

LEAVE A REPLY

Please enter your comment!
Please enter your name here