ਭੋਜਨ ਦੀ ਬਰਬਾਦੀ ਰੋਕਣ ਦੀ ਵੰਗਾਰ

ਭੋਜਨ ਦੀ ਬਰਬਾਦੀ ਰੋਕਣ ਦੀ ਵੰਗਾਰ

ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂਐਨਈਪੀ) ਵੱਲੋਂ ਜਾਰੀ ਖਾਣੇ ਦੇ ਸੂਚਕ ਅੰਕ ਦੀ ਰਿਪੋਰਟ-2021 ਦਾ ਖੁਲਾਸਾ ਹੈਰਾਨ ਕਰਨ ਵਾਲਾ ਹੈ ਕਿ ਬੀਤੇ ਸਾਲ ਦੁਨੀਆ ਭਰ ’ਚ ਅੰਦਾਜਨ 93.10 ਕਰੋੜ ਟਨ ਖਾਣਾ ਬਰਬਾਦ ਹੋਇਆ ਤਾਂ ਸੰਸਾਰਿਕ ਰਿਪੋਰਟ ਮੁਤਾਬਿਕ ਇਸ ਦਾ 61 ਫੀਸਦੀ ਹਿੱਸਾ ਘਰਾਂ ’ਚੋਂ, 26 ਫੀਸਦੀ ਖੁਰਾਕ ਸੇਵਾਵਾਂ ਅਤੇ 13 ਫੀਸਦੀ ਖੁਦਰਾ ਥਾਵਾਂ ਤੋਂ ਬਰਬਾਦ ਹੋਇਆ ਹੈ ਭਾਵ ਇਸ ਤਰ੍ਹਾਂ ਦੁਨੀਆ ’ਚ ਸਾਲਾਨਾ ਪ੍ਰਤੀ ਵਿਅਕਤੀ 121 ਕਿੱਲੋ ਖਾਣਾ ਬਰਬਾਦ ਹੋਇਆ ਹੈ ਬਰਬਾਦ ਹੋਣ ਵਾਲਾ ਖਾਣਾ ਤੋਲੀਏ ਤਾਂ ਇਹ 40-40 ਟਨ ਵਾਲੇ 2.3 ਕਰੋੜ ਟਰੱਕਾਂ ’ਚ ਸਮਾਏਗਾ ਜੋ ਕਿ ਪੂਰੀ ਧਰਤੀ ਦਾ ਸੱਤ ਵਾਰ ਚੱਕਰ ਲਾਉਣ ਲਈ ਲੋੜੀਂਦਾ ਹੈ

ਰਿਪੋਰਟ ਮੁਤਾਬਿਕ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਹਰ ਸਾਲ 6.87 ਕਰੋੜ ਟਨ ਖਾਣਾ ਬਰਬਾਦ ਹੁੰਦਾ ਹੈ ਜੋ ਕਿ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 50 ਕਿੱਲੋ ਬਣਦਾ ਹੈ ਇਸ ਤਰ੍ਹਾਂ ਅਮਰੀਕਾ ’ਚ ਹਰ ਸਾਲ 59 ਕਿੱਲੋ, ਚੀਨ ’ਚ 64 ਕਿੱਲੋ ਖਾਣਾ ਬਰਬਾਦ ਹੋ ਜਾਂਦਾ ਹੈ
ਰਿਪੋਰਟ ’ਤੇ ਨਜ਼ਰ ਮਾਰੀਏ ਤਾਂ ਦੱਖਣੀ ਏਸ਼ੀਆਈ ਦੇਸ਼ਾਂ ’ਚ ਸਾਲਾਨਾ ਖਾਣਾ ਬਰਬਾਦ ਕਰਨ ਵਾਲੇ ਦੇਸ਼ਾਂ ਦੀ ਸੂਚੀ ’ਚ ਭਾਰਤ ਆਖਰੀ ਪਾਇਦਾਨ ’ਤੇ ਹੈ ਇਸ ਸੂਚੀ ’ਚ 82 ਕਿੱਲੋ ਨਾਲ ਅਫ਼ਗਾਨਿਸਤਾਨ ਸਿਖ਼ਰ ’ਤੇ ਹੈ ਖਾਣੇ ਦੀ ਇਹ ਬਰਬਾਦੀ ਇਸ ਅਰਥ ’ਚ ਜ਼ਿਆਦਾ ਚਿੰਤਾਜਨਕ ਹੈ ਕਿ ਇੱਕ ਪਾਸੇ ਜਿੱਥੇ ਦੁਨੀਆ ਭਰ ਦੇ 69 ਕਰੋੜ ਲੋਕ ਭੁੱਖ਼ਮਰੀ ਦੇ ਸ਼ਿਕਾਰ ਹਨ ਅਤੇ 300 ਕਰੋੜ ਲੋਕਾਂ ਨੂੰ ਸਿਹਤਮੰਦ ਭੋਜਨ ਨਹੀਂ ਮਿਲਦਾ, ਉੱਥੇ ਕਰੋੜਾਂ ਟਨ ਖਾਣਾ ਬਰਬਾਦ ਹੋ ਰਿਹਾ ਹੈ

