ਪ੍ਰਭਾਵਸ਼ਾਲੀ ਵਿਅਕਤੀ ਕੁਝ ਵੱਖਰਾ ਦਿਸੇ

ਪ੍ਰਭਾਵਸ਼ਾਲੀ ਵਿਅਕਤੀ ਕੁਝ ਵੱਖਰਾ ਦਿਸੇ

ਅੱਜ ਦੇ ਸਮੇਂ ’ਚ ਔਰਤ ਹੋਵੇ ਜਾਂ ਪੁਰਸ਼, ਸਭ ਹਟ ਕੇ ਦਿਸਣਾ ਚਾਹੁੰਦੇ ਹਨ ਸਮਾਜ ’ਚ ਇੱਕ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦੇ ਹਨ ਵੱਖ ਦਿਸਣ ਲਈ ਉਨ੍ਹਾਂ ਨੂੰ ਆਪਣੇ ਬੋਲਚਾਲ, ਰਹਿਣ-ਸਹਿਣ, ਉੱਠਣ-ਬੈਠਣ, ਤੁਰਨ-ਫਿਰਨ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਪੁਰਸ਼ ਵੀ ਅੱਜ ਦੇ ਫੈਸ਼ਲ ਦੀ ਕਤਾਰ ’ਚ ਪਿੱਛੇ ਨਹੀਂ ਹਨ ਉਹ ਵੀ ਭੀੜ ਦੀ ਅਗਵਾਈ ਕਰਨ ਲਈ ਯਤਨਸ਼ੀਲ ਹਨ ਪੁਰਸ਼ਾਂ ਨੂੰ ਆਪਣਾ ਪ੍ਰਭਾਵਸ਼ਾਲੀ ਵਿਅਕਤੀਤਵ ਬਣਾਉਣ ਲਈ ਕੁਝ ਗੱਲਾਂ ’ਤੇ ਧਿਆਨ ਦੇਣਾ ਚਾਹੀਦਾ ਹੈ

  • ਆਪਣੀ ਪ੍ਰਤਿਭਾ ਦੂਜਿਆਂ ’ਤੇ ਉਜਾਗਰ ਜ਼ਰੂਰ ਕਰੋ ਆਪਣੀਆਂ ਕਮੀਆਂ ਨੂੰ ਉਜਾਗਰ ਨਾ ਕਰਕੇ ਉਨ੍ਹਾਂ ਨੂੰ ਸੁਧਾਰਨ ਦਾ ਯਤਨ ਕਰੋ
  • ਸਿਰਫ਼ ਸੰਭਾਵੀ ਬਣੋ ਕਿਸੇ ਗੱਲ ’ਤੇ ਅੜੋ ਨਾ ਸਕਾਰਾਤਮਕ ਸੋਚ ਰੱਖੋ ਤਾਂ ਕਿ ਲੋਕ ਤੁਹਾਡਾ ਸਨਮਾਨ ਕਰਨ
  • ਸਿੱਖਿਆ ਦੀ ਆਪਣੀ ਹੀ ਅਹਿਮੀਅਤ ਹੁੰਦੀ ਹੈ ਪੜਿ੍ਹਆ-ਲਿਖਿਆ ਵਿਅਕਤੀ ਭੀੜ ’ਚ ਆਪਣੀ ਪਛਾਣ ਖੁਦ ਬਣਾ ਲੈਂਦਾ ਹੈ ਪੜੇ੍ਹ-ਲਿਖੇ ਪੁਰਸ਼ਾਂ ਦੇ ਚਿਹਰੇ ਤੋਂ ਇੱਕ ਪ੍ਰਭਾਵ ਝਲਕਦਾ ਹੈ
  • ਸਿੱਖਿਆ ਦਾ ਮਤਲਬ ਸਿਰਫ਼ ਡਿਗਰੀ ਲੈਣਾ ਹੀ ਨਹੀਂ ਹੈ ਅੱਜ ਸਮੇਂ ਦੇ ਨਾਲ ਚੱਲਣਾ, ਅਪਟੂਡੇਟ ਨਾਲੇਜ ਦਾ ਹੋਣਾ ਵੀ ਜ਼ਰੂਰੀ ਹੈ, ਇਸ ਲਈ ਰੋਜ਼ਾਨਾ ਟੀ. ਵੀ. ਨਿਊਜ਼ ਜ਼ਰੂਰ ਦੇਖੋ, ਅਖਬਾਰ ਤੇ ਮੈਗਜ਼ੀਨ ਪੜ੍ਹੋ ਤੇ ਆਪਣਾ ਸ਼ਬਦ ਭੰਡਾਰ ਤੇ ਗਿਆਨ ਵਧਾਓ
  • ਜਿਸ ਵੀ ਭਾਸ਼ਾ ’ਚ ਬੋਲੋ, ਉਸ ’ਤੇ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਜਿਸ ਭਾਸ਼ਾ ’ਤੇ ਤੁਹਾਡਾ ਅਧਿਕਾਰ ਢਿੱਲਾ ਹੈ, ਉਸ ਨੂੰ ਨਾ ਬੋਲੇ ਧਾਰਾਪ੍ਰਵਾਹ ਢੰਗ ਨਾਲ ਬੋਲਣ ਦਾ ਅਭਿਆਸ ਕਰੋ ਬੋਲਣ ’ਚ ਸ਼ਬਦਾਂ ਦੀ ਸਹੀ ਚੋਣ ਕਰੋ ਆਪਣੇ ਤੋਂ ਛੋਟੇ ਤੇ ਵੱਡਿਆਂ ਨਾਲ ਉਚਿਤ ਭਾਸ਼ਾ ਦੀ ਵਰਤੋਂ ਕਰੋ
  • ਆਪਣੀ ਚਾਲ ’ਤੇ ਪੂਰਾ ਧਿਆਨ ਦਿਓ ਤੇ ਢਿੱਲੇ ਜਿਹੇ ਨਾ ਚੱਲੋ, ਨਾ ਹੀ ਆਕੜ ਕੇ ਚੱਲੋ ਸਿਰ ਸਿੱਧਾ ਰੱਖੋ ਮੋਢਿਆਂ ਨੂੰ ਕੁਝ ਤਾਣ ਕੇ ਰੱਖੋ ਚਾਲ ਵੀ ਮਨੁੱਖ ਦੇ ਵਿਅਕਤੀਤਵ ਦਾ ਪ੍ਰਭਾਵਸ਼ਾਲੀ ਹਿੱਸਾ ਹੁੰਦੀ ਹੈ

