Rishabh Pant: ਜ਼ਖਮੀ ਪੰਤ ਦੀ ਧਮਾਕੇਦਾਰ ਪਾਰੀ ਨੇ ਜਿੱਤਿਆ ਦਿਲ, ਮੈਦਾਨ ’ਤੇ ਸਭ ਨੇ ਤਾੜੀਆਂ ਮਾਰ ਵਧਾਇਆ ਹੌਂਸਲਾ

Rishabh Pant
Rishabh Pant: ਜ਼ਖਮੀ ਪੰਤ ਦੀ ਧਮਾਕੇਦਾਰ ਪਾਰੀ ਨੇ ਜਿੱਤਿਆ ਦਿਲ, ਮੈਦਾਨ ’ਤੇ ਸਭ ਨੇ ਤਾੜੀਆਂ ਮਾਰ ਵਧਾਇਆ ਹੌਂਸਲਾ

Rishabh Pant: ਸਪੋਰਟਸ ਡੈਸਕ। ਸੱਟ ਨਾਲ ਜੂਝ ਰਹੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਨਾ ਸਿਰਫ਼ ਮੈਦਾਨ ’ਤੇ ਵਾਪਸੀ ਕੀਤੀ, ਸਗੋਂ ਆਪਣੇ ਪ੍ਰਦਰਸ਼ਨ ਨਾਲ ਇਹ ਵੀ ਸਾਬਤ ਕਰ ਦਿੱਤਾ ਕਿ ਜਦੋਂ ਟੀਮ ਨੂੰ ਉਸਦੀ ਜ਼ਰੂਰਤ ਹੋਵੇਗੀ, ਤਾਂ ਉਹ ਕਿਸੇ ਵੀ ਸਥਿਤੀ ’ਚ ਟੀਮ ਦਾ ਸਾਥ ਦੇਣਗੇ। ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ, ਓਲਡ ਟਰੈਫੋਰਡ ਸਟੇਡੀਅਮ ’ਚ ਮੌਜੂਦ ਇੰਗਲੈਂਡ ਦੇ ਦਰਸ਼ਕਾਂ ਨੇ ਵੀ ਰਿਸ਼ਭ ਪੰਤ ਦੀ ਇਸ ਭਾਵਨਾ ਦੀ ਪ੍ਰਸ਼ੰਸਾ ਕੀਤੀ। ਸੋਸ਼ਲ ਮੀਡੀਆ ’ਤੇ ਅਜਿਹੇ ਕਈ ਵੀਡੀਓ ਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ, ਜਿਸ ’ਚ ਪ੍ਰਸ਼ੰਸਕ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਹੋਏ ਪੰਤ ਦਾ ਸਵਾਗਤ ਕਰਦੇ ਹੋਏ ਵੇਖੇ ਜਾ ਸਕਦੇ ਹਨ।

ਇਹ ਖਬਰ ਵੀ ਪੜ੍ਹੋ : PM Modi: ਇੰਦਰਾ ਨੂੰ ਪੀਐਮ ਮੋਦੀ ਨੇ ਛੱਡਿਆ ਪਿੱਛੇ, ਬਣਾਇਆ ਇਹ ਵੱਖਰਾ ਰਿਕਾਰਡ

ਅੰਗੂਠੇ ਦੇ ਫਰੈਕਚਰ ਦੇ ਬਾਵਜੂਦ ਵਾਪਸੀ | Rishabh Pant

ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਮੈਚ ਦੇ ਪਹਿਲੇ ਦਿਨ ਪੰਤ ਜ਼ਖਮੀ ਹੋ ਗਿਆ ਸੀ। ਉਸ ਸਮੇਂ ਉਹ 37 ਦੌੜਾਂ ਦੇ ਸਕੋਰ ’ਤੇ ਸੀ ਤੇ ਰਿਵਰਸ ਸਵੀਪ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਟਾਇਰ ਹਰਟ ਹੋ ਕੇ ਬਾਹਰ ਜਾਣਾ ਪਿਆ। ਹਾਲਾਂਕਿ, ਦੂਜੇ ਦਿਨ, ਪੰਤ ਇੱਕ ਵਾਰ ਫਿਰ ਮੈਦਾਨ ’ਤੇ ਵਾਪਸ ਆਏ ਤੇ 71 ਗੇਂਦਾਂ ’ਚ ਆਪਣੇ ਟੈਸਟ ਕਰੀਅਰ ਦਾ 18ਵਾਂ ਅਰਧ ਸੈਂਕੜਾ ਪੂਰਾ ਕੀਤਾ।

ਦਰਦ ਨਾਲ ਕੁਰਲਾਉਣ ਦੇ ਬਾਵਜੂਦ, ਪੰਤ ਨੇ 75 ਗੇਂਦਾਂ ’ਚ ਤਿੰਨ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ’ਚ ਕਾਮਯਾਬ ਰਹੇ। ਇਸ ’ਤੇ ਭਾਰਤੀ ਕ੍ਰਿਕੇਟਰ ਇਸ਼ਾਂਤ ਸ਼ਰਮਾ ਨੇ ਟੈਸਟ ਸੀਰੀਜ਼ ਦੇ ਚੌਥੇ ਟੈਸਟ ’ਚ ਸੱਟ ਲੱਗਣ ਦੇ ਬਾਵਜੂਦ ਰਿਸ਼ਭ ਪੰਤ ਦੀ ਬੱਲੇਬਾਜ਼ੀ ’ਤੇ ਕਿਹਾ, ‘ਇਹ ਦਰਸ਼ਾਉਂਦਾ ਹੈ ਕਿ ਉਹ ਮਾਨਸਿਕ ਤੌਰ ’ਤੇ ਕਿੰਨਾ ਮਜ਼ਬੂਤ ਹੈ। ਜੇਕਰ ਤੁਸੀਂ ਜ਼ਿੰਦਗੀ ’ਚ ਹਾਰ ਨਹੀਂ ਮੰਨਦੇ, ਤਾਂ ਤੁਸੀਂ ਅੱਜ ਕਿਸੇ ਵੀ ਸਥਿਤੀ ’ਚ ਮਜ਼ਬੂਤ ਵਾਪਸੀ ਕਰ ਸਕਦੇ ਹੋ।’