ਯਾਦ ਹੋਵੇਗਾ ਕੁਝ ਸਾਲ ਪਹਿਲਾਂ ਐਸੋਚੈਮ ਅਤੇ ਐਮਆਰਐਸਐਸ ਇੰਡੀਆ ਦੀ ਇੱਕ ਰਿਪੋਰਟ ਤੋਂ ਸਾਹਮਣੇ ਆਇਆ ਸੀ ਕਿ ਭਾਰਤ ’ਚ ਹਰ ਸਾਲ 440 ਅਰਬ ਡਾਲਰ ਦੇ ਦੁੱਧ, ਫ਼ਲ ਅਤੇ ਸਬਜ਼ੀਆਂ ਬਰਬਾਦ ਹੁੰਦੇ ਹਨ ਕਿ ਜਦੋਂਕਿ ਦੂਜੇ ਪਾਸੇ ਦੇਸ਼ ਦੀ ਕਰੋੜਾਂ ਅਬਾਦੀ ਭੁੱਖਮਰੀ ਦੀ ਸ਼ਿਕਾਰ ਹੈ ਇਸ ਰਿਪੋਰਟ ਮੁਤਾਬਿਕ ਵਿਸ਼ਵ ਦੇ ਇੱਕ ਵੱਡਾ ਉਤਪਾਦਕ ਦੇਸ਼ ਹੋਣ ਦੇ ਬਾਵਜੂਦ ਵੀ ਭਾਰਤ ’ਚ ਕੁੱਲ ਉਤਪਾਦਨ ਦਾ ਕਰੀਬ 40 ਤੋਂ 50 ਫੀਸਦੀ ਹਿੱਸਾ, ਜਿਸਦਾ ਮੁੱਲ ਲਗਭਗ 440 ਅਰਬ ਡਾਲਰ ਦੇ ਬਰਾਬਰ ਹੈ, ਬਰਬਾਦ ਹੋ ਜਾਂਦਾ ਹੈ ਇੱਕ ਅੰਕੜੇ ਮੁਤਾਬਿਕ ਦੇਸ਼ ’ਚ ਹਰ ਸਾਲ ਓਨਾ ਭੋਜਨ ਬਰਬਾਦ ਹੁੰਦਾ ਹੈ ਜਿੰਨਾ ਬ੍ਰਿਟੇਨ ਵਰਤਦਾ ਕਰਦਾ ਹੈ ਅੰਕੜਿਆਂ ’ਤੇ ਗੌਰ ਕਰੀਏ ਤਾਂ ਦੇਸ਼ ’ਚ 2015-16 ’ਚ ਕੁੱਲ ਅਨਾਜ ਉਤਪਾਦਨ 25.22 ਕਰੋੜ ਟਨ ਸੀ ਭਾਵ ਇਹ 1950-51 ਦੇ ਪੰਜ ਕਰੋੜ ਟਨ ਤੋਂ ਪੰਜ ਗੁਣਾ ਜ਼ਿਆਦਾ ਹੈ