  • ਆਪਣੇ ਪਹਿਰਾਵੇ ’ਤੇ ਵੀ ਵਿਸ਼ੇਸ਼ ਧਿਆਨ ਦਿਓ ਮੌਕੇ ਤੇ ਮੌਸਮ ਅਨੁਸਾਰ ਕੱਪੜਿਆਂ ਦੀ ਚੋਣ ਕਰੋ ਕੁਝ ਵੱਖ ਦਿਸਣ ਦੇ ਚੱਕਰ ’ਚ ਉਲਟੇ-ਸਿੱਧੇ ਕੱਪੜੇ ਨਾ ਪਾਓ ਬਹੁਤ ਪਤਲੇ ਤੇ ਬਹੁਤ ਮੋਟੇ ਪੁਰਸ਼ਾਂ ਨੂੰ ਜੀਂਸ ਸੋਭਾ ਨਹੀਂ ਦਿੰਦੀ ਉਨ੍ਹਾਂ ਨੂੰ ਪਲੀਟ ਤੇ ਬਿਨਾ ਪਲੀਟਸ ਵਾਲੀ ਪੈਂਟ ਆਪਣੇ ਨਾਪ ਅਨੁਸਾਰ ਸਵਾਉਣੀ ਚਾਹੀਦੀ ਹੈ ਮੋਟੀ ਧੌਣ ਵਾਲਿਆਂ ਨੂੰ ਬੰਦ ਗਲੇ ਜਾਂ ਗਲੇ ਨਾਲ ਲੱਗੀ ਕਮੀਜ਼ ਤੇ ਸਵੈਟਰ ਨਹੀਂ ਪਹਿਨਣੇ ਚਾਹੀਦੇ
  • ਕੱਪੜਿਆਂ ਦੇ ਨਾਲ-ਨਾਲ ਆਪਣੇ ਜੁੱਤਿਆਂ ਦੀ ਚੋਣ ਵੀ ਠੀਕ ਰੱਖੋ ਸੂਟ ਆਦਿ ਦੇ ਨਾਲ ਲੇਸ ਵਾਲੇ ਜੁੱਤੇ ਪਹਿਨੋ, ਡਿਜ਼ਾਈਨਰ ਕੁਰਤੇ ਪਜ਼ਾਮੇ ਦੇ ਨਾਲ ਪੰਜਾਬੀ ਜੁੱਤੀ ਤੇ ਜੀਂਸ ਦੇ ਨਾਲ ਸਪੋਰਟਸ ਬੂਟ ਪਹਿਨੋ
  • ਸਭ ਲੋਕਾਂ ਦਰਮਿਆਨ ਖੁਦ ਨੂੰ ਕਿਸੇ ਤੋਂ ਘੱਟ ਨਾ ਸਮਝੋ ਹੀਣ ਭਾਵਨਾ ਮਨ ’ਚੋਂ ਕੱਢ ਦਿਓ ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ ਹੋ ਸਕਦਾ ਹੈ ਤੁਹਾਡੇ ਵਾਲੇ ਗੁਣ ਦੂਜੇ ਵਿਅਕਤੀ ’ਚ ਨਾ ਹੋਣ
  • ਸਿਰਫ਼ ਉੱਚਾ ਕੱਦ, ਗੋਰਾ ਰੰਗ ਤੇ ਚੌੜੀ ਛਾਤੀ ਹੀ ਪ੍ਰਭਾਵ ਨਹੀਂ ਪਾਉਂਦੀ ਆਪਣੇ ਗੱਲ ਕਰਨ ਦੇ ਤਰੀਕੇ ਨਾਲ ਜਾਂ ਸੁਭਾਅ ਨਾਲ ਆਪਣਾ ਪ੍ਰਭਾਵ ਛੱਡ ਸਕਦੇ ਹੋ ਤੁਹਾਡਾ ਦ੍ਰਿੜ ਨਿਸ਼ਚੈ ਵੀ ਤੁਹਾਡੇ ਵਿਅਕਤੀਤਵ ਨੂੰ ਨਿਖਾਰਦਾ ਹੈ
    ਸੁਨੀਤਾ ਗਾਬਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.