ਭਾਰਤ ਦੀ ਸ਼ਾਨਦਾਰ ਜਿੱਤ ਨਾਲ ਸੈਮੀਫਾਈਨਲ ਦਾ ਰਾਹ ਸਾਫ, ਟੀਮ ਇੰਡੀਆ ਦੀ ਜਿੱਤ ਦੇ ਇਹ ਹਨ ਕਾਰਨ

IND Vs NZ

ਧਰਮਸ਼ਾਲਾ (ਸੱਚ ਕਹੂੰ ਨਿਊਜ਼)। ਮੁਹੰਮਦ ਸ਼ਮੀ ਦੀਆਂ ਪੰਜ ਵਿਕਟਾਂ ਅਤੇ ਫਿਰ ਸਾਬਕਾ ਕਪਤਾਨ ਵਿਰਾਟ ਕੋਹਲੀ ਦੀਆਂ 95 ਦੌੜਾਂ ਦੀ ਸ਼ਾਨਦਾਰ ਗੇਂਦਬਾਜੀ ਦੇ ਦਮ ’ਤੇ ਭਾਰਤ ਨੇ ਐਤਵਾਰ ਨੂੰ ਆਈਸੀਸੀ ਵਿਸ਼ਵ ਕੱਪ 2023 ਦੇ 21ਵੇਂ ਮੈਚ ’ਚ ਨਿਊਜੀਲੈਂਡ ’ਤੇ ਚਾਰ ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕਰ ਲਈ ਹੈ। ਵਿਸ਼ਵ ਕੱਪ ’ਚ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ ਅਤੇ ਉਹ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤ ਨੇ 20 ਸਾਲਾਂ ਬਾਅਦ ਵਿਸ਼ਵ ਕੱਪ ’ਚ ਨਿਊਜੀਲੈਂਡ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਸਾਲ 2003 ’ਚ ਭਾਰਤ ਨੇ ਦੱਖਣੀ ਅਫਰੀਕਾ ਦੇ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਸਟੇਡੀਅਮ ’ਚ ਨਿਊਜੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। (IND Vs NZ)

274 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 71 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕੀਤੀ। ਭਾਰਤ ਦਾ ਪਹਿਲਾ ਵਿਕਟ ਰੋਹਿਤ ਸ਼ਰਮਾ ਦਾ 12ਵੇਂ ਓਵਰ ਦੀ ਪਹਿਲੀ ਗੇਂਦ ’ਤੇ 46 ਦੌੜਾਂ ’ਤੇ ਡਿੱਗਿਆ। ਫਰਗੂਸਨ ਨੇ ਉਨ੍ਹਾਂ ਨੂੰ ਬੋਲਡ ਕੀਤਾ। ਇਸ ਤੋਂ ਬਾਅਦ 14ਵੇਂ ਓਵਰ ਦੀ ਦੂਜੀ ਗੇਂਦ ’ਤੇ ਫਰਗੂਸਨ ਨੇ 26 ਦੌੜਾਂ ਬਣਾ ਸ਼ੁਭਮਨ ਗਿੱਲ ਨੂੰ ਮਿਸ਼ੇਲ ਹੱਥੋਂ ਕੈਚ ਆਊਟ ਕਰਵਾ ਗਏ। 22ਵੇਂ ਓਵਰ ਦੀ ਤੀਜੀ ਗੇਂਦ ’ਤੇ ਸ਼੍ਰੇਅਸ ਅਈਅਰ 33 ਨੂੰ ਕੌਨਵੇ ਹੱਥੋਂ ਕੈਚ ਕਰਵਾ ਕੇ ਬੋਲਟ ਨੇ ਪੈਵੇਲੀਅਨ ਭੇਜ ਦਾ ਰਸਤ ਦਿਖਾ ਦਿੱਤਾ।

ਇਹ ਵੀ ਪੜ੍ਹੋ : ਅੱਖਾਂ ਦੀ ਐਨਕ ਹਟਾਉਣ ਦਾ ਆਯੁਰਵੈਦਿਕ ਪੱਕਾ ਉਪਾਅ, ਕੁਝ ਹੀ ਹਫਤਿਆਂ ’ਚ ਆ ਜਾਵੇਗਾ ਨਤੀਜਾ !