ਪਰ ਇਸ ਦੇ ਬਾਵਜ਼ੂੂਦ ਇਹ ਅੰਨ ਲੋਕਾਂ ਦੀ ਭੁੱਖ ਨਹੀਂ ਮਿਟਾ ਪਾ ਰਿਹਾ ਹੈ ਅਜਿਹਾ ਨਹੀਂ ਹੈ ਕਿ ਇਹ ਉਤਪਾਦਿਤ ਦੇਸ਼ ਦੀ ਅਬਾਦੀ ਲਈ ਘੱਟ ਹੈ ਪਰ ਅੰਨ ਦੀ ਬਰਬਾਦੀ ਕਾਰਨ ਕਰੋੜਾਂ ਲੋਕਾਂ ਨੂੰ ਭੁੱਖੇ ਢਿੱਡ ਰਹਿਣਾ ਪੈ ਰਿਹਾ ਹੈ ਖੁਰਾਕ ਅਤੇ ਖੇਤੀ ਸੰਗਠਨ ਦੀ 2017 ਦੀ ਰਿਪੋਰਟ ਮੁਤਾਬਿਕ ਦੇਸ਼ ’ਚ ਕੁਪੋਸ਼ਿਤ ਲੋਕਾਂ ਦੀ ਗਿਣਤੀ 19.07 ਕਰੋੜ ਹੈ ਇਹ ਅੰਕੜਾ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ ਕੁਪੋਸ਼ਣ ਕਾਰਨ ਦੇਸ਼ ’ਚ 15 ਤੋਂ 49 ਸਾਲ ਦੀਆਂ 51.4 ਫੀਸਦੀ ਔਰਤਾਂ ’ਚ ਖੂਨ ਦੀ ਕਮੀ ਹੈ ਪੰਜ ਸਾਲ ਦੇ ਘੱਟ ਉਮਰ ਦੇ 38.4 ਫੀਸਦੀ ਬੱਚੇ ਆਪਣੀ ਉਮਰ ਮੁਤਾਬਿਕ ਘੱਟ ਲੰਬਾਈ ਦੇ ਹਨ 21 ਫੀਸਦੀ ਦਾ ਵਜ਼ਨ ਘੱਟ ਹੈ ਭੋਜਨ ਦੀ ਕਮੀ ਨਾਲ ਹੋਈਆਂ ਬਿਮਾਰੀਆਂ ਨਾਲ ਦੇਸ਼ ’ਚ ਸਾਲਾਨਾ ਤਿੰਨ ਹਜ਼ਾਰ ਬੱਚਿਆਂ ਦੀ ਜਾਨ ਜਾਂਦੀ ਹੈ ਬਰਬਾਦ ਹੋ ਰਹੇ ਭੋਜਨ ਨਾਲ ਜਲਵਾਯੂ ਪ੍ਰਦੂਸ਼ਣ ਦਾ ਖ਼ਤਰਾ ਵੀ ਵਧ ਰਿਹਾ ਹੈ

