ਅਤ੍ਰਿਪਤ ਇੱਛਾ
ਅਮਰੀਕਾ ਦਾ ਉਦਯੋਗਪਤੀ ਐਂਡਸ ਕਾਰਨੇਗੀ ਅਰਬਪਤੀ ਸੀ ਜਦੋਂ ਉਹ ਮਰਨ ਲੱਗਿਆ ਤਾਂ ਉਸ ਨੇ ਆਪਣੇ ਸੈਕਟਰੀ ਤੋਂ ਪੁੱਛਿਆ, ‘‘ਵੇਖ ਤੇਰਾ-ਮੇਰਾ ਜ਼ਿੰਦਗੀ ਭਰ ਦਾ ਸਾਥ ਰਿਹਾ ਹੈ ਇੱਕ ਗੱਲ ਮੈਂ ਬਹੁਤ ਦਿਨਾਂ ਤੋਂ ਪੁੱਛਣਾ ਚਾਹੁੰਦਾ ਸੀ, ਸੱਚ-ਸੱਚ ਦੱਸਣਾ ਕਿ ਜੇਕਰ ਤੇਰੇ ਅੰਤ ਸਮੇਂ ਪਰਮਾਤਮਾ ਤੈਥੋਂ ਪੁੱਛੇ ਕਿ ਤੂੰ ਕਾਰਨੇਗੀ ਬਣਨਾ ਚਾਹੇਂਗਾ ਜਾਂ ਸੈਕਰੇਟਰੀ ਤਾਂ ਤੂੰ ਕੀ ਜਵਾਬ ਦੇਵੇਂਗਾ?’’ ਸੈਕਟਰੀ ਨੇ ਜਵਾਬ ਦਿੱਤਾ, ‘‘ਸਰ! ਮੈਂ ਤਾਂ ਸੈਕਟਰੀ ਹੀ ਬਣਨਾ ਚਾਹਾਂਗਾ’’
ਕਾਰਨੇਗੀ ਬੋਲਿਆ, ‘‘ਕਿਉਂ?’’ ਸੈਕਟਰੀ ਬੋਲਿਆ, ‘‘ਮੈਂ ਤੁਹਾਨੂੰ 40 ਸਾਲ ਤੋਂ ਵੇਖ ਰਿਹਾ ਹਾਂ ਦਫ਼ਤਰ ’ਚ ਚਪੜਾਸੀਆਂ ਤੋਂ ਵੀ ਪਹਿਲਾਂ ਆ ਜਾਂਦੇ ਹੋ ਸਭ ਤੋਂ ਬਾਅਦ ਜਾਂਦੇ ਹੋ ਤੁਸੀਂ ਜਿੰਨਾ ਧਨ ਇਕੱਠਾ ਕਰ ਲਿਆ, ਉਸ ਤੋਂ ਵੱਧ ਲਈ ਲਗਾਤਾਰ ਚਿੰਤਤ ਰਹਿੰਦੇ ਹੋ ਠੀਕ ਤਰ੍ਹਾਂ ਖਾ ਨਹੀਂ ਸਕਦੇ, ਰਾਤ ਨੂੰ ਸੌਂ ਨਹੀਂ ਸਕਦੇ ਮੈਂ ਤਾਂ ਖੁਦ ਤੁਹਾਥੋਂ ਪੁੱਛਣ ਵਾਲਾ ਸੀ ਕਿ ਤੁਸੀਂ ਭੱਜੇ ਬਹੁਤ, ਪਰ ਪਹੁੰਚੇ ਕਿੱਥੇ? ਤੁਹਾਡੀ ਲਾਲਸਾ, ਚਿੰਤਾ ਤੇ ਸੰਤਾਪ ਵੇਖ ਕੇ ਹੀ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹੇ ਭਗਵਾਨ! ਤੇਰੀ ਬੜੀ ਕਿਰਪਾ, ਜੋ ਤੂੰ ਮੈਨੂੰ ਐਂਡਸ ਕਾਰਨੇਗੀ ਨਹੀਂ ਬਣਾਇਆ’’
ਐਂਡਸ ਕਾਰਨੇਗੀ ਨੇ ਆਪਣੇ ਸੈਕਟਰੀ ਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਤੂੰ ਆਪਣਾ ਫ਼ੈਸਲਾ ਸਾਰੀ ਦੁਨੀਆਂ ’ਚ ਪ੍ਰਚਾਰਿਤ ਕਰਂੇ ਤੂੰ ਸਹੀ ਕਹਿੰਦਾ ਹੈਂ ਮੈਂ ਧਨਾਢ ਹਾਂ, ਪਰ ਕੰਮ ਤੋਂ ਫੁਰਸਤ ਹੀ ਨਹੀਂ ਮਿਲੀ ਕਿ ਬੱਚਿਆਂ ਨੂੰ ਸਮਾਂ ਦੇ ਸਕਾਂ ਬੱਸ, ਆਪਣੇ ਉਦਯੋਗਿਕ ਸਾਮਰਾਜ ਨੂੰ ਵਧਾਉਣ ਦੀ ਲਗਾਤਾਰ ਚਿੰਤਾ ਹੁਣ ਲੱਗ ਰਿਹਾ ਹੈ ਕਿ ਇਹ ਦੌੜ ਵਿਅਰਥ ਸੀ ਕਿਉਂਕਿ ਮੇਰਾ ਸੈਕਟਰੀ ਵੀ ਧਨਾਢ ਕਾਰਨੇਗੀ ਨਹੀਂ ਬਣਨਾ ਚਾਹੁੰਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.