ਕੇਐੱਲ ਰਾਹੁਲ ਨੂੰ 27 ਦੇ ਸਕੋਰ ’ਤੇ ਸੈਂਟਨਰ ਨੇ ਲੱਤ ਅੜਿਕਾ ਤੇ ਫੇਰ ਸੂਰਿਆਕੁਮਾਰ ਯਾਦਵ ਪੰਜਵੀਂ ਵਿਕਟ ਵਜੋਂ ਦੋ ਦੌੜਾਂ ਬਣਾ ਕੇ ਰਨ ਆਊਟ ਹੋਏ। ਭਾਰਤ ਦੀ ਛੇਵੀਂ ਵਿਕਟ ਵਿਰਾਟ ਕੋਹਲੀ ਦੇ 95 ਦੌੜਾਂ ਦੇ ਰੂਪ ’ਚ ਡਿੱਗੀ। ਉਹ 48ਵੇਂ ਓਵਰ ਦੀ ਚੌਥੀ ਗੇਂਦ ’ਤੇ ਹੈਨਰੀ ਫਿਲਿਪਸ ਦੇ ਹੱਥੋਂ ਕੈਚ ਆਊਟ ਹੋ ਗਏ। ਉਸ ਸਮੇਂ ਭਾਰਤ ਜਿੱਤ ਬਹੁਤ ਨੇੜੇ ਪਹੁੰਚ ਚੁਕਿਆ ਸੀ। ਰਵਿੰਦਰ ਜ਼ਡੇਜਾ ਨੇ 48 ਓਵਰਾਂ ਦੀ ਆਖਰੀ ਗੇਂਦ ’ਤੇ ਚੌਕਾ ਜੜ ਕੇ ਭਾਰਤ ਨੂੰ ਜਿੱਤ ਦਿਵਾਈ। (IND Vs NZ)

ਨਿਊਜੀਲੈਂਡ ਲਈ ਲਾਕੀ ਫਰਗੂਸਨ ਨੇ ਦੋ ਵਿਕਟਾਂ ਲਈਆਂ। ਜਦਕਿ ਮਿਸ਼ੇਲ ਸੈਂਟਨਰ, ਮੈਟ ਹੈਨਰੀ ਅਤੇ ਟ੍ਰੇਂਟ ਬੋਲਟ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਨਿਊਜੀਲੈਂਡ ਨੇ ਡੇਰਿਲ ਮਿਸ਼ੇਲ ਦੀਆਂ 130 ਦੌੜਾਂ ਅਤੇ ਰਚਿਨ ਰਵਿੰਦਰਾ ਦੀਆਂ 75 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੂੰ 273 ਦੌੜਾਂ ਦਾ ਸਕੋਰ ਦਾ ਟੀਚਾ ਦਿੱਤਾ ਸੀ। ਅੱਜ ਇੱਥੇ ਭਾਰਤ ਨੇ ਟਾਸ ਜਿੱਤ ਕੇ ਨਿਊਜੀਲੈਂਡ ਨੂੰ ਪਹਿਲਾਂ ਬੱਲੇਬਾਜੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜੀ ਕਰਨ ਆਈ ਨਿਊਜੀਲੈਂਡ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਸ ਨੇ ਨੌਵੇਂ ਓਵਰ ’ਚ ਆਪਣੇ ਦੋਵੇਂ ਸਲਾਮੀ ਬੱਲੇਬਾਜ ਡੇਵੋਨ ਕੌਨਵੇ ਜੀਰੋ ਤੇ ਵਿਲ ਯੰਗ ਨੂੰ 17 ਦੌੜਾਂ ’ਤੇ ਗੁਆ ਦਿੱਤਾ। ਸਿਰਾਜ ਨੇ ਕੋਨਵੇ ਨੂੰ ਸ਼੍ਰੇਅਸ ਹੱਥੋਂ ਕੈਚ ਆਊਟ ਕਰਵਾਇਆ। ਉਥੇ ਹੀ ਸ਼ਮੀ ਨੇ ਨੌਵੇਂ ਓਵਰ ਦੀ ਪਹਿਲੀ ਗੇਂਦ ’ਤੇ ਯੰਗ ਨੂੰ ਬੋਲਡ ਕਰ ਕੇ ਪੈਵੇਲੀਅਨ ਭੇਜ ਦਿੱਤਾ।