ਉਸ ਦਾ ਨਤੀਜਾ ਹੈ ਕਿ ਖੁਰਾਕਾਂ ’ਚ ਪ੍ਰੋਟੀਨ ਅਤੇ ਆਇਰਨ ਦੀ ਮਾਤਰਾ ਲਗਾਤਾਰ ਘੱਟ ਹੋ ਰਹੀ ਹੈ ਖੁਰਾਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਾਰਬਨ ਡਾਈਅਕਸਾਈਡ ਨਿਕਾਸੀ ਦੀ ਅਧਿਕਤਾ ਨਾਲ ਭੋਜਨ ’ਚੋਂ ਪੋਸ਼ਕ ਤੱਤ ਨਸ਼ਟ ਹੋ ਰਹੇ ਹਨ ਜਿਸ ਕਾਰਨ ਚਾਵਲ, ਕਣਕ, ਜੌਂ ਵਰਗੀਆਂ ਮੁੱਖ ਖੁਰਾਕਾਂ ’ਚ ਪ੍ਰੋਟੀਨ ਦੀ ਕਮੀ ਹੋਣ ਲੱਗੀ ਹੈ ਅੰਕੜਿਆਂ ਮੁਤਾਬਿਕ ਚਾਵਲ ’ਚ 7.6 ਫੀਸਦੀ, ਜੌਂ ’ਚ 41.1 ਫੀਸਦੀ, ਕਣਦ ’ਚ 7.8 ਫੀਸਦੀ ਅਤੇ ਆਲੂ ’ਚ 6.4 ਫੀਸਦੀ ਪ੍ਰੋਟੀਨ ਦੀ ਕਮੀ ਦਰਜ ਕੀਤੀ ਗਈ ਹੈ ਜੇਕਰ ਕਾਰਬਨ ਨਿਕਾਸੀ ਦੀ ਇਹ ਸਥਿਤੀ ਰਹੀ ਤਾਂ 2050 ਤੱਕ ਦੁਨੀਆ ਭਰ ’ਚ 15 ਕਰੋੜ ਲੋਕ ਇਸ ਨਵੀਂ ਵਜ੍ਹਾ ਦੇ ਚੱਲਦਿਆਂ ਪ੍ਰੋਟੀਨ ਦੀ ਕਮੀ ਦਾ ਸ਼ਿਕਾਰ ਹੋ ਜਾਣਗੇ ਇਹ ਦਾਅਵਾ ਹਾਰਵਰਡ ਟੀਐਚ ਚਾਨ ਸਕੂਲ ਆਫ਼ ਪਬਲਿਕ ਹੈਲਥ ਨੇ ਆਪਣੀ ਤਾਜ਼ਾ ਰਿਪੋਰਟ ’ਚ ਕੀਤਾ ਹੈ

ਇਹ ਰਿਸਰਚ ਐਨਵਾਇਰਮੈਂਟਲ ਹੈਲਥ ਪਰਸਪੇਕਿਟਵ ਜਨਰਲ ’ਚ ਪ੍ਰਕਾਸ਼ਿਤ ਹੋਈ ਹੈ ਇੱਕ ਅੰਦਾਜ਼ੇ ਮੁਤਾਬਿਕ 2050 ਤੱਕ ਭਾਰਤੀਆਂ ਦੀ ਮੁੱਖ ਖੁਰਾਕ ’ਚੋਂ 5.3 ਫੀਸਦੀ ਪ੍ਰੋਟੀਨ ਗਾਇਬ ਹੋ ਜਾਵੇਗਾ ਇਸ ਕਾਰਨ 5.3 ਕਰੋੜ ਭਾਰਤੀ ਪ੍ਰੋਟੀਨ ਦੀ ਕਮੀ ਨਾਲ ਜੂਝਣਗੇ ਜ਼ਿਕਰਯੋਗ ਹੈ ਕਿ ਪ੍ਰੋਟੀਨ ਦੀ ਕਮੀ ਹੋਣ ’ਤੇ ਸਰੀਰ ਦੀਆਂ ਕੋਸ਼ਿਕਾਵਾਂ ਉੁਤਕਾਂ (ਟਿਸ਼ੂ) ਤੋਂ ਊਰਜਾ ਪ੍ਰਦਾਨ ਕਰਨ ਲੱਗਦੀਆਂ ਹਨ ਕਿਉਂਕਿ ਕੋਸ਼ਿਕਾਵਾਂ ’ਚ ਪ੍ਰੋਟੀਨ ਨਹੀਂ ਬਣਦਾ ਹੈ ਲਿਹਾਜ਼ਾ ਇਸ ਨਾਲ ਉੱਤਕ ਨਸ਼ਟ ਹੋਣ ਲੱਗਦੇ ਹਨ ਇਸ ਦੇ ਨਤੀਜੇ ਵਜੋਂ ਵਿਅਕਤੀ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦਾ ਹੈ ਅਤੇ ਉਸ ਦਾ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ

ਜੇਕਰ ਭੋਜਨ ਪਦਾਰਥਾਂ ’ਚ ਪ੍ਰੋਟੀਨ ਦੀ ਮਾਤਰਾ ’ਚ ਕਮੀ ਆਈ ਤਾਂ ਭਾਰਤ ਤੋਂ ਇਲਾਵਾ ਉਪ ਸਹਾਰਾ ਅਫ਼ਰੀਕਾ ਦੇ ਦੇਸ਼ਾਂ ਲਈ ਵੀ ਇਹ ਸਥਿਤੀ ਭਿਆਨਕ ਹੋਵੇਗੀ ਇਸ ਲਈ ਹੋਰ ਵੀ ਕਿ ਇੱਥੇ ਲੋਕ ਪਹਿਲਾਂ ਤੋਂ ਹੀ ਪ੍ਰੋਟੀਨ ਦੀ ਕਮੀ ਅਤੇ ਕੁਪੋਸ਼ਣ ਨਾਲ ਜੂਝ ਰਹੇ ਹਨ ਵਧਦੇ ਕਾਰਬਨ ਡਾਈਅਕਸਾਈਡ ਦੇ ਪ੍ਰਭਾਵ ਨਾਲ ਸਿਰਫ਼ ਪ੍ਰੋਟੀਨ ਹੀ ਨਹੀਂ ਆਇਰਨ ਕਮੀ ਦੀ ਸਮੱਸਿਆ ਵੀ ਵਧੇਗੀ ਦੱਖਣੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਸਮੇਤ ਦੁਨੀਆ ਭਰ ’ਚ ਪੰਜ ਸਾਲ ਤੋਂ ਘੱਟ ਉਮਰ ਦੇ 35.4 ਕਰੋੜ ਬੱਚਿਆਂ ਅਤੇ 1.06 ਔਰਤਾਂ ਦੇ ਇਸ ਖ਼ਤਰੇ ਨਾਲ ਗ੍ਰਸਤ ਹੋਣ ਦੀ ਸੰਭਾਵਨਾ ਹੈ ਇਸ ਕਾਰਨ ਉਨ੍ਹਾਂ ਦੇ ਭੋਜਨ ’ਚ 3.8 ਫੀਸਦੀ ਆਇਰਨ ਘੱਟ ਹੋ ਜਾਵੇਗਾ ਫ਼ਿਰ ਅਨੀਮੀਆ ਤੋਂ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ

ਪ੍ਰੋਟੀਨ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਪੈਦਾ ਹੋ ਗਿਆ ਹੈ ਹੁਣੇ ਪਿਛਲੇ ਸਾਲ ਹੀ ਇਫ਼ਕੋ ਦੀ ਰਿਪੋਰਟ ’ਚ ਕਿਹਾ ਗਿਆ ਕਿ ਕੁਪੋਸ਼ਣ ਦੀ ਵਜ੍ਹਾ ਨਾਲ ਦੇਸ਼ ਦੇ ਲੋਕਾਂ ਦਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ ਕੁਝ ਇਸ ਤਰ੍ਹਾਂ ਦੀ ਚਿੰਤਾ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ’ਚ ਵੀ ਪ੍ਰਗਟ ਕੀਤੀ ਗਈ ਹੈ ਯੂਨਾਈਟਿਡ ਨੇਸ਼ਨ ਦੇ ਫੂਡ ਐਗਰੀਕਲਚਰ ਆਰਗੇਨਾਈਜੇਸ਼ਨ ਦੀ ਰਿਪੋਰਟ ਤੋਂ ਵੀ ਸਾਹਮਣੇ ਆਇਆ ਹੈ ਕਿ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਦੇ ਬਾਵਜ਼ੂਦ ਵੀ ਭਾਰਤ ’ਚ ਪਿਛਲੇ ਇੱਕ ਦਹਾਕੇ ਤੋਂ ਭੁੱਖਮਰੀ ਦੀ ਸਮੱਸਿਆ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ

ਜਿਸ ਨਾਲ ਕੁਪੋਸ਼ਣ ਦਾ ਸੰਕਟ ਗਹਿਰਾਇਆ ਹੈ ਧਿਆਨ ਦੇਣ ਵਾਲੀ ਗੱਲ ਇਹ ਕੀ ਅਮੀਰ ਦੇਸ਼ ਭੋਜਨ ਦੀ ਦੁਰਵਰਤੋਂ ਦੇ ਮਾਮਲੇ ’ਚ ਸਭ ਤੋਂ ਜ਼ਿਆਦਾ ਸੰਵੇਦਨਹੀਣ ਅਤੇ ਲਾਪਰਵਾਹ ਹਨ? ਇਨ੍ਹਾਂ ਦੇਸ਼ਾਂ ’ਚ ਸਾਲਾਨਾ 22 ਕਰੋੜ ਟਨ ਅੰਨ ਬਰਬਾਦ ਹੁੰਦਾ ਹੈ ਜਦੋਂਕਿ ਉਪ ਸਹਾਰਾ ਅਫ਼ਰੀਕਾ ’ਚ ਸਾਲਾਨਾ ਕੁੱਲ 23 ਕਰੋੜ ਟਨ ਅਨਾਜ ਪੈਦਾ ਕੀਤਾ ਜਾਂਦਾ ਹੈ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀ ਹੀ ਗੱਲ ਕਰੀਏ ਤਾਂ ਇੱਥੇ ਜਿੰਨਾ ਅੰਨ ਖਾਧਾ ਜਾਂਦਾ ਹੈ ਉਸ ਤੋਂ ਕਿਤੇ ਜਿਆਦਾ ਬਰਬਾਦ ਹੁੰਦਾ ਹੈ ਅੰਕੜਿਆਂ ਮੁਤਾਬਿਕ ਕੇਵਲ ਖੁਦਰਾ ਕਾਰੋਬਾਰੀਆਂ ਅਤੇ ਖ਼ਪਤਕਾਰਾਂ ਦੇ ਪੱਧਰ ’ਤੇ ਅਮਰੀਕਾ ’ਚ ਹਰ ਸਾਲ 6 ਕਰੋੜ ਟਨ ਅੰਨ ਬਰਬਾਦ ਹੁੰਦਾ ਹੈ

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਦੇਸ਼ ’ਚ 2014 ’ਚ ਕਰਿਆਨਾ ਵਪਾਰ 500 ਅਰਬ ਡਾਲਰ ਦਾ ਸੀ 2021 ਤੱਕ ਇਸ ਦੇ 850 ਅਰਬ ਡਾਲਰ ਹੋਣ ਦੀ ਸੰਭਾਵਨਾ ਹੈ ਅਜਿਹੇ ’ਚ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਉਦਯੋਗ ’ਚ ਖੁਰਾਕੀ ਪਦਾਰਥਾਂ ਨੂੰ ਇਕੱਤਰ ਕਰਨ, ਸਟੋਰ ਕਰਨ ਅਤੇ ਇੱਕ ਤੋਂ ਦੂਜੀ ਥਾਂ ਭੋਜਨ ਭੇਜਣ ਲਈ ਨਵੀਂਆਂ ਤਕਨੀਕਾਂ ਨੂੰ ਇਸਤੇਮਾਲ ਕੀਤਾ ਜਾਵੇ ਫ਼ਿਰ ਹੀ ਇਹ ਵਿਕ੍ਰੇਤਾਵਾਂ ਅਤੇ ਖਰੀਦਦਾਰਾਂ ਲਈ ਕਿਫਾਇਤੀ ਹੋਵੇਗਾ
ਅਰਵਿੰਦ ਜੈਤਿਲਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.