ਰਚਿਨ ਰਵਿੰਦਰਾ ਨੇ 87 ਗੇਂਦਾਂ ’ਤੇ 75 ਦੌੜਾਂ ਬਣਾਈਆਂ | IND Vs NZ

ਇਸ ਤੋਂ ਬਾਅਦ ਬੱਲੇਬਾਜੀ ਕਰਨ ਆਏ ਡੇਰਿਲ ਮਿਸੇਲ ਅਤੇ ਰਚਿਨ ਰਵਿੰਦਰਾ ਨੇ ਸਾਵਧਾਨੀ ਨਾਲ ਖੇਡਦੇ ਹੋਏ ਤੀਜੇ ਵਿਕਟ ਲਈ 159 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕਰਕੇ ਨਿਊਜੀਲੈਂਡ ਨੂੰ ਸੰਕਟ ਵਿੱਚੋਂ ਬਾਹਰ ਕੱਢਿਆ। ਨਿਊਜੀਲੈਂਡ ਲਈ ਡੇਰਿਲ ਮਿਸ਼ੇਲ ਨੇ 127 ਗੇਂਦਾਂ ’ਚ 130 ਦੌੜਾਂ ਬਣਾਈਆਂ। ਜਦਕਿ ਰਚਿਨ ਰਵਿੰਦਰਾ ਨੇ 87 ਗੇਂਦਾਂ ’ਚ 75 ਦੌੜਾਂ ਅਤੇ ਗਲੇਨ ਫਿਲਿਪਸ ਨੇ 23 ਦੌੜਾਂ ਦਾ ਯੋਗਦਾਨ ਦਿੱਤਾ। ਵਿਸ਼ਵ ਕੱਪ ’ਚ ਭਾਰਤ ਅਤੇ ਨਿਊਜੀਲੈਂਡ ਦੇ ਮੈਚ ’ਚ ਮਿਸ਼ੇਲ ਅਤੇ ਰਵਿੰਦਰਾ ਦੀ ਜੋੜੀ ਨੇ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ ਹੈ। 1987 ’ਚ ਸੁਨੀਲ ਗਾਵਸਕਰ ਅਤੇ ਕੇ ਸ਼੍ਰੀਕਾਂਤ ਨੇ 136 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਹੁਣ ਦੋਵਾਂ ਨੇ ਇਹ ਰਿਕਾਰਡ ਤੋੜ ਦਿੱਤਾ ਹੈ। ਨਿਊਜੀਲੈਂਡ ਦੀ ਤੀਜੀ ਵਿਕਟ 178 ਦੌੜਾਂ ’ਤੇ ਡਿੱਗੀ। ਰਚਿਨ ਰਵਿੰਦਰ 87 ਗੇਂਦਾਂ ’ਚ 75 ਦੌੜਾਂ ਬਣਾ ਕੇ ਆਊਟ ਹੋਏ।

ਮਾਰਕ ਚੈਪਮੈਨ ਅੱਠ ਗੇਂਦਾਂ ’ਚ ਛੇ ਦੌੜਾਂ ਬਣਾ ਕੇ ਆਊਟ ਹੋਏ | IND Vs NZ

ਮੁਹੰਮਦ ਸ਼ਮੀ ਨੇ ਉਨ੍ਹਾਂ ਨੂੰ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾਇਆ। ਕੁਲਦੀਪ ਯਾਦਵ ਨੇ ਟਾਮ ਲੈਥਮ ਨੂੰ ਪੰਜ ਦੌੜਾਂ ’ਤੇ ਆਊਟ ਕਰਕੇ ਨਿਊਜੀਲੈਂਡ ਨੂੰ ਚੌਥਾ ਝਟਕਾ ਦਿੱਤਾ। ਕੁਲਦੀਪ ਯਾਦਵ ਨੇ ਗਲੇਨ ਫਿਲਿਪਸ ਨੂੰ 23 ਦੌੜਾਂ ’ਤੇ ਕਪਤਾਨ ਰੋਹਿਤ ਸ਼ਰਮਾ ਹੱਥੋਂ ਕੈਚ ਕਰਵਾਇਆ। ਨਿਊਜੀਲੈਂਡ ਦੀ ਛੇਵੀਂ ਵਿਕਟ 257 ਦੌੜਾਂ ਦੇ ਸਕੋਰ ’ਤੇ ਡਿੱਗੀ। ਮਾਰਕ ਚੈਪਮੈਨ ਅੱਠ ਗੇਂਦਾਂ ’ਚ ਛੇ ਦੌੜਾਂ ਬਣਾ ਕੇ ਆਊਟ ਹੋ ਗਿਆ। ਜਸਪ੍ਰੀਤ ਬੁਮਰਾਹ ਨੇ ਉਸ ਨੂੰ ਵਿਰਾਟ ਕੋਹਲੀ ਹੱਥੋਂ ਕੈਚ ਕਰਵਾਇਆ।

ਮਿਸ਼ੇਲ ਸੈਂਟਨਰ ਸੱਤਵੀਂ ਵਿਕਟ ਲਈ ਇਕ ਦੌੜ ਬਣਾ ਕੇ ਆਊਟ ਹੋਏ। ਉਨ੍ਹਾ ਨੂੰ ਮੁਹੰਮਦ ਸ਼ਮੀ ਨੇ ਬੋਲਡ ਕੀਤਾ। ਨਿਊਜੀਲੈਂਡ ਦਾ ਨੌਵਾਂ ਵਿਕਟ ਡੇਰਿਲ ਮਿਸ਼ੇਲ ਦਾ 127 ਗੇਂਦਾਂ ’ਤੇ 130 ਦੌੜਾਂ ’ਤੇ ਡਿੱਗਿਆ। ਉਨ੍ਹਾਂ ਨੂੰ ਸ਼ਮੀ ਨੇ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਵਾਇਆ। ਨਿਊਜੀਲੈਂਡ ਵੱਲੋਂ ਮਿਸ਼ੇਲ, ਰਵਿੰਦਰ ਅਤੇ ਫਿਲਿਪਸ ਤੋਂ ਇਲਾਵਾ ਸਿਰਫ ਵਿਲ ਯੰਗ (17 ਦੌੜਾਂ) ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਭਾਰਤ ਲਈ ਮੁਹੰਮਦ ਸ਼ਮੀ ਨੇ ਪੰਜ ਅਤੇ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਇੱਕ-ਇੱਕ ਵਿਕਟ ਮਿਲੀ। (IND Vs NZ)

ਭਾਰਤ ਦੀ ਇਸ ਜਿੱਤ ਦੇ ਨਾਲ ਹੀ ਸੈਮੀਫਾਈਨਲ ਦਾ ਰਸਤਾ ਸਾਫ | IND Vs NZ

ਭਾਰਤੀ ਟੀਮ ਨੇ ਵਿਸ਼ਵ ਕੱਪ 2023 ’ਚ ਹੁਣ ਤੱਕ ਪੰਜ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਉਸ ਦੇ 10 ਅੰਕ ਹਨ। ਇਸ ਜਿੱਤ ਦੇ ਨਾਲ ਹੀ ਭਾਰਤ ਦਾ ਸੈਮੀਫਾਈਨਲ ’ਚ ਜਾਣ ਦਾ ਰਸਤਾ ਸਾਫ ਹੋ ਗਿਆ ਹੈ। ਭਾਰਤੀ ਟੀਮ ਨੂੰ ਹੁਣ ਚਾਰ ਮੈਚ ਖੇਡਣੇ ਹਨ। ਪਰ ਉਸ ਦਾ ਫਾਈਨਲ ’ਚ ਪਹੁੰਚਣਾ ਲਗਭਗ ਤੈਅ ਹੈ। ਨਿਊਜੀਲੈਂਡ ਦੀ ਗੱਲ ਕਰੀਏ ਤਾਂ ਇਸ ਨੇ ਪੰਜ ਮੈਚ ਖੇਡੇ ਹਨ ਅਤੇ ਚਾਰ ਜਿੱਤੇ ਹਨ। ਉਸ ਦੇ 8 ਅੰਕ ਹਨ। (IND Vs NZ)